ਕਮਾਲ ਐ ! ਅਮਰਿੰਦਰ ਸਮਾਰਟਫੋਨ ਦੇ ਨਹੀਂ ਰਹੇ, ਤੇ ਉੱਧਰ ਕੰਪਨੀਆਂ ਦੀ ਵਿਕਰੀ ਘੱਟਦੀ ਜਾ ਰਹੀ ਐ ?

ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਚੌਣਾਂ ਦੌਰਾਨ ਮਨਰੋਥ ਪੱਤਰ ‘ਚ 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਨਾਂ ਤਾਂ ਨੌਜਵਾਨਾਂ ਨੂੂੰ ਸਮਾਰਟਫੋਨ ਨਹੀਂ ਦਿੱਤੇ ਤੇ ਨਾਂ ਹੀ ਉਨੀਆਂ ਨੌਕਰੀਆਂ ਜਿੰਨ੍ਹਾ ਵਾਅਦਾ ਕੀਤਾ ਗਿਆ ਸੀ। ਇਸ ਨਾਲ ਇੱਕ ਪਾਸੇ ਜਿੱਥੇ ਸੂਬੇ ‘ਚ ਨਿਰਾਸ਼ਾ ਹੈ ਉਥੇ ਦੂਜੇ ਪਾਸੇ ਜਿਹੜੀਆਂ ਕੰਪਨੀਆਂ ਸਮਾਰਟਫੋਨ ਦੀ ਡੀਲ ‘ਤੇ ਅੱਖ ਰੱਖੀ ਬੈਠੀਆਂ ਸਨ ਉਨ੍ਹਾਂ ਦੀਆ ਅੱਖਾਂ ਵਿੱਚ ਲਗਤਾਰ ਕੈਪਟਨ ਸਰਕਾਰ ਵੱਲ ਝਾਕ ਝਾਕ ਕੇ ਅੱਖਾ ਵਿੱਚ ਪਾਣੀ ਆਉਣ ਲੱਗ ਪਿਆ ਪਰ ਉਹ ਡੀਲ ਅਜੇ ਚੋਣ ਮਨੋਰਥ ਬਾਹਰ ਝਾਤੀ ਮਾਰਨ ਦਾ ਨਾਮ ਹੀ ਨਹੀਂ ਲੈ ਰਹੀ । ਲਿਹਾਜ਼ਾ ਜਿਹੜੀਆਂ ਕੰਪਨੀਆਂ ਨੇ ਇਸ ਡੀਲ ਦੇ ਮੱਦੇਨਜ਼ਰ ਆਪਣੀ ਵਿਕਰੀ ਵਧਣ ਦੀ ਆਸ ਲਾਈ ਹੋਈ ਸੀ ਉਹ ਆਪਣਾ ਟੀਚਾ ਨਾ ਪੂਰਾ ਹੋਣ ਤੇ ਨਾਮੋਸ਼ੀ ਦੀ ਹਾਲਤ ਵਿੱਚ ਹਨ।

ਦੱਸ ਦਈਏ ਕਿ ਦੁਨੀਆ ‘ਚ ਜਦੋਂ ਤੋਂ ਸਮਾਰਟਫੋਨ ਵਿਕਣੇ ਸ਼ੁਰੂ ਹੋਏ ਹਨ ਉਦੋਂ ਤੋਂ ਪਹਿਲੀ ਵਾਰ ਕਿਸੇ ਸਾਲ ਇਸਦੀ ਵਿਕਰੀ ਵਿੱਚ ਕਮੀ ਆਈ ਹੈ। ਕਾਊਂਟਰ ਪੁਆਇੰਟ ਰਿਸਰਚ ਦੇ ਅੰਕੜਿਆਂ ਮੁਤਾਬਕ 2018 ‘ਚ ਸਾਰੇ ਦੇਸ਼ਾਂ ਨੂੰ ਮਿਲਾ ਕੇ ਕੁਲ 149.83 ਕਰੋੜ ਸਮਾਰਟਫੋਨ ਵਿਕੇ। 2017 ਵਿੱਚ ਇਹ ਸੰਖਿਆ 155.88 ਕਰੋੜ ਸੀ। 2018 ਦੀ ਚੌਥੀ ਤਿਮਾਹੀ ਵਿੱਚ ਸਮਾਰਟਫੋਨ ਦੀ ਵਿਕਰੀ 7 % ਡਿੱਗੀ। ਇਸ ਤਰ੍ਹਾਂ ਲਗਾਤਾਰ ਪੰਜਵੀਂ ਤਿਮਾਹੀ ਵਿੱਚ ਸਮਾਰਟਫੋਨ ਦੀ ਵਿਕਰੀ ਘਟੀ ਹੈ।

ਦੁਨੀਆ ‘ਚ ਸਮਾਰਟਫੋਨ ਦੀ ਸੇਲ ‘ਚ ਸੈਮਸੰਗ ਪਹਿਲੇ ਨੰਬਰ ‘ਤੇ ਹੈ। ਐਪਲ ਤੇ ਹੁਵਾਵੇ ਮਾਰਕਿਟ ਸ਼ੇਅਰ 14%, ਸ਼ਿਓਮੀ ਚੌਥੇ ਨੰਬਰ ‘ਤੇ 8% ਮਾਰਕਿਟ ਸ਼ੇਅਰ ‘ਤੇ ਹੈ। ਅਮਰੀਕਾ, ਚੀਨ ਤੇ ਪਛਮੀ ਯੂਰਪ ‘ਚ ਮਾਰਕਿਟ ‘ਚ ਰਿਪਲੇਸਮੈਂਟ ਸਮਾਂ ਵਧਣ ਨਾਲ ਸਮਾਰਟਫੋਨ ਦੀ ਕੀਮਤ ਘਟੀ ਹੈ।

ਸੈਮਸੰਗ ਦਾ ਚੌਥੀ ਤਿਮਾਹੀ ਦਾ ਮੁਨਾਫਾ ਘਟਿਆ ਹੈ ਜਿਸ ਦਾ ਕਾਰਨ ਗਲੋਬਲ ਡਿਮਾਂਡ ਨੂੰ ਕਿਹਾ ਗਿਆ ਹੈ। ਇਹ ਪਿਛਲੇ ਸਾਲ ਅਕਤੂਬਰ-ਦਸੰਬਰ ਦੇ ਮੁਕਾਬਲੇ 31% ਘੱਟ ਹੈ।

Check Also

ਫਿਰੋਜ਼ਪੁਰ ਦੀ ਜੇਲ੍ਹ ‘ਚ ਹਵਾਲਾਤੀ ਦੀ ਪਿੱਠ ’ਤੇ ਲਿਖਿਆ ‘ਗੈਂਗਸਟਰ’

ਕਪੂਰਥਲਾ : ਪੰਜਾਬ ਪੁਲਿਸ ਵੱਲੋਂ ਕੈਦੀਆਂ ਨਾਲ ਕੀਤੇ ਜਾ ਰਹੇ ਅੱਤਿਆਚਾਰ ਕਰਨ ਦਾ ਨਵਾਂ ਮਾਮਲਾ …

Leave a Reply

Your email address will not be published.