Home / ਸਿਆਸਤ / ਆਹ ਕੀ ਹੋਇਆ ਸਿਰਸਾ ਦੇ ਨਾਲ ! ਤਸਵੀਰਾਂ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ ! ਸਿਰਸਾ ਨੇ ਵੀ ਕੀਤੀ ਤੌਬਾ-ਤੌਬਾ

ਆਹ ਕੀ ਹੋਇਆ ਸਿਰਸਾ ਦੇ ਨਾਲ ! ਤਸਵੀਰਾਂ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ ! ਸਿਰਸਾ ਨੇ ਵੀ ਕੀਤੀ ਤੌਬਾ-ਤੌਬਾ

ਨਵੀਂ ਦਿੱਲੀ : ਬੀਤੇ ਦਿਨੀਂ ਦਿੱਲੀ ਦੇ ਮੁਖਰਜੀ ਇਲਾਕੇ ‘ਚ ਇੱਕ ਸਿੱਖ ਵਿਅਕਤੀ ਅਤੇ ਇੱਕ ਨਾਬਾਲਗ ਮੁੰਡੇ ਦੀ ਪੁਲਿਸ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਜਿੱਥੇ ਸਮੂਹ ਸਿੱਖ ਕੌਮ ਵੱਲੋਂ  ਦੁੱਖ ਜ਼ਾਹਰ ਕੀਤਾ ਗਿਆ, ਉੱਥੇ ਹੀ ਆਪਣੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ। ਘਟਨਾ ਨਾਲ ਸਬੰਧਤ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਦਿੱਲੀ ‘ਚ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਦੱਬ ਕੇ ਭੜਾਸ ਕੱਢਦਿਆਂ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਰੋਸ ਪ੍ਰਦਰਸ਼ਨ ‘ਚ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਪਹੁੰਚੇ, ਪਰ ਇਸ ਰੋਸ ਪ੍ਰਦਰਸ਼ਨ ‘ਚ ਉਨ੍ਹਾਂ ਨੂੰ ਹਿੱਸਾ ਲੈਣਾ ਮਹਿੰਗਾ ਪੈ ਗਿਆ। ਦਰਅਸਲ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਮਨਜਿੰਦਰ ਸਿੰਘ ਸਿਰਸਾ ਨੂੰ ਇੱਥੇ ਆਪਣੇ ਹੀ ਸਾਥੀ ਸਿੱਖਾਂ ਨੇ ਘੇਰ ਲਿਆ। ਹੁਣ ਹਾਲਾਤ ਇਹ ਹਨ ਕਿ ਜਿਹੜੇ ਸਿਰਸਾ ਪਹਿਲਾਂ ਪੀੜਤਾਂ ਦੇ ਹੱਕ ਵਿੱਚ ਖੜ੍ਹੇ ਹੋ ਕੇ ਪੁਲਿਸ ਦੇ ਖਿਲਾਫ ਪਿੱਟ ਸਿਆਪਾ ਕਰਦੇ ਹੋਏ ਦਿਖਾਈ ਦੇ ਰਹੇ ਸਨ ਇੱਥੇ ਉਨ੍ਹਾਂ ਨੂੰ ਆਪ ਹੀ ਆਪਣਿਆਂ ਦਾ ਵਿਰੋਧ ਝੱਲਣਾ ਪਿਆ। ਸਿੱਖ ਡਰਾਇਵਰ ਅਤੇ ਉਸ ਦੇ ਪੁੱਤਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਸਾਰੇ ਮਾਮਲੇ ਵਿੱਚ ਆਏ ਸਿਰਸਾ ਦਾ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਇੰਨਾ ਵਿਰੋਧ ਕੀਤਾ ਕਿ ਹੁਣ ਉਨ੍ਹਾਂ ਖਿਲਾਫ ਹੋਏ ਇਸ ਵਿਰੋਧ ਪ੍ਰਦਰਸ਼ਨ ਦੀ ਵੀ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈ ਹੈ। ਇਸ ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਸਿਰਸਾ ਭੀੜ ‘ਚ ਫਸੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਭੀੜ ਕੋਈ ਹੋਰ ਨਹੀਂ ਬਲਕਿ ਦਿੱਲੀ ਦੇ ਮੁਖਰਜੀ ਇਲਾਕੇ ‘ਚ ਸਿੱਖ ਦੀ ਕੁੱਟਮਾਰ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਹੈ। ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਸਿਰਸਾ ਨੂੰ ਘੇਰ ਕੇ ਲੋਕਾਂ ਵੱਲੋਂ ਕਾਫੀ ਗਾਲੀ ਗਲੋਚ ਵੀ ਕੀਤੀ ਜਾ ਰਹੀ ਹੈ। ਕੀ ਹੈ ਇਹ ਪੂਰਾ ਮਾਮਲਾ? ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।  

Check Also

ਆਹ ਸਿੱਖ ਨੇ ਕੀਤੇ ਵੱਡੇ ਖੁਲਾਸੇ! ਪਾਣੀਆਂ ਦੇ ਮਸਲੇ ‘ਤੇ ਸਿਆਸਤਦਾਨਾਂ ਨੂੰ ਸੁਣਾਈਆਂ ਖਰੀਆਂ ਖਰੀਆਂ!

ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਮੁੱਖ ਰੱਖਦੇ ਹੋਏ ਰਾਜਨੀਤਿਕ ਪਾਰਟੀਆਂ ਤੇ ਕਈ ਸੰਗਠਨਾਂ ਵੱਲੋਂ …

Leave a Reply

Your email address will not be published. Required fields are marked *