ਚੋਣ ਤੋਂ ਪਹਿਲਾਂ ਸਪਾ ਉਮੀਦਵਾਰ ਹਿਰਾਸਤ ‘ਚ, ਸਵੇਰੇ 4 ਵਜੇ ਘਰ ਪਹੁੰਚੀ ਪੁਲਿਸ

TeamGlobalPunjab
3 Min Read

ਅਯੁੱਧਿਆ- ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਭੈ ਸਿੰਘ ਨੂੰ ਭਾਜਪਾ ਅਤੇ ਸਪਾ ਉਮੀਦਵਾਰਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮਹਾਰਾਜਗੰਜ ਪੁਲfਸ ਨੇ ਉਸ ਦੇ ਘਰ ਜਾ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਤੋਂ ਇਲਾਵਾ 4 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਸਪਾ ਸਮਰਥਕ ਮਹਾਰਾਜਗੰਜ ਪੁਲਿਸ ਸਟੇਸ਼ਨ ‘ਤੇ ਪਥਰਾਅ ਕਰਦੇ ਦੇਖੇ ਜਾ ਸਕਦੇ ਹਨ। ਪੱਥਰਬਾਜ਼ੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਪਾ ਉਮੀਦਵਾਰ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਗੋਸਾਈਗੰਜ ਤੋਂ ਸਪਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਅਭੈ ਸਿੰਘ ਅਤੇ ਭਾਜਪਾ ਉਮੀਦਵਾਰ ਆਰਤੀ ਤਿਵਾਰੀ ਦੇ ਸਮਰਥਕਾਂ ਵਿਚਾਲੇ ਸ਼ੁੱਕਰਵਾਰ ਸ਼ਾਮ ਨੂੰ ਹਿੰਸਕ ਝੜਪ ਹੋਈ ਸੀ। ਇਸ ਦੌਰਾਨ ਕਾਫੀ ਇੱਟਾਂ ਅਤੇ ਪੱਥਰ ਵੀ ਸੁੱਟੇ ਗਏ। ਗੋਲੀਆਂ ਵੀ ਚਲਾਈਆਂ ਗਈਆਂ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਭਾਜਪਾ ਉਮੀਦਵਾਰ-ਪਾਰਟੀ ਦੇ ਸਮਰਥਕਾਂ ਨੇ ਨੇਵ ਕਬੀਰਪੁਰ ਚੌਰਾਹੇ ‘ਤੇ ਸਮਾਜਵਾਦੀ ਪਾਰਟੀ ਦੇ ਸਮਰਥਕਾਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ।

ਇਸ ਤੋਂ ਬਾਅਦ ਹੁਣ ਸਪਾ ਵਰਕਰਾਂ ਵੱਲੋਂ ਮਹਾਰਾਜਗੰਜ ਥਾਣੇ ‘ਤੇ ਪਥਰਾਅ ਕਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਨਾਲ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਦੱਸ ਦਈਏ ਕਿ ਗੋਸਾਈਗੰਜ ਵਿਧਾਨ ਸਭਾ ਹਲਕੇ ‘ਚ ਚੋਣ ਪ੍ਰਚਾਰ ਦੌਰਾਨ ਸਪਾ ਅਤੇ ਭਾਜਪਾ ਉਮੀਦਵਾਰਾਂ ਦੇ ਸਮਰਥਕ ਆਹਮੋ-ਸਾਹਮਣੇ ਆ ਗਏ ਅਤੇ ਦੇਖਦੇ ਹੀ ਦੇਖਦੇ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਦੋਵਾਂ ਧਿਰਾਂ ਵਿਚਾਲੇ ਨਾ ਸਿਰਫ ਝੜਪ ਹੋਈ, ਸਗੋਂ ਗੋਲੀਬਾਰੀ ਵੀ ਹੋਈ।

ਜਿਥੇ ਸਪਾ ਉਮੀਦਵਾਰ ਅਭੈ ਸਿੰਘ ਨੇ ਭਾਜਪਾ ਵਰਕਰਾਂ ‘ਤੇ ਹਮਲੇ ਦੇ ਦੋਸ਼ ਲਾਏ ਹਨ, ਉਥੇ ਹੀ ਭਾਜਪਾ ਉਮੀਦਵਾਰ ਆਰਤੀ ਤਿਵਾਰੀ ਦੇ ਪਤੀ ਖੱਬੂ ਤਿਵਾਰੀ ਨੇ ਸਪਾ ‘ਤੇ ਹਮਲੇ ਦੇ ਦੋਸ਼ ਲਾਏ ਹਨ। ਝਾਂਸੀ ਤੋਂ ਵੀ ਸਪਾ ਅਤੇ ਭਾਜਪਾ ਵਰਕਰਾਂ ਅਤੇ ਸਮਰਥਕਾਂ ਦੇ ਆਹਮੋ-ਸਾਹਮਣੇ ਹੋਣ ਦੀ ਗੱਲ ਸਾਹਮਣੇ ਆਈ ਹੈ। ਵੋਟਿੰਗ ਤੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਆਪਸੀ ਲੜਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਭਾਜਪਾ ਦੇ 2 ਵਿਧਾਇਕ ਥਾਣੇ ‘ਚ ਧਰਨੇ ‘ਤੇ ਬੈਠ ਗਏ।

- Advertisement -

ਇਸ ਤੋਂ ਬਾਅਦ ਸਪਾ ਨੇ ਵੀ ਹੰਗਾਮਾ ਸ਼ੁਰੂ ਕਰ ਦਿੱਤਾ। ਭਾਜਪਾ ਵਿਧਾਇਕਾਂ ਨੇ ਸਪਾ ‘ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਭਾਜਪਾ ਵਿਧਾਇਕਾਂ ਨੇ ਪੁਲਿਸ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ। ਇਸ ਤੋਂ ਬਾਅਦ ਸਪਾ ਨੇਤਾਵਾਂ ਨੇ ਵੀ ਭਾਜਪਾ ਵਿਧਾਇਕਾਂ ‘ਤੇ ਪਾਰਟੀ ਵਰਕਰਾਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਸ਼ੁੱਕਰਵਾਰ ਨੂੰ ਸਪਾ ਉਮੀਦਵਾਰ ਦੇ ਸਮਰਥਕਾਂ ‘ਤੇ ਹਮਲਾ ਕੀਤਾ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment