ਪੰਜਾਬ ‘ਚ ਕੋਰੋਨਾ ਵਾਇਰਸ ਦਾ ਪਸਾਰ ਰੁਕਣ ਦਾ ਨਹੀਂ ਲੈ ਰਿਹੈ ਨਾਂ,ਰਿਕਾਰਡ ਤੋੜ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਨਿਉਜ਼ ਡੈਸਕ: ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਕੋਰੋਨਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਹਨ।  ਸੂਬੇ ‘ਚ 157 ਮਰੀਜ਼ਾਂ ਦੀ ਕੋਵਿਡ 19 ਕਾਰਨ ਮੌਤ ਹੋ ਗਈ ਹੈ । ਜਦੋਂਕਿ ਕੋਵਿਡ 19  ਨੇ 6798 ਮਰੀਜ਼ਾਂ ਨੂੰ ਆਪਣੀ ਲਪੇਟ ‘ਚ ਲਿਆ ਹੈ। ਜਿਸ ਦੇ ਨਾਲ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 9472 ਤਕ ਪਹੁੰਚ ਗਈ ਹੈ। ਇਸ ਵੇਲੇ ਸਰਗਰਮ ਮਰੀਜ਼ਾਂ ਦੀ ਗਿਣਤੀ 3,92,042 ਹੋ ਗਈ ਹੈ।

ਲੁਧਿਆਣਾ ‘ਚ 1198, ਜਲੰਧਰ 697, ਐੱਸ. ਏ. ਐੱਸ. ਨਗਰ 534, ਪਟਿਆਲਾ 491, ਅੰਮ੍ਰਿਤਸਰ 421, ਹੁਸ਼ਿਆਰਪੁਰ 223, ਬਠਿੰਡਾ 623, ਗੁਰਦਾਸਪੁਰ 258, ਕਪੂਰਥਲਾ 105, ਐੱਸ. ਬੀ. ਐੱਸ. ਨਗਰ 64, ਪਠਾਨਕੋਟ 336, ਸੰਗਰੂਰ 240, ਫਿਰੋਜ਼ਪੁਰ 134, ਰੋਪੜ 160, ਫਰੀਦਕੋਟ 126, ਫਾਜ਼ਿਲਕਾ 307, ਸ੍ਰੀ ਮੁਕਤਸਰ ਸਾਹਿਬ 254, ਫਤਿਹਗੜ੍ਹ ਸਾਹਿਬ 111, ਤਰਨਤਾਰਨ 69, ਮੋਗਾ 66, ਮਾਨਸਾ 296 ਅਤੇ ਬਰਨਾਲਾ ‘ਚ 85 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਸਿਹਤ ਵਿਭਾਗ ਵੱਲੋਂ ਅੱਜ ਪੁਸ਼ਟੀ ਕੀਤੀ ਗਈ ਕਿ  157 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮੌਤਾਂ 21 ਲੁਧਿਆਣਾ ਜ਼ਿਲ੍ਹੇ ‘ਚ ਹੋਈਆਂ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ 13, ਬਰਨਾਲਾ 3, ਬਠਿੰਡਾ 13, ਫਰੀਦਕੋਟ 4, ਫਾਜ਼ਿਲਕਾ 8, ਫਿਰੋਜ਼ਪੁਰ 1, ਫਤਿਹਗੜ੍ਹ ਸਾਹਿਬ 2, ਗੁਰਦਾਸਪੁਰ 4, ਹੁਸ਼ਿਆਰਪੁਰ 9, ਜਲੰਧਰ 7, ਲੁਧਿਆਣਾ 21, ਕਪੂਰਥਲਾ 5, ਮਾਨਸਾ 2, ਮੋਗਾ 1, ਐੱਸ.ਏ.ਐੱਸ ਨਗਰ 12, ਸ੍ਰੀ ਮੁਕਤਸਰ ਸਾਹਿਬ 8, ਪਠਾਨਕੋਟ 11, ਪਟਿਆਲਾ 10, ਸੰਗਰੂਰ ਐੱਸ. ਬੀ. ਐੱਸ. ਨਗਰ 2 ਅਤੇ ਤਰਨਤਾਰਨ ‘ਚ 5 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Share this Article
Leave a comment