ਅਮਰੀਕਾ : ਅਦਾਲਤ ਨੇ ਧੋਖਾਧੜੀ ਦੇ ਮਾਮਲੇ ‘ਚ ਭਾਰਤੀ ਮੂਲ ਦੀ ਔਰਤ ਅਤੇ ਉਸਦੀ ਧੀ ਨੂੰ ਭੇਜਿਆ ਜੇਲ੍ਹ

TeamGlobalPunjab
1 Min Read

ਨਿਊਜ ਡੈਸਕ : ਕੇਂਟੁਕੀ ਦੀ ਇੱਕ ਸੰਘੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ ‘ਚ ਭਾਰਤੀ ਮੂਲ ਦੀ ਮਨਜੀਤ (49) ਅਤੇ ਉਸ ਦੀ ਬੇਟੀ ਹਰਪਨੀਤ ਬਾਠ (27) ਨੂੰ 18 ਮਹੀਨੇ ਅਤੇ 9 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਹਾਂ ‘ਤੇ ਸਾਂਝੇ ਤੌਰ ‘ਤੇ 7,500 ਡਾਲਰ ਅਤੇ ਬਾਠ ‘ਤੇ 2,500 ਡਾਲਰ ਦਾ ਜ਼ੁਰਮਾਨਾ ਵੀ ਕੀਤਾ ਹੈ।

ਦੱਸ ਦਈਏ ਕਿ ਅਦਾਲਤ ਨੇ ਇਹ ਸਜ਼ਾ ਫਰਜ਼ੀ ਤਰੀਕੇ ਨਾਲ ਬੀਮਾ ਰਾਸ਼ੀ ਪ੍ਰਾਪਤ ਕਰਨ ਲਈ ਆਪਣੀ ਦੁਕਾਨ ‘ਚ ਅੱਗ ਲਗਾਉਣ ਦੀ ਸਾਜਿਸ਼ ਰਚਣ ਦੇ ਮਾਮਲੇ ‘ਚ ਸੁਣਾਈ ਹੈ। ਜ਼ਿਕਰਯੋਗ ਹੈ ਕਿ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੇ ਘਟਨਾ ਨੂੰ ਅੰਜਾਮ ਦਿੱਤੇ ਜਾਣ ਤੋਂ ਪਹਿਲਾਂ ਹੀ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ।

ਮਨਜੀਤ ਕੌਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਹੈ। ਵਕੀਲ ਨੇ ਕਿਹਾ ਕਿ ਮਨਜੀਤ ਨੇ ਕੇਂਟੁਕੀ ‘ਚ ਆਪਣੀ ਦੁਕਾਨ ‘ਚ ਅੱਗ ਲਗਾਉਣ ਲਈ ਇਕ ਵਿਅਕਤੀ ਨੂੰ 5,000 ਡਾਲਰ ਦੇਣ ਦੀ ਗੱਲ ਕਬੂਲ ਕੀਤੀ ਹੈ। ਉਸ ਨੇ ਕਿਹਾ ਕਿ ਉਹ ਬੀਮੇ ਦਾ ਪੈਸਾ ਲੈਣ ਲਈ ਦੁਕਾਨ ‘ਚ ਅੱਗ ਲਗਵਾਉਣਾ ਚਾਹੁੰਦੀ ਸੀ। ਮਨਜੀਤ ਕੌਰ ਦੀ ਬੇਟੀ ਹਰਪਨੀਤ ਬਾਠ ਨੇ ਵੀ ਇਸ ਅਪਰਾਧ ‘ਚ ਆਪਣੀ ਮਾਂ ਦੀ ਮਦਦ ਕਰਨ ਦੀ ਗੱਲ ਕਬੂਲ ਕੀਤੀ ਹੈ।

Share this Article
Leave a comment