ਭਾਰਤੀ ਮੂਲ ਦੀ ਅਮਰੀਕੀ ਮਹਿਲਾ ਨੇ ਦੋ ਮਹਿਲਾਵਾਂ ਨੂੰ ਜਬਰਦਸਤੀ ਰੱਖਿਆ ਆਪਣੇ ਘਰ! ਹੈਰਾਨ ਕਰੇਗਾ ਕਾਰਨ

Global Team
1 Min Read

ਵਾਸ਼ਿੰਗਟਨ: ਨਿਊਜਰਸੀ ਦੀ ਇੱਕ ਭਾਰਤੀ-ਅਮਰੀਕੀ ਮਹਿਲਾ ‘ਤੇ ਦੋ ਗੈਰ- ਕਨੂੰਨੀਂ ਔਰਤਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਤਨਖਾਹ ਨਾ ਦੇਣ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਇਲਜ਼ਾਮਾ ਨੂੰ ਮੁਲਜ਼ਮ ਹਰਸ਼ਾ ਸਾਹਨੀ ਵੱਲੋਂ ਕਬੂਲ ਵੀ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਉਸ ਵੱਲੋਂ ਪੀੜਤਾਂ ਨੂੰ $642,212  ਦੇਣ ਅਤੇ ਪੀੜਤ ਦੇ ਦਿਮਾਗ ਦੇ ਐਨਿਉਰਿਜ਼ਮ ਦੇ ਇਲਾਜ ਲਈ $200,000 ਤੱਕ ਦਾ ਭੁਗਤਾਨ ਕਰਨ ਲਈ ਸਹਿਮਤ ਪ੍ਰਗਟਾਈ ਹੈ। ਨਿਆਂ ਵਿਭਾਗ ਨੇ ਕਿਹਾ ਕਿ ਸਾਹਨੀ ਨੇ ਆਈਆਰਐਸ ਨੂੰ ਮੁਆਵਜ਼ਾ ਦੇਣ ਲਈ ਵੀ ਸਹਿਮਤੀ ਦਿੱਤੀ ਹੈ।

ਰਿਪੋਰਟਾਂ ਮੁਤਾਬਿਕ ਔਰਤ ਵੱਲੋਂ ਆਪਣੇ ਘਰ ‘ਚ ਕੰਮ ਕਰਨ ਲਈ ਦੋ ਭਾਰਤੀ ਮਹਿਲਾਵਾਂ ਨੂੰ ਗੈਰ ਕਨੂੰਨੀ ਢੰਗ ਨਾਲ ਰੱਖਿਆ ਗਿਆ ਸੀ। ਜਿਨ੍ਹਾਂ ਨੂੰ ਉਸ ਵੱਲੋਂ ਮਿਹਨਤਾਨਾਂ ਵੀ ਨਹੀਂ ਸੀ ਦਿੱਤਾ ਜਾਂਦਾ। ਨਿਆਂ ਵਿਭਾਗ ਮੁਤਾਬਿਕ ਮੁਲਜ਼ਮ ਵੱਲੋਂ ਪੀੜਤਾ ਨੂੰ ਡਿਪੋਰਟ ਕਰਨ ਦੀ ਧਮਕੀ ਦਿੱਤੀ ਗਈ ਸੀ ਇਸ ਦੇ ਨਾਲ ਹੀ ਕਾਰਵਾਈ ਹੋਣ ਦਾ ਡਰ ਵੀ ਪੀੜਤਾ ਨੂੰ ਦਿੱਤਾ ਗਿਆ ਸੀ। ਉਸ ਨੇ ਪੀੜਤਾਂ ਨੂੰ ਹਦਾਇਤ ਕੀਤੀ ਕਿ ਉਹ ਹੋਰ ਲੋਕਾਂ ਨੂੰ ਦੱਸਣ ਕਿ ਉਹ ਸਾਹਨੀ ਨਾਲ ਸਬੰਧਤ ਹਨ ਅਤੇ ਸਾਹਨੀ ਨੇ ਸਾਜ਼ਿਸ਼ ਨੂੰ ਅੱਗੇ ਵਧਾਉਣ ਲਈ ਫਰਜ਼ੀ ਨਾਂ ਅਤੇ ਪਤੇ ਦੀ ਵਰਤੋਂ ਕੀਤੀ।

Share this Article
Leave a comment