Home / ਓਪੀਨੀਅਨ / ਆਹ ਚੱਕੋ ਬਲੂ ਸਟਾਰ ਵੇਲੇ ਸਿੱਖ ਲਾਇਬ੍ਰੇਰੀ ਤਬਾਹ ਕਰਨ ਦਾ ਅਸਲ ਸੱਚ, SGPC ਵਾਲਿਆਂ ਨੇ ਹੀ ਨਿਭਾਇਆ ਸੀ ਅਹਿਮ ਰੋਲ? ਜਾਂਚ ਲਈ ਸੱਦ ਲਈ 13 ਜੂਨ ਨੂੰ ਮੀਟਿੰਗ

ਆਹ ਚੱਕੋ ਬਲੂ ਸਟਾਰ ਵੇਲੇ ਸਿੱਖ ਲਾਇਬ੍ਰੇਰੀ ਤਬਾਹ ਕਰਨ ਦਾ ਅਸਲ ਸੱਚ, SGPC ਵਾਲਿਆਂ ਨੇ ਹੀ ਨਿਭਾਇਆ ਸੀ ਅਹਿਮ ਰੋਲ? ਜਾਂਚ ਲਈ ਸੱਦ ਲਈ 13 ਜੂਨ ਨੂੰ ਮੀਟਿੰਗ

ਅੰਮ੍ਰਿਤਸਰ : ਹੁਣ ਤੱਕ ਇਹ ਕਿਹਾ ਜਾ ਰਿਹਾ ਸੀ, ਕਿ ਆਰਐਸਐਸ ਵਾਲੇ ਸਿੱਖ ਇਤਿਹਾਸ ਨੂੰ ਖਤਮ ਕਰਕੇ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਹੀ ਮਿਟਾ ਦੇਣਾ ਚਾਹੁੰਦੇ ਹਨ, ਤਾਂ ਕਿ ਉਹ ਇਹ ਸਾਬਤ ਕਰ ਸਕਣ ਕਿ ਸਿੱਖ ਵੱਖਰੀ ਕੌਮ ਨਹੀਂ ਬਲਕਿ ਹਿੰਦੂ ਹੀ ਹਨ।ਪਰ ਹੁਣ ਕੁਝ ਅਜਿਹੇ ਖੁਲਾਸੇ ਹੋਏ ਹਨ ਜਿਸ ਨੂੰ ਜਾਣ ਕੇ ਇਹ ਚਰਚਾ ਛਿੜ ਗਈ ਹੈ ਕਿ ਸਿੱਖ ਕੌਮ ਨੂੰ ਬਾਹਰਲਿਆਂ ਵੱਲੋਂ ਘੱਟ ਤੇ ਆਪਣਿਆਂ ਵੱਲੋਂ ਜਿਆਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜੀ ਹਾਂ, ਜੇਕਰ ਇਨ੍ਹਾਂ ਖੁਲਾਸਿਆਂ ਨੂੰ ਸੱਚ ਮੰਨੀਏ ਤਾਂ ਸਿੱਖ ਕੌਮ ਨੂੰ ਢਾਹ ਲਾਉਣ ਵਾਲਾ ਇਹ ਅਭੱਧਰ ਕਾਰਾ ਕੀਤਾ ਹੈ ਸਿੱਖਾਂ ਦੀ ਉਸ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਜਿਸ ਸ਼੍ਰੋਮਣੀ ਕਮੇਟੀ ਦੇ ਜਿੰਮੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਸਾਰੀ ਜਿੰਮੇਵਾਰੀ ਹੈ। ਹੋ ਗਈ ਨਾ ਉਹੋ ਹੀ ਗੱਲ, “ਹਮੇਂ ਤੋ ਅਪਨੋ ਨੇ ਲੂਟਾ ਗ਼ੈਰੋਂ ਮੇਂ ਕਹਾਂ ਦਮ ਥਾ, ਮੇਰੀ ਕਸ਼ਤੀ ਵਹਾਂ ਡੂਬੀ ਜਹਾਂ ਪਾਣੀ ਕੰਮ ਥਾ?” ਨਹੀਂ ਸਮਝੇ? ਤਾਂ ਚਲੋ ਤੁਹਾਨੂੰ ਸਮਝਾਉਂਦੇ ਹਾਂ ਕਿ ਅਸੀਂ ਇਹ ਕਹਾਵਤ ਇੱਥੇ ਕਿਉਂ ਵਾਪਰੀ ਹੈ। ਇਸ ਨੂੰ ਸਮਝਣ ਲਈ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਖੁਲਾਸੇ ਕੀਤੇ ਹਨ ਮੀਡੀਆ ਦੇ ਕੁਝ ਹਲਕਿਆਂ ਵੱਲੋਂ ਜਿਨ੍ਹਾਂ ਨੇ ਵਿਸਥਾਰ ਨਾਲ ਇਹ ਦਾਅਵਾ ਕੀਤਾ ਹੈ, ਕਿ ਸੰਨ 1984 ਵਿੱਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ‘ਤੇ ਕੀਤੀ ਗਈ ਹਥਿਆਰਬੰਦ ਕਾਰਵਾਈ ਦੌਰਾਨ, ਉੱਥੇ ਮੌਜੂਦ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਸ ਵੇਸ਼ਕਿਮਤੀ ਇਤਿਹਾਸਿਕ ਖਜ਼ਾਨੇ ਬਾਰੇ ਸ਼੍ਰੋਮਣੀ ਕਮੇਟੀ ਵਾਲਿਆਂ ਵੱਲੋਂ ਹੁਣ ਤੱਕ ਇਹ ਰੌਲਾ ਪਾਇਆ ਜਾ ਰਿਹਾ ਸੀ ਕਿ ਉਹ ਖਜ਼ਾਨਾ ਫੌਜ ਆਪਣੇ ਨਾਲ ਲੈ ਗਈ ਸੀ, ਉਸ ਖਜਾਨੇ ਨੂੰ ਫੌਜ ਨੇ ਨਾ ਸਿਰਫ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਦਹਾਕਿਆਂ ਪਹਿਲੇ ਐਸਜੀਪੀਸੀ ਦੇ ਹਵਾਲੇ ਕਰ ਦਿੱਤਾ ਸੀ ਬਲਕਿ ਮੀਡੀਆ ਦਾ ਦਾਅਵਾ ਹੈ ਕਿ ਇਹ ਖਜਾਨਾ ਜਿਨ੍ਹਾਂ ਸ਼੍ਰੋਮਣੀ ਕਮੇਟੀ ਦੇ ਲੋਕਾਂ ਨੇ ਆਪਣੇ ਹਸਤਾਖਰ ਕਰਕੇ ਫੌਜ ਤੋਂ ਵਾਪਸ ਲਿਆ ਸੀ, ਉਨ੍ਹਾਂ ਲੋਕਾਂ ਨੇ ਇਹ ਖਜਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਵਾਪਸ ਜਮ੍ਹਾ ਕਰਵਾਇਆ ਹੀ ਨਹੀਂ, ਤੇ ਅੱਗੇ ਇਹ ਇਤਿਹਾਸਿਕ ਦਸਤਾਵੇਜ਼ ਅਤੇ ਗ੍ਰੰਥ ਕਰੋੜਾਂ ਰੁਪਏ ਲੈ ਕੇ ਵਿਦੇਸ਼ਾਂ ਵਿੱਚ ਵੇਚ ਦਿੱਤੇ ਗਏ। ਮੀਡੀਆ ਦਾ ਦਾਅਵਾ ਹੈ ਕਿ ਵੇਚੇ ਗਏ ਇਸ ਖਜ਼ਾਨੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਇੱਕ ਸਰੂਪ ਨੂੰ 12 ਕਰੋੜ ਰੁਪਏ ਵਿੱਚ ਵੇਚਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਸਤਾਖਰਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲੰਦਨ ਵਿੱਚ 4 ਹਜ਼ਾਰ ਪੌਂਡ ਲੈ ਕੇ ਗੁਰੂ ਦਾ ਮੁੱਲ ਵੱਟ ਲਿਆ ਗਿਆ। ਹੋ ਗਈ ਨਾ ਉਹੋ ਗੱਲ ਜਿਹੜੀ ਅਸੀਂ ਉਪਰ ਲਿਖੀ ਹੈ ਕਿ, “ਹਮੇਂ ਤੋ ਅਪਨੋ ਨੇ ਲੂਟਾ ਗ਼ੈਰੋਂ ਮੇਂ ਕਹਾਂ ਦਮ ਥਾ…?” ਮੀਡੀਏ ਦੀ ਗੱਲ ‘ਤੇ ਜੇਕਰ ਯਕੀਨ ਕਰੀਏ ਤਾਂ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਸ ਖਜਾਨੇ ਨੂੰ ਟਰੰਕਾਂ ‘ਚ ਭਰ ਕੇ ਆਪਣੇ ਨਾਲ ਲੈ ਗਈ ਸੀ ਉਸ ਨੂੰ ਐਸਜੀਪੀਸੀ ਦੇ ਹਵਾਲੇ ਕਰਨ ਦਾ ਦਾਅਵਾ ਫੌਜ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਗਏ ਦਸਤਾਵੇਜ਼ਾਂ ਵਿੱਚ ਕੀਤਾ ਗਿਆ ਹੈ। ਫੌਜੀ ਦੇ ਸੂਤਰਾਂ ਦੀ ਮੰਨੀਏ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਹ ਇਤਿਹਾਸਿਕ ਖਜਾਨਾ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ 7 ਕਿਸਤਾਂ ਵਿੱਚ ਵੱਖੋ ਵੱਖ ਢੰਗ ਨਾਲ ਵਾਪਸ ਕੀਤਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਖਜਾਨੇ ਦੀ ਪਹਿਲੀ ਕਿਸਤ ਸਾਲ 1984 ਦੇ ਸਤੰਬਰ ਮਹੀਨੇ ਵਿਚ ਵਾਪਸ ਕੀਤੀ ਗਈ ਸੀ। ਕੀਤੇ ਗਏ ਦਾਅਵਿਆਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਅਧਿਕਾਰੀਆਂ ਨੇ ਫੌਜ ਤੋਂ ਇਹ ਖਜਾਨਾ ਵਾਪਸ ਲੈਣ ਲੱਗਿਆਂ ਉਨ੍ਹਾਂ ਨੂੰ ਦਿੱਤੀ ਗਈ ਰਸੀਦ ‘ਤੇ ਹਸਤਾਖਰ ਕੀਤੇ ਗਏ ਸਨ ਉਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇਂ ਦੇ ਐਸਜੀਪੀਸੀ ਸਕੱਤਰ ਭਾਨ ਸਿੰਘ ਤੇ ਕੁਲਵੰਤ ਸਿੰਘ ਦੇ ਨਾਂ ਸਾਹਮਣੇ ਆਏ ਹਨ, ਜਦਕਿ ਫੌਜ ਵੱਲੋਂ ਇਸ ਰਸੀਦ ‘ਤੇ ਪੀਐਸ ਸਾਹਨੀ, ਆਰ ਪੀ ਨੈਯਰ, ਅਤੇ ਐਸ ਐਸ ਢਿੱਲੋਂ ਨੇ ਸਹੀ ਪਾਈ ਸੀ। ਇਸ ਰਸੀਦ ਅਨੁਸਾਰ ਫੌਜ ਨੇ ਇਨ੍ਹਾਂ ਲੋਕਾਂ ਦੇ ਹਵਾਲੇ ਉਸ ਵੇਲੇ 453 ਚੀਜ਼ਾਂ ਵਾਪਸ ਕੀਤੀਆਂ ਸਨ। ਇਸੇ ਤਰ੍ਹਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇੱਕ ਹੋਰ ਕਿਸਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 185 ਸਰੂਪ ਵੀ ਫੌਜ ਨੇ ਵਾਪਸ ਕਰ ਦਿੱਤੇ ਸਨ। ਮੀਡੀਆ ਦੇ ਦਾਅਵਿਆਂ ਅਨੁਸਾਰ ਸੰਨ 1984 ਤੋਂ ਲੈ ਕੇ 1996 ਤੱਕ 12 ਸਾਲ ਦੇ ਸਮੇਂ ਦੌਰਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇਸ ਖਜਾਨੇ ਨੂੰ ਹੌਲੀ ਹੌਲੀ ਲੁੱਟਿਆ ਜਾਂਦਾ ਰਿਹਾ। ਹਾਲਾਤ ਇਹ ਰਹੇ ਕਿ ਇੱਕ ਪਾਸੇ ਕੁਝ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀ ਤੇ ਜਥੇਦਾਰ ਫੌਜ ਵੱਲੋਂ ਚੁੱਕ ਕੇ ਲਿਜਾਏ ਗਏ ਇਸ ਖਜਾਨੇ ਨੂੰ ਵਾਪਸ ਕਰਨ ਦਾ ਰੌਲਾ ਪਾਉਂਦੇ ਰਹੇ, ਤੇ ਦੂਜੇ ਪਾਸੇ ਬੜੀ ਸਕੀਮ ਨਾਲ ਇਹ ਖਜਾਨਾ ਵਿਦੇਸ਼ਾਂ ਵਿੱਚ ਭੇਜ ਕੇ ਮੋਟੀ ਰਕਮ ਹੜੱਪ ਲਈ ਗਈ। ਮੀਡੀਆ ਦਾ ਇਹ ਵੀ ਦਾਅਵਾ ਹੈ ਕਿ ਸਾਲ 1984 ਦੌਰਾਨ ਸ਼੍ਰੋਮਣੀ ਕਮੇਟੀ ਦੇ ਇੱਕ ਜਥੇਦਾਰ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਦਰ ਮੌਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਸਤਾਖਰਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਨੂੰ 4 ਹਜ਼ਾਰ ਪੌਂਡ ਲੈ ਕੇ ਲੰਡਨ ਵਿੱਚ ਵੇਚ ਦਿੱਤਾ ਗਿਆ। ਦਾਅਵਿਆਂ ਅਨੁਸਾਰ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੋਰ ਹੱਥ ਲਿਖਤ ਸਰੂਪ ਇਨ੍ਹਾਂ ਲੋਕਾਂ ਨੇ ਅਮਰੀਕਾ ਅੰਦਰ 12 ਕਰੋੜ ਰੁਪਏ ਵਿੱਚ ਵੇਚ ਦਿੱਤਾ। ਇੱਥੇ ਹੀ ਪਏ ਭਗਤ ਸੂਰਦਾਸ ਦੀ ਰਚਨਾ ਵਾਲੇ ਧਾਰਮਿਕ ਗ੍ਰੰਥ ਦਾ ਮੁੱਲ ਵੀ ਵੱਟ ਲਿਆ ਗਿਆ। ਮੀਡੀਆ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਡਮੁੱਲੀ ਪੇਂਟਿੰਗ ਨੂੰ ਇਨ੍ਹਾਂ ਲੋਕਾਂ ਨੇ ਮੁਰੰਮਤ ਦੇ ਨਾਂ ‘ਤੇ ਪਹਿਲਾਂ ਵਿਦੇਸ਼ ਭੇਜ ਦਿੱਤਾ ਤੇ ਬਾਅਦ ਵਿੱਚ ਇਸ ਪੇਂਟਿੰਗ ਨੂੰ ਉੱਥੇ ਹੀ ਵੇਚ ਦਿੱਤਾ ਗਿਆ। ਇਸੇ ਤਰ੍ਹਾਂ ਕੁਝ ਹੋਰ ਅਜਿਹੀਆਂ ਪੇਂਟਿੰਗਾਂ ‘ਤੇ ਬਡਮੁੱਲਾ ਖਜਾਨਾ ਵੀ ਫੌਜ ਵੱਲੋਂ ਵਾਪਸ ਕੀਤਾ ਗਿਆ ਸੀ, ਜਿਸ ਦਾ ਹੁਣ ਕੋਈ ਥਹੁ ਪਤਾ ਨਹੀਂ, ਕਿ ਇਹ ਖਜਾਨਾ ਕਿੱਥੇ ਗਿਆ, ਕਿਉਂਕਿ ਇਹ ਖਜਾਨਾ ਫੌਜ ਤੋਂ ਲੈ ਕੇ ਕਦੇ ਵਾਪਸ ਜਮ੍ਹਾ ਕਰਵਾਇਆ ਹੀ ਨਹੀਂ ਗਿਆ ਸੀ। ਦੋਸ਼ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇਸ ਖਜਾਨੇ ਨੂੰ ਵੇਚਣ ਲਈ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਕੁਝ ਧਾਰਮਿਕ ਆਗੂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਸੀ। ਖੁਲਾਸਿਆਂ ਤੋਂ ਬਾਅਦ ਪੈ ਗਿਆ ਰੌਲਾ, ਸ਼੍ਰੋਮਣੀ ਕਮੇਟੀ ਨੇ ਸੱਦ ਲਈ ਬੈਠਕ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਜਿਹੜੀਆਂ ਖ਼ਬਰਾਂ ਮੀਡੀਆ ਵਿੱਚ ਆ ਰਹੀਆਂ ਹਨ ਉਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਹੱਦ ਗੰਭੀਰ ਹੈ ਤੇ ਇਸ ਲਈ ਆਉਂਦੀ 13 ਜੂਨ ਨੂੰ ਇੱਕ ਮੀਟਿੰਗ ਸੱਦੀ ਗਈ ਹੈ। ਜਿਸ ਵਿੱਚ ਐਸਜੀਪੀਸੀ ਦੇ ਸਾਬਕਾ ਸਕੱਤਰ ਅਤੇ ਉਸ ਵੇਲੇ ਦੇ ਲਾਇਬ੍ਰੇਰੀ ਇੰਚਾਰਜ ਦੋਵਾਂ ਨੂੰ ਸੱਦਿਆ ਗਿਆ ਹੈ। ਡਾ. ਰੂਪ ਸਿੰਘ ਅਨੁਸਾਰ ਜਿਹੜਾ ਵੀ ਸਮਾਨ ਫੌਜ ਕੋਲੋਂ ਵਾਪਸ ਆਇਆ ਹੈ ਉਸ ਬਾਰੇ ਤਾਂ ਇਹ ਲੋਕ ਹੀ ਜਿਆਦਾ ਦੱਸ ਸਕਦੇ ਹਨ। ਸਕੱਤਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਕੁਝ ਹੋਰ ਗ੍ਰੰਥਾ ਨੂੰ ਵਿਦੇਸ਼ਾਂ ਵਿੱਚ ਵੇਚੇ ਜਾਣ ਬਾਰੇ ਅਜੇ ਤੱਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਾਰੇ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਕਰਕੇ ਸੰਗਤਾਂ ਨੂੰ ਜਾਣੂ ਕਰਵਾਵਾਂਗੇ, ਕਿਉਂਕਿ ਹੁਣ ਤੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਅਤੇ ਫੌਜ ਮੁਖੀਆਂ ਤੋਂ ਇਹ ਮੰਗ ਕਰਦੀ ਆਈ ਹੈ ਕਿ 1984 ਹਮਲੇ ਦੌਰਾਨ ਜਿਹੜਾ ਸਹਿਤਕ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ‘ਚੋਂ ਫੌਜ ਚੁੱਕ ਕੇ ਲੈ ਗਈ ਸੀ ਉਸ ਨੂੰ ਵਾਪਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਸ ਦੌਰਾਨ ਕੁਝ ਸਹਿਤਕ ਖਜਾਨਾ ਵਾਪਸ ਵੀ ਆਇਆ ਸੀ, ਜਿਨ੍ਹਾਂ ਦੀਆਂ ਵਸੂਲੀਆਂ ਰਸੀਦਾਂ ਸਣੇ ਲਾਇਬ੍ਰੇਰੀ ਅੰਦਰ ਮੌਜੂਦ ਹਨ।ਡਾ ਰੂਪ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੁਝ ਹੋਰ ਘਟਨਾਵਾਂ ਵਾਪਰੀਆਂ ਹਨ ਤਾਂ ਉਸ ਸੱਚ ਨੂੰ ਵੀ ਜਾਂਚ ਤੋਂ ਬਾਅਦ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਇੱਕ ਪਾਸੇ ਪਿਛਲੇ 35 ਸਾਲ ਤੋਂ ਐਸਜੀਪੀਸੀ ਵੱਲੋਂ ਭਾਰਤ ਦੇ ਹਰ ਉਸ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਇਹ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਜਾਂਦੀ ਰਹੀ, ਕਿ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਚੁੱਕਿਆ ਗਿਆ ਕੀਮਤੀ ਸਰਮਾਇਆ ਵਾਪਸ ਕੀਤਾ ਜਾਵੇ ਤੇ ਦੂਜੇ ਪਾਸੇ ਇਹੋ ਜਿਹੇ ਹੋਏ ਖੁਲਾਸਿਆਂ ਨੇ ਸ਼੍ਰੋਮਣੀ ਕਮੇਟੀ ਦੇ ਆਪਣੇ ਹੀ ਲੋਕਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਕੁੱਛੜ ਕੁੜੀ ਸ਼ਹਿਰ ਢੰਡੋਰਾ ਵਾਲੀ ਇਹ ਕਹਾਵਤ ਜੇਕਰ ਸੱਚ ਹੁੰਦੀ ਹੈ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਾਲੇ ਕੀ ਕੁੱਛੜ ਚੜ੍ਹੀ ਕੁੜੀ ਨੂੰ ਪੁੱਛ ਕੇ ਕੀ ਇਹ ਪਤਾ ਲਗਾਉਣਗੇ ਕਿ ਉਹ ਖਜਾਨਾ ਕਿੱਧਰ ਗਿਆ? ਜਾਂ ਫਿਰ ਕੁਝ ਦੇਰ ਬਾਅਦ ਇਹ ਰੌਲਾ ਫਿਰ ਸ਼ਹਿਰ ਵਿੱਚ ਪੈਣ ਲੱਗ ਪਵੇਗਾ ਕਿ ਖਜਾਨਾਂ ਤਾ ਵਾਪਸ ਆਇਆ ਹੀ ਨਹੀਂ ਸੀ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਭਾਰਤੀ ਫੌਜ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰੈਂਡਿਸ ਵੀ ਇਹ ਦਾਅਵਾ ਕਰ ਚੁਕੇ ਹਨ ਫੌਜ ਕੋਲ ਅਜਿਹਾ ਕੋਈ ਖਜਾਨਾ ਮੌਜੂਦ ਨਹੀਂ ਹੈ। ਕਿਉਂ! ਪੈ ਗਏ ਨਾ ਸੋਚੀਂ? ਚਲੋ ਕੋਈ ਗੱਲ ਨਹੀਂ। ਕੱਢੀ ਜਾਓ ਡੇਰੇ ਵਾਲਿਆਂ ਨੂੰ ਗਾਲ੍ਹਾਂ, ਜੇ ਇੰਝ ਹੀ ਹੁੰਦਾ ਰਿਹਾ ਤਾਂ ਲੋਕਾਂ ਨੂੰ ਡੇਰਿਆਂ ਵੱਲ ਜਾਣ ਤੋਂ ਕੋਈ ਨਹੀਂ ਰੋਕ ਪਾਵੇਗਾ। 

Check Also

ਕਿਸਾਨੀ ਮੰਗਾਂ ਦੇ ਸਮਰਥਨ ਵਿੱਚ ਨਾਟਕਕਾਰ, ਰੰਗਕਰਮੀ, ਲੇਖਕ ਤੇ ਬੁੱਧੀਜੀਵੀ ਗਵਰਨਰ ਨੂੰ ਦੇਣਗੇ ਮੰਗ ਪੱਤਰ

ਚੰਡੀਗੜ੍ਹ, (ਅਵਤਾਰ ਸਿੰਘ): ਇਪਟਾ, ਪੰਜਾਬ ਦੇ ਕਾਰਕੁਨ, ਲੇਖਕ ਤੇ ਰੰਗਕਰਮੀ 24 ਜਨਵਰੀ ਨੂੰ ਕਿਸਾਨ ਸੰਘਰਸ਼ …

Leave a Reply

Your email address will not be published. Required fields are marked *