ਬੈਂਕਾਕ ਦੇ ਸਿੱਖ ਜੋੜੇ ਨੇ ਅਨੋਖੇ ਢੰਗ ਨਾਲ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਜ਼ਰੂਰਤਮੰਦਾਂ ਨੂੰ ਕਰਾਇਆ ਮੁਫਤ ਭੋਜਨ ਮੁਹੱਈਆ

TeamGlobalPunjab
2 Min Read

ਬੈਂਕਾਕ : ਸਿੱਖ ਕੌਮ ਪੂਰੀ ਦੁਨੀਆ ‘ਚ ਆਪਣੇ ਸਮਾਜਿਕ ਭਲਾਈ ਦੇ ਕੰਮਾਂ ਕਰਕੇ ਜਾਣੀ ਜਾਂਦੀ ਹੈ। ਜਦੋਂ ਵੀ ਦੁਨੀਆ ‘ਤੇ ਕੋਈ ਮੁਸ਼ੀਬਤ ਪਈ ਹੈ ਤਾਂ ਸਿੱਖ ਕੌਮ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਅਜਿਹਾ ਹੀ ਇੱਕ ਮਾਮਲਾ ਬੈਂਕਾਕ ਤੋਂ ਸਾਹਮਣੇ ਆਇਆ ਹੈ। ਜਿੱਥੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਥਾਈਲੈਂਡ ਦੇ ਇੱਕ ਸਿੱਖ ਜੋੜੇ ਨੇ ਜ਼ਰੂਰਤਮੰਦਾਂ ਨੂੰ ਮੁਫਤ ਭੋਜਨ ਮੁਹੱਈਆਂ ਕਰਵਾਉਣਾ ਦਾ ਫੈਸਲਾ ਕੀਤਾ ਹੈ।

ਅਕਾਰਕ ਸੇਠੀ (Aekarak Sethi) ਅਤੇ ਉਸ ਦੀ ਪਤਨੀ ਨੇ ਥਾਈਲੈਂਡ ‘ਚ ਲੌਕਡਾਊਨ ਦੌਰਾਨ (ਕੋਵਿਡ-19) ਬੇਘਰ ਅਤੇ ਲੋੜਵੰਦਾਂ ਲੋਕਾਂ ਨੂੰ ਭੋਜਨ ਅਤੇ ਪੀਣ ਵਾਲੇ ਪਦਾਰਥ ਮੁਹੱਈਆ ਕਰਵਾ ਕੇ ਆਪਣੀ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ।

ਸੇਠੀ ਨੇ ਇਸ ਮੌਕੇ ਕਿਹਾ ਕਿ,”ਉਮੀਦ ਹੈ ਕਿ ਅਸੀਂ ਇਸ ਸੰਕਟ ਦੇ ਸਮੇਂ ਵਿੱਚ ਇੱਕ ਦੂਜੇ ਲਈ ਪਿਆਰ ਅਤੇ ਹਮਦਰਦੀ ਨੂੰ ਵਧਾ ਸਕਦੇ ਹਾਂ।”

ਦੱਸ ਦਈਏ ਕਿ ਦੁਨੀਆ ਭਰ ਵਿੱਚ ਸਿੱਖ ਕੌਮ ਸੰਕਟ ਦੌਰਾਨ ਆਪਣੀਆਂ ਕੋਸ਼ਿਸ਼ਾਂ ਅਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਜਾਣੀ ਜਾਂਦੀ ਰਹੀ ਹੈ। ਸਿੱਖ ਕੌਮ ਨੇ ਆਪਣੀਆਂ ਨਿਰਸਵਾਰਥ ਸੇਵਾਵਾਂ ਲਈ ਮਾਣ ਪ੍ਰਾਪਤ ਕੀਤਾ ਹੈ।

ਜੌਨਸ ਹੋਪਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਥਾਈਲੈਂਡ ਵਿਚ ਕੋਰੋਨੋਵਾਇਰਸ ਦੇ ਕੁੱਲ ਸੰਖਿਆ ਦੀ ਗਿਣਤੀ ਵਧ ਕੇ 2,966 ਹੋ ਗਈ ਹੈ ਜਿਸ ਵਿਚ 54 ਮੌਤਾਂ ਹੋਈਆਂ ਹਨ। ਜਦ ਕਿ 2700 ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ 2 ਲੱਖ 44 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 34 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ‘ਚ ਹਨ।

Share this Article
Leave a comment