BREAKING – ਕੇਵਲ ਢਿੱਲੋਂ ਨੂੰ ਮਨਾਉਣ ਵਾਸਤੇ ਚੰਨੀ ਉਨ੍ਹਾਂ ਦੇ ਘਰ ਪਹੁੰਚੇ, ਬੰਦ ਕਮਰਾ ਮੀਟਿੰਗ ਹੋ ਰਹੀ ਹੈ

TeamGlobalPunjab
1 Min Read

ਚੰਡੀਗੜ੍ਹ – ਹਲਕਾ ਬਰਨਾਲਾ ‘ਚ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਟਿਕਟ ਮਿਲਣ ਤੋਂ ਬਾਅਦ ਬਗ਼ਾਵਤੀ ਸੁਰਾਂ ਤੇਜ਼ ਹੋ ਗਈਆਂ ਹਨ।

ਕਾਂਗਰਸ ਪਾਰਟੀ ਦੀ ਟਿਕਟ ਵੰਡ ਅਨੁਸਾਰ ਕੇਵਲ ਸਿੰਘ ਢਿੱਲੋਂ ਜੋ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਦੀ ਟਿਕਟ ਕੱਟ ਕੇ ਮਨੀਸ਼ ਬਾਂਸਲ ਨੂੰ ਇਸ ਸੀਟ ਤੋਂ ਉਮੀਦਵਾਰ ਉਤਾਰਿਆ ਗਿਆ ਹੈ ਜਿਸ ਨੂੰ ਲੈ ਕੇ ਢਿੱਲੋਂ ਕਾਫੀ ਨਾਰਾਜ਼ ਹਨ।

ਖਬਰਾਂ ਮੁਤਾਬਕ ਕੇਵਲ ਢਿੱਲੋਂ ਨੂੰ ਮਨਾਉਣ ਵਾਸਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪਹੁੰਚੇ ਹਨ ਤੇ ਉਨ੍ਹਾਂ ਦੋਹਾਂ ਦੀ ਬੰਦ ਕਮਰਾ ਮੀਟਿੰਗ ਹੋ ਰਹੀ ਹੈ।

Share this Article
Leave a comment