ਕੈਨੇਡਾ ਦੇ ਗੁਰਦੁਆਰੇ ‘ਚ ਕੁਰਸੀਆਂ ‘ਤੇ ਬੈਠ ਕੇ ਲਾਵਾਂ ਲੈਣ ਵਾਲੀ ਜੋੜੀ ਨੇ ਮੰਗੀ ਮੁਆਫੀ

TeamGlobalPunjab
2 Min Read

ਓਨਟਾਰੀਓ: ਪਿਛਲੇ ਦਿਨੀਂ ਕੈਨੇਡਾ ਸਥਿਤ ਓਕਵਿਲ ਸ਼ਹਿਰ ਦੇ ਗੁਰਦੁਆਰਾ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ। ਜਿਸ ਵਿਚ ਲਾੜਾ-ਲਾੜੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੋਫੇ ਲਗਾਏ ਗਏ ਸਨ ਤੇ ਜੋੜੀ ਲਾਵਾਂ ਲੈਂਦੇ ਸਮੇਂ ਸੋਫੇ ‘ਤੇ ਬੈਠ ਜਾਂਦੀ ਜੋ ਕਿ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਹੈ ‘ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ‘ਤੇ ਗੰਭੀਰ ਨੋਟਿਸ ਲਿਆ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਗੁਰਦਵਾਰਾ ਕਮੇਟੀ ਨੇ ਮੁਆਫ਼ੀ ਮੰਗ ਲਈ।

ਲਾੜਾ-ਲਾੜੀ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੁਰਸੀਆਂ ‘ਤੇ ਬੈਠਣ ਪਿੱਛੇ ਦਲੀਲ ਇਹ ਪੇਸ਼ ਕੀਤੀ ਗਈ ਕਿ ਲਾੜੇ ਦੀ ਪਿੱਠ ਵਿਚ ਦਰਦ ਸੀ ਅਤੇ ਭੂੰਜੇ ਬੈਠਣਾ ਸੰਭਵ ਨਹੀਂ ਸੀ ਪਰ ਇਹ ਗੱਲਾਂ ਵੀ ਸੁਣਨ ਵਿਚ ਆ ਰਹੀਆਂ ਹਨ ਕਿ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਦੱਸ ਦਿਤਾ ਸੀ ਕਿ ਉਨ੍ਹਾਂ ਦਾ ਗੋਰਾ ਜਵਾਈ ਲਾਵਾਂ ਦੌਰਾਨ ਕੁਰਸੀ ‘ਤੇ ਬੈਠੇਗਾ।

ਉਧਰ ਪਿੱਠ ਦਰਦ ਨੂੰ ਕੋਰਾ ਬਹਾਨਾ ਕਰਾਰ ਦਿੰਦਿਆਂ ਕੁਝ ਲੋਕਾਂ ਨੇ ਕਿਹਾ ਕਿ ਲਾਵਾਂ ਮਗਰੋਂ ਲਾੜਾ ਛਾਲਾਂ ਮਾਰ ਕੇ ਨੱਚ ਰਿਹਾ ਸੀ ਅਤੇ ਵਿਆਹ ਦੌਰਾਨ ਜਾਣ-ਬੁੱਝ ਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ।

ਓਨਟਾਰੀਓ ਗੁਰਦਵਾਰਾ ਕਮੇਟੀ ਨੇ ਕਿਹਾ ਕਿ ਓਕਵਿਲ ਗੁਰੂ ਘਰ ਦੇ ਪ੍ਰਬੰਧਕ ਆਪਣੀ ਗਲਤੀ ਲਈ ਮੁਆਫ਼ੀ ਮੰਗ ਚੁੱਕੇ ਹਨ ਅਤੇ ਭਵਿੱਖ ਵਿਚ ਅਜਿਹੀ ਕੋਈ ਕੋਤਾਹੀ ਨਾ ਕਰਨ ਦਾ ਵਾਅਦਾ ਕੀਤਾ ਗਿਆ ਹੈ। ਗੁਰੂ ਘਰ ਵਿਚ ਲਾਵਾਂ ਪੜਨ ਵਾਲੇ ਗ੍ਰੰਥੀ ਸਿੰਘਾਂ ਨੇ ਵੀ ਆਪਣੀ ਗਲਤੀ ਲਈ ਮੁਆਫ਼ੀ ਮੰਗ ਲਈ।

ਦੱਸ ਦੇਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੁਰਸੀਆਂ ਦੇ ਬੈਠਣ ਦੀ ਵੀਡੀਉ ਬੇਹੱਦ ਵਾਇਰਲ ਹੋਈ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਨਾਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਅਜਿਹਾ ਕਰਨ ਵਾਲੇ ਰਾਗੀ ਸਿੰਘਾਂ ਅਤੇ ਗੁਰਦਾਰਾ ਸਾਹਿਬ ਦੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share this Article
Leave a comment