ਪਿਆਰ ਅਤੇ ਮਾਸੂਮਿਯਤ ਨਾਲ ਭਰਿਆ ਸ਼ਾਹਕੋਟ ਦਾ ਪਹਿਲਾ ਗਾਣਾ ‘ਦਿਲ ਮੇਰਾ’ ਹੋਇਆ ਰਿਲੀਜ਼

Global Team
2 Min Read

ਨਿਊਜ਼ ਡੈਸਕ: ਗੁਰੂ ਰੰਧਾਵਾ ਪੰਜਾਬੀ ਫ਼ਿਲਮ ‘ਸ਼ਾਹਕੋਟ’ ਨਾਲ ਪੰਜਾਬੀ ਸਿਨੇਮਾ ਵਿੱਚ ਡੇਬਿਊ ਕਰ ਰਹੇ ਹਨ। ਸ਼ਾਹਕੋਟ ਦੇ ਨਿਰਮਾਤਾਵਾਂ ਨੇ ਇਸ ਫ਼ਿਲਮ ਦਾ ਪਹਿਲਾ ਬਹੁਤ ਹੀ ਪਿਆਰਾ ਗਾਣਾ ‘ਦਿਲ ਮੇਰਾ’ ਰਿਲੀਜ਼ ਕੀਤਾ ਹੈ। ਇਸ ਵਿੱਚ ਫ਼ਿਲਮ ਦੇ ਮੁੱਖ ਪਾਤਰ ਗੁਰੂ ਰੰਧਾਵਾ ਅਤੇ ਈਸ਼ਾ ਤਲਵਾਰ ਦੇ ਵਿਚਕਾਰ ਇੱਕ ਪਿਆਰਾ ਜਿਹਾ ਰਿਸ਼ਤਾ ਵੇਖਣ ਨੂੰ ਮਿਲਦਾ ਹੈ। ਗੁਰੂ ਰੰਧਾਵਾ ਦੀ ਮਿਠੀ ਆਵਾਜ਼ ਅਤੇ ਈਸ਼ਾ ਤਲਵਾਰ ਦੀ ਮਾਸੂਮਿਯਤ ਪੂਰੀ ਤਰ੍ਹਾਂ ਮੰਤਰਮੁਗਧ ਕਰ ਦੇਣ ਵਾਲੀ ਹੈ। ਗਾਣੇ ਨੂੰ ਖੂਬਸੂਰਤ ਲੋਕੇਸ਼ਨਸ ‘ਤੇ ਸ਼ੂਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹਰੇ-ਭਰੇ ਖੇਤ ਅਤੇ ਸ਼ਾਨਦਾਰ ਹਵੇਲੀ ਸ਼ਾਮਲ ਹਨ। ਰਾਜ ਬੱਬਰ ਵੀ ਨਜ਼ਰ ਆਉਂਦੇ ਹਨ, ਜੋ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਫ਼ਿਲਮ ਵਿੱਚ ਰਾਜ ਬੱਬਰ ਦਾ ਲੁੱਕ ਖਤਰਨਾਕ ਦਿਖਾਈ ਦੇ ਰਿਹਾ ਹੈ।

ਹਾਲ ਹੀ ਵਿੱਚ, ਸ਼ਾਹਕੋਟ ਦਾ ਟੀਜ਼ਰ ਰਿਲੀਜ਼ ਹੋਇਆ ਸੀ ਅਤੇ ਉਸ ਛੋਟੀ ਜਿਹੀ ਝਲਕ ਨੇ ਹੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਸਿਤਾਰਿਆਂ ਨਾਲ ਭਰੀ ਇਸ ਫ਼ਿਲਮ ਵਿੱਚ ਗੁਰੂ ਰੰਧਾਵਾ, ਈਸ਼ਾ ਤਲਵਾਰ, ਗੁਰਸ਼ਬਦ, ਰਾਜ ਬੱਬਰ, ਸੀਮਾ ਕੌਸ਼ਲ, ਨੇਹਾ ਦਯਾਲ, ਹਰਦੀਪ ਸਿੰਘ ਗਿੱਲ, ਮਨਪ੍ਰੀਤ ਸਿੰਘ, ਜਤਿੰਦਰ ਕੌਰ ਅਤੇ ਮੰਜੀਤ ਕੌਰ ਔਲਖ ਨਜ਼ਰ ਆਉਣਗੇ।

ਸ਼ਾਹਕੋਟ ਦਾ ਨਿਰਮਾਣ ਅਨਿਰੁੱਧ ਮੋਹਤਾ ਨੇ ਕੀਤਾ ਹੈ। ਅਨਿਰੁੱਧ ਮੋਹਤਾ, ਜੋ ਕਿ ਇੱਕ ਯੁਵਾ ਬਿਜ਼ਨੇਸਮੈਨ ਹਨ, ਐਮ7 ਸਕਾਈ ਸਟੂਡੀਓਜ਼ ਦੇ ਮਾਲਕ ਹਨ, ਜਿਨ੍ਹਾਂ ਨੇ ਇਸ ਫ਼ਿਲਮ ਨੂੰ 751 ਫ਼ਿਲਮਜ਼ ਅਤੇ ਰਾਪਾ ਨੁਈ ਫ਼ਿਲਮਜ਼ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ।

ਫ਼ਿਲਮ ਦਾ ਸੰਗੀਤ ਅਤੇ ਔਰਿਜਨਲ ਬੈਕਗਰਾਊਂਡ ਸਕੋਰ ਜਤਿੰਦਰ ਸ਼ਾਹ ਨੇ ਕੀਤਾ ਹੈ। ਇਹ ਫ਼ਿਲਮ 4 ਅਕਤੂਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਸ਼ਾਹਕੋਟ ਨੂੰ ਸੇਵਨ ਕਲਰਜ਼ ਵੱਲੋਂ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment