ਕੈਨੇਡਾ ‘ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਵਾਕ ਦਾ ਅਯੋਜਨ

TeamGlobalPunjab
1 Min Read

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ TPRA ਕਲੱਬ , ਗੁਰੂ ਗੋਬਿੰਦ ਸਿੰਘ ਚਿਲਡਰਨ ਫਾਂਊਂਡੇਸਨ , ਇਨਲਾਈਟ ਕਿਡਸ ਅਤੇ ਤਰਕਸੀਲ ਸੁਸਾਇਟੀ ਕੈਨੇਡਾ ਵੱਲੋਂ ਵਾਕ ਦਾ ਅਯੋਜਨ ਕੀਤਾ ਗਿਆ ।

ਇਹ ਵਾਕ 5 ਅਤੇ 10 ਕਿੱਲੋਮੀਟਰ ਦੀ ਸੀ । ਜਿਸ ਵਿੱਚ 45 ਤੋਂ 50 ਦੇ ਕਰੀਬ ਪ੍ਰਤੀਯੋਗੀਆਂ ਨੇ ਹਿੱਸਾ ਲਿਆ । ਤਕਰੀਬਨ ਡੇਢ ਸਾਲ ਬਾਅਦ ਪਹਿਲੀ ਵਾਰ ਇਹਨਾਂ ਕਲੱਬਾਂ ਵੱਲੋਂ ਇਕੱਠੇ ਚਿੰਗੂਈਜੀ ਪਾਰਕ ਵਿੱਚ ਇਸ ਵਾਕ ਦਾ ਅਯੋਜਨ ਕੀਤਾ ਗਿਆ ।

ਇਸ ਮੌਕੇ ਚਾਹ ਪਾਣੀ ਅਤੇ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਪ੍ਰਬੰਧਕਾਂ ਵੱਲੋਂ ਮੀਡੀਆ ਨਾਲ ਗੱਲ-ਬਾਤ ਦੌਰਾਨ ਪਬਲਿਕ ਨੂੰ ਅਪੀਲ ਵੀ ਕੀਤੀ ਗਈ ਕਿ ਤੰਦਰੁਸਤ ਰਹਿਣ ਲਈ ਸਰੀਰਕ ਗਤੀਵਿਧੀਆਂ ਜ਼ਰੂਰੀ ਹਨ ।

 

Share this Article
Leave a comment