ਆਹ ਦੇਖੋ ਦਰਜ਼ਨਾ ਅੰਤਰ-ਰਾਸ਼ਟਰੀ ਤਗਮੇ ਜਿੱਤਣ ਵਾਲੇ ਖਿਡਾਰੀ ਦਾ ਹਾਲ, ਫਿਰ ਕਹਿੰਦੇ ਖੇਡਾਂ ‘ਚ ਹਰਿਆਣਾ ਅੱਗੇ ਲੰਘ ਗਿਆ!

TeamGlobalPunjab
2 Min Read

ਚੰਡੀਗੜ੍ਹ : ਪਿਛਲੇ ਸਮਿਆਂ ਦੌਰਾਨ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਆਮ ਸੁਣਿਆ ਹੋਵੇਗਾ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਭਾਵ ਪੰਜਾਬੀ ਹਮੇਸ਼ਾ ਹੀ ਕਿਸੇ ਨਾ ਕਿਸੇ ਔਕੜ ਵਿੱਚ ਉਲਝੇ ਹੀ ਰਹਿੰਦੇ ਹਨ। ਇੰਝ ਲਗਦਾ ਹੈ ਕਿ ਇਹ ਕਹਾਵਤ ਹੁਣ ਪੰਜਾਬ ਦੇ ਖਿਡਾਰੀਆਂ ‘ਤੇ ਵੀ ਫਿੱਟ ਬੈਠਦੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਖਿਡਾਰੀਆਂ ਦਾ ਕਹਿਣਾ ਹੈ ਕਿ ਉਹ ਖੇਡਾਂ ‘ਚ ਤਗਮੇ ਜਿੱਤ ਕੇ ਆਪਣੇ ਦੇਸ਼ ਦੇ ਨਾਲ ਨਾਲ ਸੂਬੇ ਦਾ ਨਾਮ ਤਾਂ ਰੌਸ਼ਨ ਕਰਦੇ ਹਨ ਪਰ ਇਸ ਲਈ ਉਨ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਹੱਲ ਕੱਢਣ ਵਾਲਾ ਕੋਈ ਨਹੀਂ। ਖਿਡਾਰੀਆਂ ਦੇ ਹਾਲਾਤਾਂ ਬਾਰੇ ਜਾਣਨ ਲਈ ਜਦੋਂ ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਵੱਲੋਂ ਸੰਜੀਵ ਕੁਮਾਰ ਨਾਮ ਦੇ ਇੱਕ ਅੰਗਹੀਣ ਖਿਡਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਖਿਡਾਰੀ ਦੇ ਦਿਲ ਦਾ ਅੰਦਰਲਾ ਦਰਦ ਫੁੱਟ ਕੇ ਬਾਹਰ ਆ ਗਿਆ, ਤੇ ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਵਰਗੇ ਖਿਡਾਰੀਆਂ ਨੂੰ ਪੰਜਾਬ ਦੀ ਕਿਸੇ ਸਰਕਾਰ ਵੱਲੋਂ ਕੋਈ ਵੀ ਸਹਾਇਤਾ ਨਹੀਂ ਮਿਲੀ, ਨਾ ਹੁਣ ਦੀ ਸਰਕਾਰ ਵੱਲੋਂ ਤੇ ਨਾ ਕਦੇ ਪਹਿਲਾਂ ਵਾਲੀਆਂ ਸਰਕਾਰ ਵੱਲੋਂ। ਸੰਜੀਵ ਕੁਮਾਰ ਕਹਿੰਦਾ ਹੈ ਕਿ ਅੰਗਹੀਣ ਖਿਡਾਰੀ ਪਹਿਲਾਂ ਤਾਂ ਆਪਣੇ ਪੱਧਰ ‘ਤੇ ਪੈਸਾ ਇਕੱਠਾ ਕਰਦੇ ਹਨ ਫਿਰ ਖੇਡ ਕੇ ਇਨਾਮ ਜਿੱਤਣ ਦੇ ਨਾਲ ਨਾਲ ਜਦੋਂ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਤਾਂ ਜਾ ਕੇ ਸਰਕਾਰ ਵੱਲੋਂ ਉਨ੍ਹਾਂ ਨੂੰ ਮਾੜੀ ਮੋਟੀ ਮਦਦ ਦਿੱਤੀ ਜਾਂਦੀ ਹੈ। ਸੰਜੀਵ ਨੇ ਅੱਗੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਅੰਗਹੀਣ ਖਿਡਾਰੀਆਂ ਲਈ ਜਿਹੜੇ ਫੰਡ ਦਿੱਤੇ ਜਾਂਦੇ ਹਨ ਉਹ ਬਹੁਤ ਘੱਟ ਹਨ ਜਿਸ ਨਾਲ ਉਨ੍ਹਾਂ ਦਾ ਟ੍ਰੇਨਿੰਗ ਖਰਚਾ ਵੀ ਬਹੁਤ ਮੁਸ਼ਕਲ ਨਾਲ ਚਲਦਾ ਹੈ। ਸੰਜੀਵ ਕੁਮਾਰ ਅਨੁਸਾਰ ਕਿ ਉਹ ਪੈਰਾਬੈਡਮਿੰਟਨ ਖੇਡਦੇ ਹਨ ਅਤੇ ਇਸ ਵਿੱਚ ਉਨ੍ਹਾਂ ਨੇ ਹੁਣ ਤੱਕ 20 ਸੋਨ ਤਗਮੇ, 6 ਚਾਂਦੀ ਤੇ 4 ਤਾਂਬੇ ਦੇ ਤਗਮੇ ਜਿੱਤ ਹਨ।

ਦਰਸ਼ਨ ਸਿੰਘ ਖੋਖਰ ਨਾਲ ਕੀਤੀ ਗਈ ਇਸ ਵਿਸ਼ੇਸ਼ ਗੱਲਬਾਤ ਵਿੱਚ ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ‘ਤੇ ਹੋਰ ਵੀ ਬਹੁਤ ਸਾਰੇ ਗੰਭੀਰ ਦੋਸ਼ ਲਾਏ। ਕੀ ਕਹਿਣਾ ਹੈ ਸੰਜੀਵ ਕੁਮਾਰ ਦਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/7qbzCzZOPwU

Share this Article
Leave a comment