ਖੇਡ ਜਗਤ ‘ਚ ਸੋਗ, ਕਬੱਡੀ ਦੇ ਨਾਮੀ ਖਿਡਾਰੀ ਗੋਸ਼ਾ ਮੱਲ੍ਹਾ ਦੀ ਸਰੀ ਵਿਖੇ ਮੌਤ

ਸਰੀ: ਕਬੱਡੀ ਦੀ ਸ਼ਾਨ ਰਹੇ ਮਹਾਨ ਨਾਮੀ ਖਿਡਾਰੀ ਬਲਰੂਪ ਸਿੰਘ ਉਰਫ ਗੋਸ਼ਾ ਮੱਲ੍ਹਾ ਦੀ ਕੈਨੇਡਾ ਦੇ ਸਰੀ ਵਿਖੇ ਸਿਰ ‘ਚ ਸੱਟ ਲੱਗਣ ਕਾਰਨ ਅਚਾਨਕ ਮੌਤ ਹੋ ਗਈ। ਇਸ ਖਬਰ ਦੇ ਮਿਲਦਿਆਂ ਹੀ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਕਬੱਡੀ ਖਿਡਾਰੀ ਬਲਰੂਪ ਸਿੰਘ ਗੋਸ਼ਾ ਮੱਲ੍ਹਾ ਦੀ ਹੋਈ ਬੇਵਕਤੀ ਮੌਤ ਸਬੰਧੀ ਉਨ੍ਹਾਂ ਦੇ ਵੱਡੇ ਭਰਾ ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਸ਼ਾ ਮੱਲ੍ਹਾ ਸਰੀ ਵਿਖੇ ਆਪਣੇ ਘਰ ਦੇ ਅੱਗੇ ਦੀਆਂ ਪੌੜੀਆਂ ਚੜ੍ਹਨ ਸਮੇਂ ਪੈਰ ਫਿਸਲਣ ਨਾਲ ਸਿਰ ਵਿਚ ਡੂੰਘੀ ਸੱਟ ਲੱਗੀ। ਉਸ ਨੂੰ ਤੁਰੰਤ ਸਰੀ ਦੇ ਹਸਪਤਾਲ ਵਿਚ ਲਿਜਾਇਆ ਗਿਆ ਪਰ ਖੂਨ ਜ਼ਿਆਦਾ ਵੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਗੋਸ਼ਾ ਮੱਲ੍ਹਾ ਨੂੰ ਪੰਜਾਬੀ ਮਾਂ ਖੇਡ ਕਬੱਡੀ ਦਾ ਬਚਪਨ ਤੋਂ ਹੀ ਸ਼ੌਂਕ ਸੀ ਤੇ ਉਹ ਆਪਣੇ ਸਮੇਂ ਦਾ ਇੱਕ ਨਾਮੀ ਖਿਡਾਰੀ ਰਹੇ ਜਿਸ ਨੇ ਅੰਤਰ ਰਾਸ਼ਟਰੀ ਪੱਧਰ ਦੇ ਕਈ ਕਬੱਡੀ ਕੱਪ ਜਿੱਤੇ ਹਨ । ਗੋਸ਼ਾ ਮੱਲ੍ਹਾ ਪਿਛਲੇ ਲੰਮੇ ਸਮੇਂ ਤੋਂ ਪੱਕੇ ਤੌਰ ‘ਤੇ ਸਰੀ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਕਬੱਡੀ ਖਿਡਾਰੀ ਬਲਰੂਪ ਸਿੰਘ ਗੋਸ਼ਾ ਮੱਲ੍ਹਾ ਦੀ ਮੌਤ ਤੇ ਉਨ੍ਹਾ ਦੇ ਪਰਿਵਾਰ ਨਾਲ ਕਬੱਡੀ ਖਿਡਾਰੀਆਂ ਸਮੇਤ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਭਾਰਤੀ ਮੂਲ ਦੀ ਰੂਪਾਲੀ ਦੇਸਾਈ ਅਮਰੀਕਾ ਦੀ ਨੌਵੀਂ ਸਰਕਟ ਕੋਰਟ ਆਫ ਅਪੀਲਜ਼ ‘ਚ ਜੱਜ ਨਿਯੁਕਤ

ਵਾਸ਼ਿੰਗਟਨ: ਅਮਰੀਕੀ ਸੈਨੇਟ  ਨੇ ਭਾਰਤੀ-ਅਮਰੀਕੀ ਵਕੀਲ ਰੂਪਾਲੀ ਐਚ ਦੇਸਾਈ ਦੀ ਨੌਵੇਂ ਸਰਕਟ ਲਈ ਅਪੀਲ ਕੋਰਟ …

Leave a Reply

Your email address will not be published.