ਨਿਊਜ਼ੀਲੈਂਡ ਦੇ ਜਵਾਲਾਮੁਖੀ ‘ਚ ਧਮਾਕਾ, 1 ਦੀ ਮੌਤ, 100 ਦੇ ਲਗਭਗ ਲਾਪਤਾ

TeamGlobalPunjab
1 Min Read

ਨਿਊਜ਼ੀਲੈਂਡ ਵਿੱਚ ਇੱਕ ਜਵਾਲਾਮੁਖੀ ਦੇ ਫਟਣ ਨਾਲ ਘੱਟੋਂ – ਘੱਟ 100 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਦਕਿ ਇੱਕ ਦੀ ਮੌਤ ਹੋ ਗਈ ਹੈ। ਸੰਵਦੇਨਸ਼ੀਲ ਟਾਪੂ ਵਹਾਈਟ ਆਈਲੈਂਡ ‘ਤੇ ਸੋਮਵਾਰ ਨੂੰ ਅਚਾਨਕ ਜਵਾਲਾਮੁਖੀ ਫਟ ਗਿਆ ਜਿਸਦੇ ਨਾਲ ਉਨ੍ਹਾਂ ਯਾਤਰੀਆਂ ਲਈ ਡਰ ਪੈਦਾ ਹੋ ਗਿਆ ਜਿਨ੍ਹਾਂ ਨੂੰ ਕੁੱਝ ਪਲ ਪਹਿਲਾਂ ਉਸ ਸਥਾਨ ਤੋਂ ਲੰਘਦੇ ਹੋਏ ਵੇਖਿਆ ਗਿਆ ਸੀ ।

ਦੇਸ਼ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਵਹਾਈਟ ਆਇਲੈਂਡ ਵਿੱਚ ਮੱਧ ਦਰਜੇ ਦਾ ਜਵਾਲਾਮੁਖੀ ਧਮਾਕਾ ਹੋਇਆ ਤੇ ਇਹ ਆਸਪਾਸ ਦੇ ਖੇਤਰ ਲਈ ਨੁਕਸਾਨਦਾਇਕ ਹੈ।

ਜਵਾਲਾਮੁਖੀ ਵਾਲੀ ਥਾਂ ਤੋਂ ਸਿੱਧਾ ਪ੍ਰਸਾਰਣ ਕਰ ਰਹੇ ਕੈਮਰਿਆਂ ਵਿੱਚ ਵਿਖਾਇਆ ਗਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਮਿੰਟ ‘ਤੇ ਜਵਾਲਾਮੁਖੀ ਨੇੜੇ ਛੇ ਤੋਂ ਜ਼ਿਆਦਾ ਲੋਕ ਜਾ ਰਹੇ ਹਨ ਅਤੇ ਇਸ ਤੋਂ ਕੁੱਝ ਮਿੰਟ ਬਾਅਦ ਜਵਾਲਾਮੁਖੀ ਵਿਸਫੋਟ ਹੋ ਗਿਆ ਤੇ ਤਸਵੀਰ ਕਾਲੀ ਹੋ ਗਈ ।

Share this Article
Leave a comment