ਨਿਊਜ਼ ਡੈਸਕ: ਜੰਗਲਾਤ ਵਿਭਾਗ ’ਚ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਸਣੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਹਰਪ੍ਰੀਤ ’ਤੇ ਦੋਸ਼ ਹੈ ਕਿ ਉਸ ਨੇ 60 ਲੱਖ ਰੁਪਏ ਵਿਚ ਖਰੀਦੇ ਪਲਾਟ ਨੂੰ ਉਸੇ ਦਿਨ ਕੇਵਲ 25 ਲੱਖ ਰੁਪਏ ਵਿਚ ਖਰੀਦ ਲਿਆ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਨੇ ਭ੍ਰਿਸ਼ਟਾਚਾਰ ਦੀ ਰੋਕਥਾਮ ਐਕਟ ਦੀ ਧਾਰਾ 13(1), 13(2) ਤਹਿਤ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਵਿੱਚ ਪਹਿਲਾਂ ਹੀ ਐਫਆਈਆਰ ਨੰਬਰ 06 ਮਿਤੀ 06-02-2023 ਦਰਜ ਕੀਤੀ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਦੋਸ਼ੀ ਰਾਜ ਕੁਮਾਰ ਨਾਗਪਾਲ ਨਿਵਾਸੀ ਸੈਕਟਰ 8, ਪੰਚਕੂਲਾ, ਹਰਿਆਣਾ ਨੇ ਪਲਾਟ ਨੰਬਰ 1 ਦਾ ਐੱਲ.ਓ.ਆਈ. ਹਾਸਲ ਕੀਤਾ ਸੀ। ਸੈਕਟਰ-88 ਮੋਹਾਲੀ ਨਿਵਾਸੀ ਗੁਰਮਿੰਦਰ ਸਿੰਘ ਗਿੱਲ ਨਿਵਾਸੀ ਮਕਾਨ ਨੰ. 1677, ਫੇਜ਼-3-ਬੀ-2 ਮੋਹਾਲੀ, 27.11.2018 ਨੂੰ ਇੱਕ ਹਲਫਨਾਮਾ (ਨੰਬਰ ਏਈ773271) ਖਰੀਦਣ ਤੋਂ ਬਾਅਦ 60 ਲੱਖ ਰੁਪਏ ਲਏ। ਉਸ ਨੇ ਇਸੇ ਲੜੀ ਵਿੱਚ ਉਸ ਦਿਨ ਇੱਕ ਹੋਰ ਹਲਫਨਾਮਾ (ਨੰਬਰ ਏਈ773272) ਖਰੀਦਿਆ ਸੀ ਅਤੇ ਇਸ ਹਲਫਨਾਮੇ ਦੇ ਆਧਾਰ ‘ਤੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਇਸੇ ਜ਼ਮੀਨ ਦੇ ਹਿੱਸੇ ਨੂੰ ਸਿਰਫ 25 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ, ਜਿਸ ਦੀ ਕੀਮਤ ਕਰੀਬ 35 ਲੱਖ ਰੁਪਏ ਸੀ।
ਇਸ ਪਲਾਟ ਦੀ ਖਰੀਦ ਅਤੇ ਵਿਕਰੀ ਦੇ ਸਮੇਂ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ, ਵਾਸੀ ਸੈਕਟਰ 82, ਜੇਐੱਲਪੀਐੱਲ, ਮੁਹਾਲੀ ਨੇ ਬਤੌਰ ਗਵਾਹ ਦਸਤਖਤ ਕੀਤੇ। ਜਾਂਚ ਵਿਚ ਪਤਾ ਲੱਗਾ ਕਿ 60 ਲੱਖ ਰੁਪਏ ਦੀ ਰਕਮ ਵਿਚੋਂ ਮੁਲਜ਼ਮ ਰਾਜ ਕੁਮਾਰ ਦੇ ਖਾਤੇ ਵਿਚ ਪਹਿਲਾਂ ਹੀ ਅਨਮੋਲ ਇੰਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਨੇ 22,50,000 ਰੁਪਏ, ਹਰਪ੍ਰੀਤ ਸਿੰਘ ਨੇ 20,00,000 ਰੁਪਏ ਅਤੇ ਬਾਕੀਆਂ ਦੇ ਜ਼ਰੀਏ 12, 10,000 ਰੁਪਏ ਜਮ੍ਹਾਂ ਕਰਵਾਏ। ਰਾਜ ਕੁਮਾਰ ਤੋਂ ਇਹ ਐੱਲਓਆਈ ਅੱਗੇ ਹਰਪ੍ਰੀਤ ਸਿੰਘ ਨੂੰ ਦਿਵਾਉਣ ਵਿਚ ਰਾਜ ਕੁਮਾਰ ਸਰਪੰਚ, ਪ੍ਰਾਪਰਟੀ ਡੀਲਰ, ਜੁਝਾਰ ਨਗਰ ਮੁਹਾਲੀ ਅਤੇ ਵਾਸੀ ਫੇਜ 6 ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਤਰ੍ਹਾਂ ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਪ੍ਰਾਪਰਟੀ ਡੀਲਰ, ਰਾਜ ਕੁਮਾਰ ਸਰਪੰਚ ਪ੍ਰਾਪਰਟੀ ਡੀਲਰ ਅਤੇ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਧਰਮਸੋਤ ਨੇ ਵੱਖ-ਵੱਖ ਜਾਅਲੀ ਐਂਟਰੀਆਂ ਦੇ ਆਧਾਰ ‘ਤੇ ਰਾਜ ਕੁਮਾਰ ਰਾਹੀਂ ਇਹ ਐੱਲ.ਓ.ਆਈ. ਹਰਪ੍ਰੀਤ ਸਿੰਘ ਨੂੰ ਸਿਰਫ਼ 25 ਲੱਖ ਰੁਪਏ ਵਿੱਚ ਕਰੀਬ 60 ਲੱਖ ਰੁਪਏ ਦੀ ਕੀਮਤ ਵਾਲੇ ਉਕਤ ਪਲਾਟ ਦੀ ਖਰੀਦੋ-ਫਰੋਖਤ ਕਰਨ ਲਈ ਇੱਕ-ਦੂਜੇ ਨੂੰ ਸੌਂਪਿਆ ਗਿਆ।ਬਾਕੀ ਦੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12 ਜੋੜ ਕੇ ਐਫਆਈਆਰ ਵਿੱਚ ਸੋਧ ਕਰਕੇ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵਾਸੀ ਅੰਨੀਆ ਰੋਡ ਅਮਲੋਹ, ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਸਰਪੰਚ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਮਿਤੀ 28.03.2023 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.