ਵਿਕਟੋਰੀਆ: ਆਸਟ੍ਰੇਲੀਆ ਦੇ ਵਿਕਟੋਰੀਆਂ ਦੀ ਰਹਿਣ ਵਾਲੀ ਕੈਂਸਰ ਪੀੜਤਾ ਕੈਰੀ ਰੋਬਰਟਸਨ ਨੇ ਬੀਤੇ ਮਹੀਨੇ ‘ਇੱਛਾ ਮੌਤ’ ਕਾਨੂੰਨ ਦੀ ਸਹਾਇਤਾ ਨਾਲ ਆਪਣੀ ਜਿੰਦਗੀ ਸਮਾਪਤ ਕਰ ਲਈ। ਕੈਰੀ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਹੈ ਜਿਸ ਨੂੰ ਕਾਨੂੰਨੀ ਤੌਰ ‘ਤੇ ਇੱਛਾ ਮੌਤ ਲੈਣ ਦੀ ਇਜਾਜ਼ਤ ਮਿਲੀ ਹੈ।
ਕੈਰੀ ਨੂੰ ਸਾਲ 2010 ‘ਚ ਬ੍ਰੈਸਟ ਕੈਂਸਰ ਹੋ ਗਿਆ ਸੀ, ਜਿਸ ਕਾਰਨ ਉਸ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ ਪਰ ਥੋੜੀ ਦੇਰ ਬਾਅਦ ਕੈਂਸਰ ਉਸ ਦੀਆਂ ਹੱਡੀਆਂ, ਬ੍ਰੇਨ, ਲਿਵਰ ਤੇ ਫੇਫੜਿਆਂ ਤਕ ਚਲਾ ਗਿਆ। ਇਲਾਜ ਲਈ ਕੀਤੀ ਜਾਣ ਵਾਲੀ ਕਿਮੋਥੈਰੇਪੀ ਦਾ ਦਰਦ ਹੁਣ ਉਸ ਤੋਂ ਸਹਾਰਿਆ ਨਹੀਂ ਜਾ ਰਿਹਾ ਸੀ ਤੇ ਉਹ ਇਲਾਜ ਕਰਵਾ ਕੇ ਥੱਕ ਚੁੱਕੀ ਸੀ। ਜਿਸ ਕਾਰਨ ਉਸ ਨੇ ਇਸ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਫੈਸਲਾ ਲੈ ਲਿਆ।
ਜ਼ਿਕਰਯੋਗ ਹੈ ਕਿ ਵਿਕਟੋਰੀਆ ਨੇ 2017 ‘ਚ ਇਹ ਕਾਨੂੰਨ ਬਣਾਇਆ ਸੀ ਅਤੇ ਜੂਨ, 2019 ਮਹੀਨੇ ਇਹ ਲਾਗੂ ਹੋ ਗਿਆ ਤੇ ਉੱਥੇ ਹੀ ਹੋਰ ਸੂਬਿਆਂ ‘ਚ ਇਸ ਕਾਨੂੰਨ ਸਬੰਧੀ ਹਾਲੇ ਪ੍ਰਕਿਰਿਆ ਚੱਲ ਰਹੀ ਹੈ।
ਉਸ ਦੀ ਧੀ ਨੇ ਦੱਸਿਆ ਕਿ ਉਸ ਦੀ ਮਾਂ ਇਸ ਦਰਦ ਭਰੀ ਜ਼ਿੰਦਗੀ ਤੋਂ ਛੁਟਕਾਰਾ ਚਾਹੁੰਦੀ ਸੀ ਤੇ ਅਸੀ ਉਸ ਦਾ ਦਰਦ ਸਮਝਿਆ। ਇੱਛਾ ਮੌਤ ਕਾਨੂੰਨ ਦੇ ਤਹਿਤ 18 ਸਾਲ ਤੋਂ ਉਪਰ ਦਾ ਕੋਈ ਵੀ ਵਿਅਕਤੀ ਜਿਸ ਤੋਂ ਦਰਦ ਨਹੀਂ ਸਹਾਰ ਹੋ ਰਿਹਾ ਉਹ ਇੱਛਾ ਮੌਤ ਦੀ ਬੇਨਤੀ ਕਰ ਸਕਦਾ ਹੈ। ਆਪਣੀ ਜ਼ਿੰਦਗੀ ਖਤਮ ਕਰਨ ਲਈ ਪੀੜਤ ਨੂੰ ਤਿੰਨ ਵਾਰ ਬੇਨਤੀ ਕਰਨੀ ਪੈਂਦੀ ਹੈ।
ਕੈਂਸਰ ਪੀੜਤਾ ਨੇ ਦਰਦ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਚੁਣੀ ‘ਇੱਛਾ ਮੌਤ’
Leave a Comment Leave a Comment