ਕੈਪਟਨ ਦੇ ਮੰਤਰੀਆਂ ਨੇ ਇਕੱਠੇ ਹੋ ਕੇ ਫਿਰ ਕੀਤਾ ਸਿਆਸੀ ਹਮਲਾ, ਇਸ ਵਾਰ ਨਿਸ਼ਾਨਾ ਸਿੱਧੂ ਨਹੀਂ ਆਹ ਸਿਆਸਤਦਾਨ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿੱਤਾ ਅਸਤੀਫਾ ਮਨਜੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸੀ ਮੰਤਰੀਆਂ ਦੇ ਗਰੁੱਪ ਨੇ ਆਣ ਘੇਰਿਆ ਹੈ। ਸੱਤਾਧਾਰੀ ਪਾਰਟੀ ਦੇ ਇਹ ਮੰਤਰੀ ਹਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅਤੇ ਗੁਰਪ੍ਰੀਤ ਕਾਂਗੜ। ਜਿਨ੍ਹਾਂ ਨੇ ਫੂਲਕਾ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਜੇਕਰ ਫੂਲਕਾ ਨੂੰ ਬੇਅਦਬੀ ਮਾਮਲਿਆਂ ‘ਤੇ ਇੰਨਾਂ ਹੀ ਦੁੱਖ ਹੈ ਤਾਂ ਉਹ ਐਨਡੀਏ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਪਦਮ ਸ੍ਰੀ ਅਵਾਰਡ ਵੀ ਵਾਪਸ ਕਰਨ ਕਿਉਂਕਿ ਕੇਂਦਰ ਦੀ ਇਸੇ ਸਰਕਾਰ ਨੇ ਸੀਬੀਆਈ ‘ਤੇ ਬੇਅਦਬੀ ਮਾਮਲਿਆਂ ਦੀ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਦਾਖਲ ਕਰਨ ਲਈ ਦਬਾਅ ਬਣਾਇਆ ਸੀ।

ਕਾਂਗਰਸੀ ਮੰਤਰੀਆਂ ਨੇ ਦੋਸ਼ ਲਾਇਆ ਕਿ ਫੂਲਕਾ ਇਨ੍ਹਾਂ ਮਾਮਲਿਆਂ ‘ਤੇ ਸਿਰਫ ਸਿਆਸਤ ਕਰ ਰਹੇ ਹਨ ਕਿਉਂਕਿ ਵਿਧਾਨ ਸਭਾ ਅੰਦਰੋਂ ਅਸਤੀਫਾ ਦੇ ਕੇ ਉਨ੍ਹਾਂ ਨੇ ਪਵਿੱਤਰ ਸਦਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੰਤਰੀਆਂ ਅਨੁਸਾਰ ਫੂਲਕਾ ਨੇ ਪਹਿਲਾਂ ਖੁਦ ਅਸਤੀਫਾ ਦਿੱਤਾ ਤੇ ਹੁਣ ਉਹ ਦੂਜੇ ਵਿਧਾਇਕਾਂ ਨੂੰ ਵੀ ਅਸਤੀਫੇ ਦੇਣ ਲਈ ਉਕਸਾ ਰਹੇ ਹਨ ਜੋ ਕਿ ਬਰਗਾੜੀ ਮਾਮਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਇੱਕ ਕੋਸ਼ਿਸ਼ ਹੈ। ਕਾਂਗਰਸੀ ਮੰਤਰੀਆਂ ਦਾ ਇਲਜ਼ਾਮ ਹੈ ਕਿ ਫੂਲਕਾ ਨਹੀਂ ਚਾਹੁੰਦੇ ਕਿ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਕਾਂਗਰਸ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਲੋਕ ਜਾਣੂ ਹੋਣ।

 

Share This Article
Leave a Comment