ਚੰਡੀਗੜ੍ਹ ‘ਚ ਰਾਤ ਦਾ ਕਰਫਿਊ ਲਾਗੂ

TeamGlobalPunjab
1 Min Read

ਚੰਡੀਗੜ੍ਹ(ਬਿੰਦੂ ਸਿੰਘ) -ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧਣ ਕਰਕੇ ਯੂਟੀ ਪ੍ਰਸ਼ਾਸਨ ਨੇ ਪਾਬੰਦੀਆਂ ਦੇ ਘੇਰਾ ਵਧਾ ਦਿੱਤਾ ਹੈ।  ਚੰਡੀਗੜ੍ਹ ‘ਚ ਰਾਤ ਦਾ ਕਰਫਿਊ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਹੋ ਗਈਆਂ ਹਨ। ਸਾਰੇ ਸਕੂਲ, ਕਾਲਜ, ਯੂਨੀਵਰਸਿਟੀ, ਕੋਚਿੰਗ ਸੈਂਟਰ ਅਗਲੇ ਹੁਕਮਾਂ ਤਕ ਬੰਦ ਰਹਿਣਗੇ। ਸਰਕਾਰੀ ਗੈਰ ਸਰਕਾਰੀ ਦਫ਼ਤਰ 50ਫ਼ੀਸਦ ਮੁਲਾਜ਼ਮਾਂ ਨਾਲ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇੰਡੋਰ ‘ਚ 50 ਤੇ ਆਊਟਡੋਰ ‘ਚ 100 ਲੋਕਾਂ ਦੇ ਇਕੱਠ ਨਾਲ ਹੀ ਕੋਈ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਪਾਲਿਕਾ ਬਾਜ਼ਾਰ, ਸਦਰ ਬਾਜ਼ਾਰ ਸੈਕਟਰ 22, ਮੋਬਾਇਲ ਮਾਰਕੀਟ ਆਪਣੀ ਮੰਡੀ ਸਭ ਸਿਰਫ਼ ਸ਼ਾਮ ਪੰਜ ਵਜੇ ਤੱਕ ਹੀ ਖੁੱਲ੍ਹਣਗੇ।ਦੱਸ ਦੇਈਏ ਕਿ ਪੀਜੀਆਈ ਦੇ ਤਕਰੀਬਨ ਤਿੱਨ ਸੌ ਡਾਕਟਰ ਤੇ ਹੈਲਥ ਵਰਕਰ ਕੋਰੋਨਾ ਪਾਜ਼ੇਟਿਵ ਆਏ ਹਨ ।

ਇਸ ਦੌਰਾਨ ਘਰੋਂ ਬਾਹਰ ਨਿਕਲਣ ’ਤੇ ਪਾਬੰਦੀ ਰਹੇਗੀ ਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਆਉਣ-ਜਾਣ ਲਈ ਮੁਕੰਮਲ ਟੀਕਾਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Share this Article
Leave a comment