Home / ਸਿਆਸਤ / ਅਰੋੜਾ ਤੇ ਲਾਲ ਸਿੰਘ ਵੀ ਹੋ ਗਏ ਵਿਰੁੱਧ, ਕਿਹਾ ਸਰਕਾਰ ਦੇ ਹਰ ਫੈਸਲੇ ‘ਚ ਸਿੱਧੂ ਦੀ ਹਿੱਸੇਦਾਰੀ, ਜੇ ਸਹਿਮਤ ਨਹੀਂ ਤਾਂ ਅਸਤੀਫ਼ਾ ਦੇਣ

ਅਰੋੜਾ ਤੇ ਲਾਲ ਸਿੰਘ ਵੀ ਹੋ ਗਏ ਵਿਰੁੱਧ, ਕਿਹਾ ਸਰਕਾਰ ਦੇ ਹਰ ਫੈਸਲੇ ‘ਚ ਸਿੱਧੂ ਦੀ ਹਿੱਸੇਦਾਰੀ, ਜੇ ਸਹਿਮਤ ਨਹੀਂ ਤਾਂ ਅਸਤੀਫ਼ਾ ਦੇਣ

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਅਖ਼ੀਰਲੇ ਦਿਨ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਧਮਾਕੇਦਾਰ ਭਾਸ਼ਣ ਜਿੱਥੇ ਵਿਰੋਧੀਆਂ ਦਾ ਹਾਜ਼ਮਾਂ ਖਰਾਬ ਕਰ ਗਿਆ, ਉੱਥੇ ਦੂਜੇ ਪਾਸੇ ਸਿੱਧੂ ਦੇ ਆਪਣੇ ਵੀ ਇਸ ਭਾਸ਼ਣ ਤੋਂ ਬੇਹੱਦ ਦੁਖੀ ਨਜ਼ਰ ਆ ਰਹੇ ਹਨ 19 ਮਈ ਨੂੰ ਵੋਟਾਂ ਪੈਣ ਦਾ ਕੰਮ ਖਤਮ ਹੁੰਦਿਆਂ ਹੀ ਕੈਪਟਨ ਵਜ਼ਾਰਤ ਦੇ ਮੰਤਰੀਆਂ ਨੇ ਇੱਕ ਇੱਕ ਕਰਕੇ ਨਵਜੋਤ ਸਿੰਘ ਸਿੱਧੂ ਵਿਰੁੱਧ ਭੜਾਸ ਕੱਢਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਕਿ ਅਸੀਂ ਤੁਹਾਡੇ ਵਫ਼ਾਦਾਰ ਹੀ ਨਹੀਂ, ਤੁਹਾਡੇ ਨਾਲ ਵੀ ਖੜ੍ਹੇ ਹਾਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਤਿੱਕੜੀ ਨੇ ਕੈਪਟਨ ਦੇ ਹੱਕ ਵਿੱਚ ਬਿਆਨਬਾਜ਼ੀ ਕਰਦਿਆਂ ਸਿੱਧੂ ਨੂੰ ਭੰਡਿਆ ਤੇ ਕਾਂਗਰਸ ਹਾਈ ਕਮਾਂਡ ਤੋਂ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ, ਤੇ ਹੁਣ ਲਾਲ ਸਿੰਘ ਤੇ ਸ਼ਾਮ ਸਿੰਘ ਅਰੋੜਾ ਵੀ ਸਿੱਧੂ ਵਿਰੁੱਧ ਆਣ ਖੜ੍ਹੇ ਹੋਏ ਹਨ ਸ਼ਾਮ ਸਿੰਘ ਅਰੋੜਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ, ਕਿ ਨਵਜੋਤ ਸਿੰਘ ਸਿੱਧੂ ਕੈਪਟਨ ਵਜ਼ਾਰਤ ਦੇ ਹਰ ਫੈਸਲੇ ਵਿੱਚ ਸ਼ਰੀਕ ਸਨ, ਤੇ ਜੇਕਰ ਉਹ ਸਹਿਮਤ ਨਹੀਂ ਹਨ ਤਾਂ ਆਪਣੇ ਆਹੁਦੇ ਤੋਂ ਅਸਤੀਫਾ ਦੇ ਦੇਣ ਇਸੇ ਤਰ੍ਹਾਂ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੂਬਾ ਕਾਂਗਰਸ ਦੀ ਚੋਣ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਹਲਕੇ ਵਿੱਚ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਸਿੱਧੂ ਦੀ ਦੱਬ ਕੇ ਨਿੰਦਾ ਕੀਤੀ ਹੈ ਲਾਲ ਸਿੰਘ ਅਨੁਸਾਰ ਸਿੱਧੂ ਨੂੰ ਪਾਰਟੀ ਦੇ ਅਨੁਸ਼ਾਸਨ ਅੰਦਰ ਰਹਿਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਬਿਆਨਬਾਜ਼ੀ ਕਰਨ ਲਈ ਗਲਤ ਸਮਾਂ ਚੁਣਿਆ, ਤੇ ਉਨ੍ਹਾਂ ਦੀ ਬਿਆਨਬਾਜ਼ੀ ਨਾਲ ਕਾਂਗਰਸ ਪਾਰਟੀ ਦੇ ਪੰਜਾਬ ਵਿੱਚ ਮਿੱਥੇ ਗਏ ਮਿਸ਼ਨ-13 ਨੂੰ ਨੁਕਸਾਨ ਪਹੁੰਚ ਸਕਦਾ ਹੈ ਲਾਲ ਸਿੰਘ ਨੇ ਕਿਹਾ, ਕਿ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜੇਕਰ ਸੂਬਾ ਕਾਂਗਰਸ ਮਿਸ਼ਨ-13 ਦੇ ਟੀਚੇ ਤੋਂ ਖੁੰਝਦੀ ਹੈ, ਤਾਂ ਇਸ ਲਈ ਸਿੱਧੇ ਸਿੱਧੇ ਨਵਜੋਤ ਸਿੰਘ ਸਿੱਧੂ ਜਿੰਮੇਵਾਰ ਹੋਣਗੇਸਾਬਕਾ ਪ੍ਰਧਾਨ ਲਾਲ ਸਿੰਘ ਅਨੁਸਾਰ ਕਾਂਗਰਸ ‘ਚ ਆਉਣ ਤੋਂ ਬਾਅਦ ਸਿੱਧੂ ਨੂੰ ਪੂਰਾ ਮਾਣ ਸਨਮਾਨ ਅਤੇ ਵਿਸ਼ੇਸ਼ ਅਧਿਕਾਰ ਦਿੱਤੇ ਗਏ, ਜਿਸ ਦੀ ਉਨ੍ਹਾਂ ਨੂੰ ਕਦਰ ਕਰਨੀ ਚਾਹੀਦੀ ਸੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਤਨੀ ਦੇ ਉਸ ਬਿਆਨ ਦਾ ਵੀ ਖੁੱਲ੍ਹ ਕੇ ਸਮਰਥਨ ਕਰਨਾ ਗਲਤ ਸੀ, ਜਿਹੜਾ ਉਨ੍ਹਾਂ ਨੇ ਚੰਡੀਗੜ੍ਹ ਕਾਂਗਰਸ ਦੇ ਕੰਮ ਕਰਨ ਦੇ ਤਰੀਕੇ ਸਬੰਧੀ ਦਿੱਤਾ ਸੀ

Check Also

ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਪੁੱਜੇ ਸੁਖਦੇਵ ਢੀਂਡਸਾ, ਕਿਹਾ ਮੂਲ ਸਿਧਾਂਤਾਂ ਤੋਂ ਭਟਕਿਆ ਅਕਾਲੀ ਦਲ

ਅੰਮ੍ਰਿਤਸਰ: ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਬੀਤੀ ਦੇਰ ਸ਼ਾਮ …

Leave a Reply

Your email address will not be published. Required fields are marked *