ਚੰਡੀਗੜ੍ਹ : ਭਾਵੇਂ ਕਿ ਡੀਜੀਪੀ ਦੇ ਅਹੁਦੇ ਲਈ ਦਿਨਕਰ ਗੁਪਤਾ ਦੀ ਚੋਣ ਹੋ ਗਈ ਹੈ ਪਰ ਫਿਰ ਵੀ ਇੰਝ ਲਗਦਾ ਹੈ ਕਿ ਇਸ ਅਹੁਦੇ ਦੀ ਤਾਇਨਾਤੀ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਜੀ ਹਾਂ, ਪਹਿਲਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧਾਈਆਂ ਗਈਆਂ ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ ਵੱਲੋ ਅਹੁਦੇ ‘ਤੇ ਤਾਇਨਾਤੀ ਨੂੰ ਚਨੌਤੀ ਦੇ ਕੇ, ਤੇ ਹੁਣ ਆਈਪੀਐਸ ਅਫਸਰ ਸਿਧਾਰਥ ਚਟੌਪਾਧਿਆ ਨੇ ਕੈਟ ਵਿੱਚ ਜਾ ਕੇ। ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਲੈ ਕੇ ਚਟੌਪਾਧਿਆ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਿਆਂ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ‘ਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਪਟੀਸ਼ਨ ‘ਤੇ ਕੈਟ ਵੱਲੋਂ ਆਉਂਦੀ 27 ਮਾਰਚ ਵਾਲੇ ਦਿਨ ਜਵਾਬ ਤਲਬੀ ਕੀਤੀ ਗਈ ਹੈ।
ਦੱਸ ਦਈਏ ਕਿ ਦਿਨਕਰ ਗੁਪਤਾ ਦੀ ਨਿਯੁਕਤੀ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਮੁਸਤਫਾ ਨੇ ਸੁਪਰੀਮ ਕੋਰਟ ‘ਚ ਪਨੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਡੀਜੀਪੀ ਦੇ ਅਹੁਦੇ ਲਈ ਯੂਪੀਐਸਸੀ ਵੱਲੋਂ ਉਨ੍ਹਾਂ ਨਾਲ ਨਾ ਇਨਸਾਫੀ ਕੀਤੀ ਹੈ, ਪਰ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਿਜ਼ ਕਰ ਦਿੱਤਾ ਗਿਆ । ਇਸ ਤੋਂ ਬਾਅਦ ਹੁਣ ਆਈਪੀਐਸ ਅਧਿਕਾਰੀ ਚਟੌਪਾਧਿਆ ਵੱਲੋਂ ਇਹ ਦੋਸ਼ ਲਾਏ ਗਏ ਹਨ, ਕਿ ਪੈਨਲ ਵੱਲੋਂ ਡੀਜੀਪੀ ਦੇ ਅਹੁਦੇ ਦੀ ਚੋਣ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਧਿਆਨ ‘ਚ ਨਹੀਂ ਰੱਖਿਆ ਗਿਆ। ਜਾਣਕਾਰੀ ਮੁਤਾਬਿਕ ਇਹ ਦੋਸ਼ ਲਗਾਏ ਜਾ ਰਹੇ ਹਨ ਮੁਹੰਮਦ ਮੁਸਤਫਾ ਜੋ ਕਿ 1985 ਰੈਂਕ ਦੇ ਅਧਿਕਾਰੀ ਹਨ ਅਤੇ ਚਟੌਪਾਧਿਆਏ ਜੋ ਕਿ 1986 ਰੈਂਕ ਦੇ ਅਧਿਕਾਰੀ ਹਨ ਉਨ੍ਹਾਂ ਦੀ ਬਜਾਏ ਦਿਨਕਰ ਗੁਪਤਾ ਜੋ ਕਿ ਉਨ੍ਹਾਂ ਤੋਂ ਘੱਟ ਰੈਂਕ ਦੇ ਅਧਿਕਾਰੀ ਹਨ ਡੀਜੀਪੀ ਦੀ ਚੋਣ ਲਈ ਉਨ੍ਹਾਂ ਨੂੰ ਤਰਜੀਹ ਦੇ ਦਿੱਤੀ ਗਈ ਹੈ।
ਮੁਹੰਮਦ ਮੁਸਤਫਾ ਅਤੇ ਚਟੌਪਾਧਿਆਏ ਦਾ ਕਹਿਣਾ ਹੈ ਕਿ ਯੂਪੀਐਸਸੀ ਵੱਲੋਂ ਬਿਨਾਂ ਕਿਸੇ ਠੋਸ ਸਬੂਤ ਦੇ ਉਨ੍ਹਾਂ ਨਾਲ ਨਾ ਇਨਸਾਫੀ ਕੀਤੀ ਗਈ ਹੈ ਇਸ ਲਈ ਉਨ੍ਹਾਂ ਨੇ ਅਦਾਲਤ ਦਾ ਦਰਵਾਜਾ ਖੜਕਾਇਆ ਹੈ।