ਮਹਿਲਾ ਨੇ ਟਾਇਲਟ ਸਮਝ ਕੇ ਖੋਲ ਦਿੱਤਾ ਜਹਾਜ਼ ਦਾ ਐਮਰਜੈਂਸੀ ਗੇਟ, ਜਾਣੋ ਫਿਰ ਕੀ ਹੋਇਆ

TeamGlobalPunjab
1 Min Read

ਮੈਨਚੈਸਟਰ: ਬ੍ਰਿਟੇਨ ਦੇ ਮੈਨਚੈਸਟਰ ਏਅਰਪੋਰਟ ‘ਤੇ ਸ਼ਨੀਵਾਰ ਨੂੰ ਇੱਕ ਮਹਿਲਾ ਮੁਸਾਫਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਉਡਾਣ ‘ਚ ਭੁਲੇਖੇ ਨਾਲ ਐਮਰਜੈਂਸੀ ਡੋਰ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਕੇ ਖੋਲ੍ਹ ਦਿੱਤਾ। ਇਸ ਘਟਨਾ ਦੀ ਵਜ੍ਹਾ ਕਾਰਨ ਜਹਾਜ਼ 7 ਘੰਟੇ ਦੀ ਦੇਰੀ ਨਾਲ ਰਵਾਨਾ ਹੋਇਆ।

ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮਨਚੈਸਟਰ ਨੂੰ ਜਾਣ ਵਾਲੀ ਉਡਾਣ PK-702 ਇਸ ਘਟਨਾ ਕਰਕੇ ਸੱਤ ਘੰਟੇ ਦੇਰ ਨਾਲ ਉੱਡੀ। ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਉਡਾਣ ਭਰਨੀ ਸੀ ਪਰ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਘਟਨਾ ਮਗਰੋਂ ਜਹਾਜ਼ ਦੇ ਅਮਲੇ ਨੇ 40 ਮੁਸਾਫਰਾਂ ਨੂੰ ਸਮਾਨ ਸਮੇਤ ਹੇਠਾਂ ਉਤਾਰ ਦਿੱਤਾ।

ਇਸ ਮਗਰੋਂ ਜਹਾਜ਼ ਦੀ ਜਾਂਚ ਹੋਈ ਤੇ ਮੁਸਾਫਰਾਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ। ਪੀਏਆਈ ਦੇ ਮੁੱਖ ਕਾਰਜਕਾਰੀ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪਾਕਿਸਤਾਨ ਦੀ ਕੌਮੀ ਉਡਾਨ ਕੰਪਨੀ ਕਈ ਸਾਲਾਂ ਤੋਂ ਘਾਟੇ ਵਿੱਚ ਚੱਲ ਰਹੀ ਹੈ ਤੇ ਸਰਕਾਰ ਇਸ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।

Share this Article
Leave a comment