ਕਾਬੁਲ : ਬੀਤੇ ਦਿਨੀਂ ਜਿੱਥੇ ਇੱਥੋਂ ਦੇ ਨੰਗਰਹਾਰ ਇਲਾਕੇ ‘ਚ ਹੋਏ ਹਮਲੇ ਵਿੱਚ ਛੇ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਸੀ ਉੱਥੇ ਹੀ ਅੱਜ ਇੱਕ ਵਾਰ ਫਿਰ ਇੱਥੇ ਆਤਮਘਾਤੀ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਧਮਾਕਾ ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ‘ਚ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਧਮਾਕਾ ਇੱਥੋਂ ਦੇ ਸਮੇਂ ਅਨੁਸਾਰ ਕਰੀਬ 7 ਵਜੇ ਵਾਪਰਿਆ। ਫਿਲਹਾਲ ਜਾਨੀ ਨੁਕਸਾਨ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਹੋਏ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਅਮਰੀਕੀ ਫੌਜੀ ਦਸਤੇ ਦੇ ਬੁਲਾਰੇ ਸੋਨੀ ਲੇਗੇਟ ਨੇ ਦੱਸਿਆ ਸੀ ਕਿ ਹਮਲਾਵਰ ਵੱਲੋਂ ਉਨ੍ਹਾਂ ‘ਤੇ ਮਸ਼ੀਨ ਗੰਨ ਨਾਲ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਸਮੇਂ ਮੁਲਜ਼ਮ ਨੇ ਅਫਗਾਨੀ ਵਰਦੀ ਹੀ ਪਹਿਨੀ ਹੋਈ ਸੀ। ਦੱਸਣਯੋਗ ਹੈ ਕਿ ਅੱਤਵਾਦੀ ਸੰਗਠਨਾ ਦਾ ਖਾਤਮਾ ਕਰਨ ਲਈ ਇਸ ਸਮੇਂ 12 ਹਜ਼ਾਰ ਤੋਂ 13 ਹਜ਼ਾਰ ਅਮਰੀਕੀ ਸੈਨਿਕ ਅਫਗਾਨੀਸਤਾਨ ਦੀ ਮਦਦ ਕਰ ਰਹੇ ਹਨ। ਇਸ ਹਮਲੇ ਦੌਰਾਨ 6 ਅਮਰੀਕੀ ਸੈਨਿਕ ਮਾਰੇ ਗਏ ਸਨ।