ਛਿੱਕ ਮਾਰਦੇ ਹੋਏ ਕਦੇ ਵੀ ਨਾਂ ਕਰੋ ਇਹ ਗਲਤੀ, ਵਿਅਕਤੀ ਦੇ ਸਰੀਰ ਅੰਦਰ ਹੀ ਹੋ ਗਿਆ ਬਲਾਸਟ

Global Team
2 Min Read

ਨਿਊਜ਼ ਡੈਸਕ: ਛਿੱਕਾਂ ਨੂੰ ਰੋਕਣਾ ਅਸੰਭਵ ਨਹੀਂ ਪਰ ਇਹ ਬੇਹੱਦ ਖਤਰਨਾਕ ਹੈ। ਇਹ ਕਿਸੇ ਸਟੰਟ ਤੋਂ ਘੱਟ ਨਹੀਂ ਹੈ ਜਿਸ ਨਾਲ ਮੌਤ ਵੀ ਹੋ ਸਕਦੀ ਹੈ। ਅਜਿਹੀ ਹੀ ਇਕ ਘਟਨਾ ਬਾਰੇ ਹਾਲ ਹੀ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਵਿਅਕਤੀ ਨੇ ਛਿੱਕ ਨੂੰ ਰੋਕਣ ਲਈ ਅਜਿਹਾ ਕੀਤਾ ਅਤੇ ਉਸ ਦੀ ਸਾਹ ਦੀ ਨਲੀ ਫਟ ਗਈ, ਜਿਸ ਨਾਲ ਦੋ ਮਿਲੀਮੀਟਰ ਲੰਬੀ ਇੱਕ ਮੋਰੀ ਹੋ ਗਈ।

ਡਾਕਟਰਾਂ ਮੁਤਾਬਕ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ। ਇਸ ਨਾਲ ਉਸਦੀ ਜਾਨ ਤੱਕ ਜਾ ਸਕਦੀ ਸੀ। ਡਾਕਟਰ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਉਹ ਸਾਹ ਆਰਾਮ ਨਾਲ ਸਾਹ ਲੈ ਪਾ ਰਿਹਾ ਸੀ। ਇਸ ਤੋਂ ਇਲਾਵਾ ਉਹ ਆਰਾਮ ਨਾਲ ਗੱਲ ਕਰ ਰਿਹਾ ਸੀ ਅਤੇ ਭੋਜਨ ਵੀ ਨਿਗਲਣ ‘ਚ ਵੀ ਕੋਈ ਸਮੱਸਿਆ ਨਹੀਂ ਸੀ। ਹਾਲਾਂਕਿ, ਉਸਦੀ ਗਰਦਨ ਦੋਵਾਂ ਪਾਸਿਆਂ ਤੋਂ ਸੁੱਜੀ ਹੋਈ ਸੀ।

ਇਹ ਘਟਨਾ ਉਦੋਂ ਵਾਪਰੀ ਜਦੋਂ ਕਾਰ ਚਲਾਉਂਦੇ ਸਮੇਂ ਵਿਅਕਤੀ ਨੂੰ ਅਚਾਨਕ ਛਿੱਕ ਆਈ। ਇਸ ਨੂੰ ਰੋਕਣ ਲਈ ਉਸ ਨੇ ਆਪਣੇ ਹੱਥ ਨਾਲ ਮੂੰਹ ਬੰਦ ਕਰ ਲਿਆ। ਜਿਸ ਕਾਰਨ ਉਸ ਦੇ ਮੂੰਹ ਦੇ ਅੰਦਰ ਕਾਫੀ ਦਬਾਅ ਪੈਦਾ ਹੋ ਗਿਆ, ਜਿਸ ਕਾਰਨ ਦੋ ਮਿਲੀਮੀਟਰ ਦਾ ਇੱਕ ਸੁਰਾਖ ਬਣ ਗਿਆ।

- Advertisement -

ਬਰਤਾਨੀਆ ਵਿੱਚ 2018 ਵਿੱਚ ਵਾਪਰੀ ਇਹ ਦੁਰਲੱਭ ਘਟਨਾ ਹਾਲ ਹੀ ਵਿੱਚ ਬੀਐਮਜੇ ਕੇਸ ਰਿਪੋਰਟ ਵਿੱਚ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਛਿੱਕ ਨੂੰ ਰੋਕ ਕੇ ਰੱਖਣ ਕਾਰਨ 34 ਸਾਲਾ ਵਿਅਕਤੀ ਦੇ ਮੂੰਹ ਦੇ ਅੰਦਰ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਉਸ ਦੀ ਸਾਹ ਦੀ ਪਾਈਪ ਫਟ ਗਈ। ਵਿੰਡ ਪਾਈਪ ਵਿੱਚ 0.08 ਇੰਚ ਦੀ ਮੋਰੀ ਸੀ। ਉਸ ਦੀ ਗਰਦਨ ਦੋਹਾਂ ਪਾਸਿਆਂ ਤੋਂ ਸੁੱਜੀ ਹੋਈ ਸੀ। ਡਾਕਟਰਾਂ ਨੇ ਉਸ ਦਾ ਮੁਆਇਨਾ ਕੀਤਾ ਅਤੇ ਹਲਕੀ ਤਿੱਖੀ ਆਵਾਜ਼ ਸੁਣੀ। ਹਾਲਾਂਕਿ, ਵਿਅਕਤੀ ਨੂੰ ਸਾਹ ਲੈਣ, ਬੋਲਣ ਜਾਂ ਨਿਗਲਣ ਵਿੱਚ ਕੋਈ ਸਮੱਸਿਆ ਨਹੀਂ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment