ਓਨਟਾਰੀਓ: ਓਸ਼ਵਾ ਪਲਾਂਟ ਦੇ ਵਰਕਰਜ ਦੀ ਨੁਮਾਇੰਦਗੀ ਕਰਦੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪ੍ਰੀਮੀਅਰ ਡੱਗ ਫੋਰਡ ਨੇ ਇਹ ਭਰੋਸਾ ਦਿਵਾਇਆ ਸੀ ਕਿ ਉਹ ਪਲਾਂਟ ਸਬੰਧੀ ਕੰਪਨੀ ਦੀ ਯੋਜਨਾ ਨੂੰ ਬਦਲਣ ਲਈ ਆਟੋ ਨਿਰਮਾਤਾ ਉੱਤੇ ਦਬਾਅ ਪਾਉਣਗੇ। ਯੂਨੀਫੌਰ ਦੇ ਪ੍ਰੈਜੀਡੈਂਟ ਜੈਰੀ ਡਾਇਸ ਤੇ ਫੋਰਡ ਦਰਮਿਆਨ ਸ਼ੁਰੂਆਤ ਵਿੱਚ ਟੋਰਾਂਟੋ ਦੇ ਪੂਰਬ ਵਿੱਚ ਸਥਿਤ ਪਲਾਂਟ ਦੀ ਹੋਣ ਨੂੰ ਲੈ ਕੇ ਵਿਵਾਦ ਸੀ।
ਡੱਗ ਫੋਰਡ ਦਾ ਕਹਿਣਾ ਸੀ ਕਿ ਜਨਰਲ ਮੋਟਰਜ਼ ਦੇ ਪ੍ਰਬੰਧਕਾਂ ਦੇ ਫੈਸਲੇ ਨੂੰ ਬਦਲਣਾ ਬਹੁਤ ਮੁਸ਼ਕਲ ਹੈ ਪਰ ਡਿਟ ਰੌਇਟ ਵਿੱਚ ਆਟੋ ਸ਼ੋਅ ‘ਚ ਮੀਟਿੰਗ ਤੋਂ ਬਾਅਦ ਡਾਇਸ ਨੇ ਕਿਹਾ ਕਿ ਪ੍ਰੀਮੀਅਰ ਨੇ ਕੰਪਨੀ ਨੂੰ ਆਪਣਾ ਪਲਾਂਟ ਚਲਦਾ ਰੱਖਣ ਲਈ ਦਬਾਅ ਪਾਉਣ ਦਾ ਤਹੱਈਆ ਪ੍ਰਗਟਾਇਆ ਸੀ। ਇਹ ਇੱਕ ਚੰਗਾ ਕਦਮ ਹੋਵੇਗਾ।
ਜਿਕਰਯੋਗ ਹੈ ਕਿ ਜੇ ਇਹ ਪਲਾਂਟ ਬੰਦ ਹੁੰਦਾ ਹੈ ਤਾਂ ਇਸ ਨਾਲ 2600 ਦੇ ਕਰੀਬ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ। ਮੀਟਿੰਗ ਤੋਂ ਬਾਅਦ ਫੋਰਡ ਨੇ ਵੀ ਇਹੀ ਕਿਹਾ ਕਿ ਡਾਇਸ ਨਾਲ ਉਨ੍ਹਾਂ ਦੀ ਮੁਲਾਕਾਤ ਕਾਫੀ ਸਕਾਰਾਤਮਕ ਰਹੀ ਤੇ ਉਨ੍ਹਾਂ ਇਸ ਗੱਲ ਉੱਤੇ ਵਿਚਾਰ ਕੀਤਾ ਕਿ ਪਲਾਂਟ ਨੂੰ ਬੰਦ ਕਰਨ ਤੋਂ ਕਿਵੇਂ ਰੋਕਿਆ ਜਾਵੇ ਤੇ ਰਲ ਕੇ ਕਿਵੇਂ ਕੰਮ ਕੀਤਾ ਜਾ ਸਕਦਾ ਹੈ।
