ਸਿੱਖ ਲੜਕੀ ਨੂੰ ਅਗਵਾਹ ਕਰ ਜਬਰੀ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ‘ਚ ਆਇਆ ਨਵਾਂ ਮੋੜ

TeamGlobalPunjab
2 Min Read

ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਅਗਵਾਹ ਕਰਕੇ ਧਰਮ ਤਬਦੀਲੀ ਦੇ ਮਾਮਲੇ ਚ ਇੱਕ ਨਵਾਂ ਮੋੜ ਆਇਆ ਹੈ।

ਇੱਕ ਪਾਸੇ ਜਿੱਥੇ ਪਾਕਿਸਤਾਨ ਆਗੂਆਂ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਜਗਜੀਤ ਕੌਰ ਆਪਣੇ ਘਰ ਸੁਰੱਖਿਅਤ ਪਹੁੰਚ ਗਈ ਹੈ ਤੇ ਇਸ ਮਾਮਲੇ ਚ 8 ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਉੱਥੇ ਹੀ ਜਗਜੀਤ ਕੌਰ ਦੇ ਭਰਾਵਾਂ ਨੇ ਵੀਡੀਉ ਜਾਰੀ ਕਰ ਕੇ ਕਿਹਾ ਹੈ ਕਿ ਹਾਲੇ ਤੱਕ ਨਾ ਤਾਂ ਸਾਡੀ ਭੈਣ ਘਰ ਵਾਪਸ ਆਈ ਹੈ ਤੇ ਨਾ ਹੀ ਕਿਸੇ ਦੀ ਗ੍ਰਿਫਤਾਰੀ ਕੀਤੀ ਗਈ ਹੈ।

ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ , ਫੌਜ ਮੁੱਖੀ ਤੇ ਪੰਜਾਬ ਦੇ ਗਵਰਨਰ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਅਪੀਲ ਕੀਤੀ ਹੈ।

- Advertisement -

ਅਸਲ ‘ਚ ਪਾਕਿਸਤਾਨ ਚ ਸਿੱਖ ਲੜਕੀ ਨੂੰ ਅਗਵਾਹ ਕਰ ਕੇ ਜਬਰੀ ਇਸਲਾਮ ਕਬੂਲ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇੇ ਵੱਲੋਂ ਭਾਰੀ ਇਤਰਾਾਜ਼ ਜਤਾਇਆ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਨੇ ਇਸ ਮਾਮਲੇ ਤੇ ਕਾਰਵਾਈ ਕੀਤੀ ਸੀ ਜਿਸ ਨੂੰ ਪਰਿਵਾਰ ਨੇ ਝੂਠ ਕਰਾਰ ਦਿੱਤਾ ਹੈ।

ਦੱਸ ਦੇਈਏ ਬੀਤੇ ਦਿਨੀਂ ਪਰਿਵਾਰ ਨੇ ਵੀਡੀਉ ਜਾਰੀ ਕੀਤੀ ਸੀ ਜਿਸ ਚ ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਤੰਬੂ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਹੇ ਭਗਵਾਨ ਸਿੰਘ ਦੇ ਘਰੋਂ ਕੁਝ ਵਿਅਕਤੀਆਂ ਵੱਲੋਂ ਉਸ ਦੀ 19 ਸਾਲਾ ਲੜਕੀ ਨੂੰ ਜ਼ਬਰਦਸਤੀ ਘਸੀਟ ਕੇ ਘਰੋਂ ਅਗਵਾ ਕਰ ਲਿਆ ਗਿਆ, ਤੇ ਉਸ ਦਾ ਧਰਮ ਪਰਿਵਰਤਨ ਕਰਵਾ ਕੇ ਲੜਕੀ ਨਾਲ ਇੱਕ ਮੁਸਲਮਾਨ ਨੌਜਵਾਨ ਨੇ ਜ਼ਬਰਦਸਤੀ ਵਿਆਹ ਕਰਵਾਇਆ।

ਇਸ ਘਟਨਾ ਤੋਂ ਬਾਅਦ ਜਿੱਥੇ ਇੱਕ ਪਾਸੇ ਪੀੜਤ ਦੱਸੇ ਜਾਂਦੇ ਗ੍ਰੰਥੀ ਦੇ ਪਰਿਵਾਰ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਗਵਰਨਰ ਹਾਊਸ ਦੇ ਬਾਹਰ ਆਤਮਦਾਹ ਕਰਨ ਦੀ ਧਮਕੀ ਦਿੱਤੀ।

ਓਥੇ ਹੀ ਦੂਜੇ ਪਾਸੇ ਇਹੋ ਜਿਹਾ ਹੀ ਇੱਕ ਵੀਡੀਓ ਸੁਨੇਹਾ ਉਸ ਲੜਕੀ ਅਤੇ ਉਸ ਦੇ ਮੌਜੂਦਾ ਪਤੀ ਦੱਸੇ ਜਾਂਦੇ ਵਿਅਕਤੀ ਨੇ ਵੀ ਜਾਰੀ ਕੀਤੀ ਹੈ ਜਿਸ ਵਿੱਚ ਲੜਕੀ ਨੇ ਆਪਣੇ ਮੂੰਹੋਂ ਬੋਲ ਕੇ ਕਿਹਾ ਹੈ ਕਿ ਉਹ ਇਹ ਵਿਆਹ ਆਪਣੀ ਮਰਜੀ ਨਾਲ ਕਰਵਾ ਰਹੀ ਹੈ ਤੇ ਕਿਸੇ ਨੇ ਉਸ ਨਾਲ ਕੋਈ ਜੋਰ ਜ਼ਬਰਦਸਤੀ ਨਹੀਂ ਕੀਤੀ।

Share this Article
Leave a comment