ਵਾਸ਼ਿੰਗਟਨ : ਅਮਰੀਕਾ ‘ਚ ਪਿਛਲੇ 24 ਘੰਟਿਆਂ ਦੌਰਾਨ ਗੋਲਬਾਰੀ ਦੀਆਂ ਵਾਪਰੀਆਂ 2 ਵੱਖ ਵੱਖ ਘਟਨਾਵਾਂ ਦੌਰਾਨ 30 ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਮਾਰੇ ਗਏ ਲੋਕਾਂ ਵਿੱਚ ਇੱਕ ਹਮਲਾਵਾਰ ਵੀ ਦੱਸਿਆ ਜਾਂਦਾ ਹੈ। ਜਿਸ ਵੱਲੋਂ ਓਰੇਗਲ ਦੇ ਡੇਟਨ ਵਿੱਚ ਕੀਤੀ ਗਈ ਗੋਲੀਬਾਰੀ ਦੌਰਾਨ 10 ਜਣਿਆਂ ਦੀ ਮੌਤ ਹੋ ਗਈ ਸੀ ਤੇ 16 ਹੋਰ ਜ਼ਖਮੀ ਹੋ ਗਏ ਸਨ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਲੈਫਟੀਨੈਂਟ ਕਰਨਲ ਮੈਕ ਕਾਰਪਰ ਨੇ ਦੱਸਿਆ ਕਿ ਦੇਰ ਰਾਤ ਲਗਭਗ 1 ਵਜੇ ਵਾਪਰੀ ਇਸ ਘਟਨਾ ਦੌਰਾਨ ਉਹ ਹਮਲਾਵਰ ਵੀ ਮਾਰਿਆ ਗਿਆ ਜਿਸ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜ਼ਖਮੀ ਹੋਣ ਵਾਲੇ 16 ਵਿਅਕਤੀਆਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਇਹੋ ਜਿਹੀ ਹੀ ਇੱਕ ਘਟਨਾ ਟੈਕਸਾਸ ਵਿੱਚ ਵੀ ਵਾਪਰੀ ਜਿੱਥੇ ਇੱਕ ਬੰਦੂਕਧਾਰੀ ਡਲਾਸ ਨੇ 20 ਜਣਿਆਂ ਦੀ ਜਾਨ ਲੈ ਲਈ ਤੇ 24 ਨੂੰ ਜ਼ਖਮੀ ਕਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨੌਜਵਾਨ ਪੈਟ੍ਰਿਕ ਕ੍ਰੂਸਿਅਸ ਦਾ ਰਹਿਣ ਵਾਲਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟੈਕਸਾਸ ਦੇ ਦੱਖਣੀ ਨਗਰ ਅਲਪਾਸੇ ‘ਚ ਸਥਿਤ ਵਾਲਮਾਰਟ ਦੇ ਇੱਕ ਸਟੋਰ ਅੰਦਰ ਲੋਕ ਆਮ ਵਾਂਗ ਖਰੀਦਦਾਰੀ ਕਰ ਰਹੇ ਸਨ। ਉਸ ਵੇਲੇ ਇੱਕ 21 ਸਾਲਾ ਬੰਦੂਕਧਾਰੀ ਸਟੋਰ ਅੰਦਰ ਦਾਖਲ ਹੋਗਿਆ ਤੇ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਵੱਡੀ ਪੱਧਰ ‘ਚ ਕਤਲੇਆਮ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਲਪਾਸੋ ਦੇ ਪੁਲਿਸ ਅਧਿਕਾਰੀ ਗ੍ਰੇਗ ਏਅੱਨ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਇਸ ਹਮਲਾਵਰ ਨੇ ਗੋਲੀਆਂ ਨਾਲ ਨਿਸ਼ਾਨੀਆਂ ਬਣਾਇਆ ਹੈ ਉਸ ਵਿੱਚ ਬੱਚੇ, ਬੁੱਢੇ ਤੇ ਨੌਜਵਾਨਾਂ ਤਿੰਨਾਂ ਵਰਗਾਂ ਦੇ ਲੋਕ ਸ਼ਾਮਲ ਹਨ। ਗ੍ਰੇਗ ਅਨੁਸਾਰ ਮੌਕੇ ‘ਤੇ ਹਾਲਾਤ ਇੰਨੇ ਭਿਆਨਕ ਸਨ ਕਿ ਬਿਆਨ ਕਰਨੇ ਵੀ ਔਖੇ ਹਨ। ਸਵੇਰ ਵੇਲੇ ਵਾਪਰੀ ਇਸ ਘਟਨਾ ਦੌਰਾਨ ਕਈ ਮਿੰਟ ਤੱਕ ਗੋਲੀਆਂ ਚਲਦੀਆਂ ਰਹੀਆਂ ਤੇ ਗੋਲੀਆਂ ਵਿੱਚੋਂ ਨਿੱਕਲਣ ਵਾਲਾ ਧੂੰਆਂ ਸਟੋਰ ਅੰਦਰ ਫੈਲ ਗਿਆ। ਉਨ੍ਹਾਂ ਦੱਸਿਆ ਕਿ ਸਟੋਰ ਅੰਦਰ ਉਸ ਵੇਲੇ ਭਾਰੀ ਗਿਣਤੀ ਵਿੱਚ ਗ੍ਰਾਹਕ ਅਤੇ ਮੁਲਾਜ਼ਮ ਵੀ ਹਾਜ਼ਰ ਸਨ, ਜਿਨ੍ਹਾਂ ਵਿੱਚੋਂ ਜ਼ਖਮੀ ਹੋਏ ਲੋਕ ਖੂਨ ਨਾਲ ਲਥਪਥ ਸਟੋਰ ‘ਚੋਂ ਬਾਹਰ ਨਿੱਕਲਦੇ ਦਰਵਾਜ਼ਿਆਂ ਵੱਲ ਦੌੜੇ ਤੇ ਕੁਝ ਗਲਿਆਰਿਆਂ ਵੱਲ। ਇਸ ਦੌਰਾਨ ਚਾਰੇ ਪਾਸੇ ਖੂਨ ਹੀ ਖੂਨ ਫੈਲ ਗਿਆ।
ਇਸ ਘਟਨਾ ਦੌਰਾਨ ਲੋਕਾਂ ਨੇ ਆਪੋ ਆਪਣੇ ਫੋਨ ਕੈਮਰਿਆਂ ‘ਤੇ ਕਈ ਵੀਡੀਓ ਕਲਿੱਪ ਬਣਾ ਲਏ ਜਿਹੜੇ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਜਿਸ ਵਿੱਚ ਸਾਫ ਨਜ਼ਰ ਆਉਂਦਾ ਹੈ ਕਿ ਸਟੋਰ ਦੀ ਨਾਲ ਲਗਦੀ ਪਾਰਕਿੰਗ ਵਾਲੇ ਪਾਸੇ ਲਾਸ਼ਾਂ ਦਾ ਢੇਰ ਲੱਗਾ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਟੈਕਸਾਸ ਦੇ ਗਰਵਰਨ ਗ੍ਰੇਗ ਐ ਬੋਟ ਨੇ ਵੀ ਕੀਤੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ 20 ਦੀ ਮੌਤ ਹੋਈ ਹੈ ਤੇ 26 ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਮੈਕਸੀਕੇ ਦੇ 6 ਨਾਗਰਿਕ ਵੀ ਸ਼ਾਮਲ ਹਨ।
ਇਸ ਘਟਨਾ ਦੀ ਨਿੰਦਾ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਬੇਗੁਨਾਹਾਂ ਅਤੇ ਮਾਸੂਮਾਂ ਦੇ ਕਤਲਾਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਕਤਲੇਆਮ ਨੂੰ ਨਫਰਤੀ ਹਰਕਤ ਕਰਾਰ ਦਿੰਦਿਆਂ ਅਮਰੀਕਾ ਦਾ ਹਰ ਇੱਕ ਨਾਗਰਿਕ ਨਿੰਦਾ ਕਰ ਰਿਹਾ ਹੈ। ਉਨ੍ਹਾਂ ਟੈਕਸਾਸ ਅਤੇ ਮੇਲਾਨੀਆਂ ਦੇ ਲੋਕਾਂ ਦਾ ਇਸ ਘਟਨਾ ਵਿੱਚ ਮਾਰੇ ਅਤੇ ਜ਼ਖਮੀ ਹੋ ਜਾਣ ‘ਤੇ ਵੀ ਹਮਦਰਦੀ ਪ੍ਰਗਟ ਕੀਤੀ ਹੈ।