ਆਪ ਵਿਧਾਇਕਾਵਾਂ ਰੂਬੀ ਤੇ ਬਲਜਿੰਦਰ ਕੌਰ ਪਤੀਆਂ ਸਮੇਤ ਪਹੁੰਚੀਆਂ ਕੈਪਟਨ ਦੇ ਘਰ, ਕੈਪਟਨ ਨੇ ਵੀ ਦਿੱਤਾ ਸ਼ਗਨ

ਚੰਡੀਗੜ੍ਹ : ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀਆਂ ਸੱਜ਼ ਵਿਧਾਇਕਾਵਾਂ ਨੂੰ ਆਸ਼ੀਰਵਾਦ ਦੇਣ ਲਈ ਸਮਾਜਿਕ, ਧਾਰਮਿਕ ਤੇ ਸਿਆਸੀ ਲੋਕ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੇ ਉੱਥੇ ਦੂਜੇ ਪਾਸੇ ਇਹ ਦੋਵੇਂ ਜੋੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਆਸ਼ੀਰਵਾਦ ਲੈਣ ਉਨ੍ਹਾਂ ਦੇ ਘਰ ਆਪ ਪਹੁੰਚ ਗਏ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਨ੍ਹਾਂ ਦੋਵਾਂ ਜੋੜਿਆਂ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ, ਤੇ ਇੱਥੋਂ ਤੱਕ ਕਿ ਆਪ ਵਿਧਾਇਕਾ ਬਲਜਿੰਦਰ ਕੌਰ ਉਨ੍ਹਾਂ ਦੇ ਪਤੀ ਸੁਖਰਾਜ ਬੱਲ, ਵਿਧਾਇਕਾ ਰੁਪਿੰਦਰ ਕੌਰ ਰੂਬੀ ਉਨ੍ਹਾਂ ਦੇ ਪਤੀ ਸਾਹਿਲ ਪੁਰੀ ਦੀਆਂ ਤਸ਼ਵੀਰਾਂ ਸ਼ੋਸ਼ਲ ਮੀਡੀਆ ‘ਤੇ ਖ਼ਬਰਾਂ ਪਾ ਕੇ ਬੜਾ ਹੀ ਪਿਆਰ ਭਰਿਆ ਸੰਦੇਸ਼ ਵੀ ਸਾਂਝਾ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਦੇਸ਼ ਵਿੱਚ ਲਿਖਿਆ ਹੈ ਕਿ ਦੋਵਾਂ ਵਿਧਾਇਕਾਵਾਂ ਆਪੋ ਆਪਣੇ ਜੀਵਨ ਸਾਥੀਆਂ ਨਾਲ ਉਨ੍ਹਾਂ ਦੇ ਘਰ ਪਹੁੰਚੀਆਂ ਸਨ। ਮੁੱਖ ਮੰਤਰੀ ਨੇ ਇਨ੍ਹਾਂ ਵਿਧਾਇਕਾਵਾਂ ਨੂੰ ਆਪਣੀਆਂ ਧੀਆਂ ਦੱਸਦਿਆਂ ਕਿਹਾ ਹੈ ਕਿ ਧੀਆਂ ਸਾਰਿਆਂ ਲਈ ਸਾਂਝੀਆਂ ਹੁੰਦੀਆਂ ਹਨ ਤੇ ਇਹ ਗੱਲ ਉਹ ਇੱਕ ਧੀ ਦੇ ਪਿਤਾ ਹੋਣ ਨਾ ਤੇ ਸਮਝ ਸਕਦੇ ਹਨ ਕਿ ਜਦੋਂ ਧੀਆਂ ਦਾ ਵਿਆਹ ਹੁੰਦਾ ਹੈ ਤਾਂ ਇਸ ਦੀ ਖੁਸ਼ੀ ਇੱਕ ਪਿਤਾ ਨਾਲੋਂ ਹੋਰ ਕਿਸੇ ਨੂੰ ਨਹੀਂ ਹੁੰਦੀ। ਉਨ੍ਹਾਂ ਦੋਵਾਂ ਵਿਧਾਇਕਾਵਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਜੋੜਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਇਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਇਨ੍ਹਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ ਰਹਿਣ।  ਦੱਸ ਦਈਏ ਕਿ ਜਿਹੜੀਆਂ ਤਸਵੀਰਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਮੁੱਖ ਮੰਤਰੀ ਦੋਵਾਂ ਜੋੜਿਆਂ ਨੂੰ ਸ਼ਗਨ ਦਿੰਦੇ ਤੇ ਉਨ੍ਹਾਂ ਦਾ ਸਵਾਗਤ ਕਰਦੇ ਵੀ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਜਿਹੜੇ ਲੋਕ ਸਿਆਸੀ ਅਖਾੜਿਆਂ ਵਿੱਚ ਇਕ ਦੂਜੇ ਨੂੰ ਦੁਸ਼ਮਣ ਸਮਝ ਬੈਠਦੇ ਹਨ ਉਨ੍ਹਾਂ ਵਿੱਚ ਨਵੀਂ ਚਰਚਾ ਛਿੜ ਗਈ ਹੈ।

 

Check Also

ਪਟਿਆਲਾ ਜੇਲ੍ਹ ‘ਚ ਬੰਦ ਦਲੇਰ ਮਹਿੰਦੀ ਦੀ ਵਿਗੜੀ ਤਬੀਅਤ, ਹਸਪਤਾਲ ਦਾਖ਼ਲ

ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਅਚਾਨਕ ਤਬੀਅਤ ਵਿਗੜਨ …

Leave a Reply

Your email address will not be published.