ਟੋਰਾਂਟੋ: ਮਲੇਸ਼ੀਆ ਹੁਣ ਅਮੀਰ ਦੇਸ਼ਾਂ ਲਈ ਡੰਪਿਗ ਗਰਾਊਂਡ ਬਣਨ ਤੋਂ ਬਚਣ ਲਈ ਵਾਤਾਵਰਣ ਮੰਤਰੀ ਯੋ ਬੀ ਯਿਨ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਹੋਰ ਦੂਜੇ ਦੇਸ਼ਾਂ ਨੂੰ ਤਿੰਨ ਹਜ਼ਾਰ ਮੀਟ੍ਰਿਕ ਟਨ ਪਲਾਸਟਿਕ ਦਾ ਕੂੜਾ ਵਾਪਸ ਭੇਜਿਆ ਜਾਵੇਗਾ। ਇਸ ਵਿੱਚ ਅਜਿਹਾ ਪਲਾਸਟਿਕ ਸ਼ਾਮਲ ਹੈ ਜਿਸ ਨੂੰ ਰਿਸਾਈਕਲ ਨਹੀਂ ਕੀਤਾ ਜਾ ਸਕਦਾ।
ਵਾਤਾਵਰਣ ਮੰਤਰੀ ਯੇ ਬੀ ਯਿਨ ਨੇ ਕਿਹਾ ਕਿ ਮਲੇਸ਼ੀਆ ‘ਚ ਗੈਰਕਾਨੂੰਨੀ ਤਰੀਕੇ ਨਾਲ ਪ੍ਰਦੂਸ਼ਿਤ ਕੂੜੇ ਨਾਲ ਭਰੇ 60 ਬਕਸੇ ਤਸਕਰੀ ਕਰਕੇ ਪ੍ਰੋਸੈਸਿੰਗ ਪਲਾਂਟ ‘ਚ ਲਿਆਂਦੇ ਗਏ। ਉਨ੍ਹਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੋ ਹਫਤਿਆਂ ‘ਚ 10 ਬਕਸਿਆਂ ਨੂੰ ਜਹਾਜ਼ਾਂ ਜ਼ਰੀਏ ਵਾਪਸ ਭੇਜਿਆ ਜਾਵੇਗਾ। ਇਸ ਕੂੜੇ ‘ਚ ਬ੍ਰਿਟੇਨ ਦੀ ਕੇਬਲਸ, ਆਸਟ੍ਰਰੇਲੀਆ ਦੇ ਦੁੱਧ ਦੇ ਕਾਰਟਨਸ, ਬੰਗਲਾਦੇਸ਼ ਤੋਂ ਭੇਜੀ ਗਈ ਕਾਮਪੈਕਟ ਡਿਸਕਾਂ ਸ਼ਾਮਲ ਹਨ। ਯੇਓ ਬੀ ਯਿਨ ਨੇ ਪੱਤਰਕਾਰਾਂ ਨੂੰ ਕੁਆਲਲੰਪੁਰ ਦੇ ਬਾਹਰ ਇਕ ਬੰਦਰਗਾਹ ‘ਤੇ ਰੱਖਿਆ ਕੂੜਾ ਵੀ ਦਿਖਾਇਆ। ਇਸ ਦੇ ਨਾਲ ਹੀ ਅਮਰੀਕਾ, ਕੈਨੇਡਾ, ਜਾਪਾਨ, ਸਾਊਦੀ ਅਰਬ ਅਤੇ ਚੀਨ ਤੋਂ ਆਇਆ ਇਲੈਕਟ੍ਰੋਨਿਕ ਅਤੇ ਘਰੇਲੂ ਕੂੜਾ ਵੀ ਸੀ।
ਇੱਥੇ ਦੱਸ ਦੇਈਏ ਕਿ ਅਪ੍ਰੈਲ ‘ਚ ਫਿਲੀਪੀਨਸ ਦੇ ਰਾਸ਼ਟਰਪਤੀ ਰੋਡਰਿਗੋ ਨੇ ਵੀ ਚੈਨੇਡਾ ਨੂੰ ਚੇਤਾਵਨੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਨੇ ਆਪਣਾ ਕੂੜਾਂ ਵਾਪਸ ਨਹੀਂ ਲਿਆ ਤਾਂ ਉਹ ਚੈਨੇਡਾ ਨਾਲ ਜੰਗ ਸ਼ੁਰੂ ਕਰ ਦੇਣਗੇ। ਅਸਲ ‘ਚ 2013 ਤੇ 2014 ‘ਚ ਕੈਨੇਡਾ ਦੀ ਰਿਸਾਈਕਲਿੰਗ ਲਈ ਕੂੜੇ ਦੇ ਕੁਝ ਕਨਟੇਨਰ ਫਿਲੀਪੀਨਸ ਭੇਜੇ ਸਨ। ਫਿਲੀਪੀਨਸ ਦਾ ਦੋਸ਼ ਸੀ ਕਿ ਇਨ੍ਹਾਂ ਕਨਟੇਨਰਾਂ ‘ਚ ਜ਼ਹਿਰੀਲਾ ਕੂੜਾ ਭਰਿਆ ਹੋਇਆ ਸੀ।
- Advertisement -