Breaking News

ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ, ਸਲਮਾਨ ਖਾਨ ਕਰ ਰਹੇ ਤਿਆਰੀ

ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਇਤਰਾਜ਼ਯੋਗ ਬਿਆਨ ਦੇ ਕੇ ਨਵਜੋਤ ਸਿੰਘ ਸਿੱਧੂ ਨੂੰ ਸਖਤ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਨੌਬਤ ਇੱਥੇ ਤੱਕ ਆ ਗਈ ਸੀ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੋਂ ਦੂਰ ਹੋਣਾ ਪਿਆ। ਸੋਸ਼ਲ ਮੀਡੀਆ ‘ਤੇ ਵੀ ਯੂਜਰਸ ਨੇ ਸਿੱਧੂ ਨੂੰ ਖੂਬ ਘੇਰਿਆ ਤਾਂ ਹੁਣ ਸਲਮਾਨ ਖਾਨ ਚਾਹੁੰਦੇ ਹਨ ਕਿ ਸਿੱਧੂ ਸ਼ੋਅ ਵਿੱਚ ਵਾਪਸੀ ਕਰੇ।

ਦੱਸ ਦੇਈਏ ਕਿ ਸਲਮਾਨ ਖਾਨ ਕਦੇ ਵੀ ਨਵਜੋਤ ਸਿੰਘ ਸਿੱਧੂ ਨੂੰ ਹਟਾਉਣ ਦੇ ਪੱਖ ‘ਚ ਨਹੀਂ ਸਨ। ਸਲਮਾਨ ਖਾਨ ਬਸ ਇੰਨਾਂ ਚਾਹੁੰਦੇ ਸਨ ਕਿ ਜਦੋਂ ਤੱਕ ਇਹ ਵਿਵਾਦ ਸ਼ਾਂਤ ਨਹੀਂ ਹੋ ਜਾਂਦਾ ਉਦੋਂ ਤੱਕ ਨਵਜੋਤ ਸਿੱਧੂ ਇਸ ਸ਼ੋਅ ਤੋਂ ਦੂਰ ਰਹਿਣਗੇ। ਖਬਰਾਂ ਮੁਤਾਬਕ, ਸਲਮਾਨ ਖਾਨ ਤੇ ਸੋਨੀ ਟੀ. ਵੀ. ਇਸ ਵਿਵਾਦ ਦੇ ਸ਼ਾਂਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਉਹ ਸਿੱਧੂ ਨੂੰ ਵਾਪਸ ਇਸ ਸ਼ੋਅ ‘ਚ ਲੈ ਕੇ ਆ ਸਕਣ।

ਕੁਝ ਐਪੀਸੋਡ ‘ਚ ਦਿਸੇਗੀ ਅਰਚਨਾ ਪੂਰਨ ਸਿੰਘ
ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਇਸ ਸ਼ੋਅ ਦਾ ਹਿੱਸਾ ਬਣੀ ਹੈ। ਸ਼ੋਅ ‘ਚ ਉਸ ਦਾ ਕੁਮੈਂਟ ਕਰਨਾ, ਦਰਸ਼ਕਾਂ ਨੂੰ ਚੀਅਰ ਕਰਨਾ, ਫਨੀ ਲਾਈਨਸ ਬੋਲਣਾ ਤੇ ਸ਼ੋਅ ‘ਚ ਆਉਣ ਵਾਲੇ ਸੈਲੀਬ੍ਰਿਟੀਜ਼ ਨੂੰ ਖੁਸ਼ ਕਰਨਾ ਹੈ। ਦੱਸ ਦਈਏ ਕਿ ਸਿਰਫ 20 ਐਪੀਸੋਡ ਲਈ ਸਾਈਨ ਕੀਤਾ ਗਿਆ ਹੈ।

ਪਹਿਲਾਂ ਤੋਂ ਹੀ ਤੈਅ ਸੀ ਸਿੱਧੂ ਦਾ ਸ਼ੋਅ ‘ਚੋਂ ਜਾਣਾ

ਦੱਸ ਦਈਏ ਕਿ ਸ਼ੋਅ ਤੋਂ ਸਿੱਧੂ ਦਾ ਜਾਣਾ ਪਹਿਲਾਂ ਤੋਂ ਹੀ ਤੈਅ ਸੀ। ਦਰਅਸਲ ਮਈ 2019 ‘ਚ ਲੋਕਸਭਾ ਦੀਆਂ ਚੋਣਾਂ ਹੋਣੀਆਂ ਹਨ ਅਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ। ਅਜਿਹੇ ‘ਚ ਸਿੱਧੂ ਲਈ ਅਗਲੇ 3 ਮਹੀਨੇ ਸ਼ੋਅ ਦੀ ਸ਼ੂਟਿੰਗ ਲਈ ਕਾਫੀ ਮੁਸ਼ਕਿਲ ਸੀ।

Check Also

ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਾਣੀ ਪੀਣ ਦੇ ਫਾਈਦੇ

ਨਿਊਜ਼ ਡੈਸਕ: ਗਰਮੀਆਂ ਆ ਗਈਆਂ ਹਨ। ਗਰਮੀਆਂ ‘ਚ ਤੇਜ਼ ਧੁੱਪ ਅਤੇ ਪਸੀਨਾ ਆਉਣ ਕਾਰਨ ਸਰੀਰ …

Leave a Reply

Your email address will not be published. Required fields are marked *