Home / ਸਿਆਸਤ / ਅੰਮ੍ਰਿਤਸਰ ‘ਚ ਕੈਪਟਨ ਅਮਰਿੰਦਰ ਦੀ ਫੇਰੀ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ, ਧਰਤੀ ਹੋਈ ਖੂਨੋਂ ਖੂਨ, ਪੁਲਿਸ ਨੂੰ ਭਾਜੜਾਂ

ਅੰਮ੍ਰਿਤਸਰ ‘ਚ ਕੈਪਟਨ ਅਮਰਿੰਦਰ ਦੀ ਫੇਰੀ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ, ਧਰਤੀ ਹੋਈ ਖੂਨੋਂ ਖੂਨ, ਪੁਲਿਸ ਨੂੰ ਭਾਜੜਾਂ

ਅੰਮ੍ਰਿਤਸਰ : ਪੰਜਾਬ ‘ਚ ਕਤਲਕਾਂਡ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜਾ ਮਾਮਲਾ ਬਾਬਾ ਬਕਾਲਾ ਦੇ ਨੇੜਲੇ ਪਿੰਡ ਕੰਮੋਕੇ ਦਾ ਹੈ, ਜਿਥੇ ਪਿੰਡ ਦੇ ਸਾਬਕਾ ਸਰਪੰਚ ਮਨਮੋਹਨ ਸਿੰਘ ਦਾ ਉਥੋਂ ਦੇ ਹੀ ਲਖਵਿੰਦਰ ਸਿੰਘ ਨਾਮੀ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਮਨਮੋਹਨ ਸਿੰਘ ਦੇ ਛੇ ਗੋਲੀਆਂ ਮਾਰੀਆਂ। ਜਿਸ ਤੋਂ ਬਾਅਦ ਜਖਮੀ ਹਾਲਤ ‘ਚ ਮਨਮੋਹਨ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਨਮੋਹਨ ਸਿੰਘ ਉਰਫ ਪੱਪੂ ਪਿੰਡ ਕੰਮੋਕੇ ਦਾ ਸਾਬਕਾ ਸਰਪੰਚ ਸੀ ਅਤੇ ਉਸ ਦੀ ਸਥਾਨਕ ਵਾਸੀ ਲਖਵਿੰਦਰ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਪੁਲਿਸ ਅਧਿਕਾਰੀ ਅਨੁਸਾਰ ਲਖਵਿੰਦਰ  ਸਿੰਘ ‘ਤੇ ਪਹਿਲਾਂ ਹੀ 18 ਪਰਚੇ ਅਤੇ ਮਨਮੋਹਨ ਸਿੰਘ ‘ਤੇ 11 ਪਰਚੇ ਦਰਜ ਹਨ। ਅਧਿਕਾਰੀ ਅਨੁਸਾਰ ਇਨ੍ਹਾਂ ਦੀਆਂ ਪਹਿਲਾਂ ਵੀ ਲੜਾਈਆਂ ਹੁੰਦੀਆਂ ਆਈਆਂ ਹਨ ਅਤੇ ਇਸੇ ਕਾਰਨ ਹੀ ਇਨ੍ਹਾਂ ਦਾ ਅਦਾਲਤ ‘ਚ ਕੇਸ ਵੀ ਚੱਲ ਰਿਹਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਵਾਰਦਾਤ ਦੌਰਾਨ ਲਖਵਿੰਦਰ ਸਿੰਘ ਨੇ ਘਟਨਾ ਮੌਕੇ ਮਨਮੋਹਨ ਸਿਘ ‘ਤੇ 6 ਗੋਲੀਆਂ ਚਲਾਈਆਂ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਲਖਵਿੰਦਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਲਖਵਿੰਦਰ ਹਲੇ ਫਰਾਰ ਦੱਸਿਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਲਖਵਿੰਦਰ ਸਿੰਘ ‘ਤੇ ਨਸ਼ਾ ਤਸਕਰੀ ਦੇ ਵੀ ਮਾਮਲੇ ਦਰਜ ਹਨ ਤੇ ਫਿਲਹਾਲ ਜ਼ਮਾਨਤ ‘ਤੇ ਬਾਹਰ ਸੀ। ਜਿਸ ਦੌਰਾਨ ਬਾਹਰ ਆਉਂਦਿਆਂ ਹੀ ਉਸ ਨੇ ਇਸ ਵਾਰ ਮਨਮੋਹਨ ਸਿੰਘ ਦਾ ਕਤਲ ਕਰ ਦਿੱਤਾ। ਹੁਣ ਪੁਲਿਸ ਲਖਵਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਕਦੋਂ ਤੱਕ ਕਾਬੂ ਕਰਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ,ਪਰ ਇੰਨਾ ਜਰੂਰ ਹੈ ਕਿ ਜਿਸ ਸਖਸ ਉੱਤੇ ਨਸ਼ਾ ਤਸਕਰੀ ਤੋਂ ਇਲਾਵਾ ਪਹਿਲਾਂ ਹੀ ਕੁੱਲ 18 ਪਰਚੇ ਦਰਜ ਹੋਣ ਉਸ ਖਿਲਾਫ ਪੁਲਿਸ ਪ੍ਰਸ਼ਾਸਨ ਨੇ ਅਦਾਲਤ ਵਿੱਚ ਇਹ ਗੱਲ ਮਜਬੂਤੀ ਨਾਲ ਕਿਉਂ ਨਹੀਂ ਰੱਖੀ ਕਿ ਅਜਿਹੇ ਬੰਦੇ ਦਾ ਸਮਾਜ ਵਿੱਚ ਖੁੱਲ੍ਹਾ ਘੁਮਣਾ ਖਤਰਨਾਕ ਹੋਵੇਗਾ ਤਾਂ ਕਿ ਅਦਾਲਤ ਉਸ ਨੂੰ ਜ਼ਮਾਨਤ ਨਾ ਦੇਵੇ।

Check Also

ਕੈਪਟਨ ਦੀ ਕੈਬਨਿਟ ਵਿੱਚ ਮੌਜੂਦ ਹਨ ਅੱਤਵਾਦੀ : ਪ੍ਰੋ: ਬਲਜਿੰਦਰ ਕੌਰ

ਚੰਡੀਗੜ੍ਹ : ਇੰਨੀ ਦਿਨੀਂ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ ਤੇ ਇਸ ਦੌਰਾਨ ਖੂਬ …

Leave a Reply

Your email address will not be published. Required fields are marked *