ਪੀ.ਐਮ. ਮੋਦੀ ਦੀ ਵੈਕਸੀਨ ਨਿਰਮਾਤਾਵਾਂ ਨਾਲ ਮੀਟਿੰਗ ; ਪੂਨਾਵਾਲਾ ਨੇ ਕਿਹਾ, ਪ੍ਰਧਾਨਮੰਤਰੀ ਕਾਰਨ 100 ਕਰੋੜ ਵੈਕਸੀਨ ਖੁਰਾਕਾਂ ਦਾ ਟੀਚਾ ਹੋਇਆ ਸੰਭਵ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੋਵਿਡ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਮੁਖੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਸੀਰਮ ਇੰਸਟੀਚਿਊਟ ਆਫ ਇੰਡੀਆ (CII) ਦੇ ਸੀਈਓ ਅਦਾਰ ਪੂਨਾਵਾਲਾ ਸਮੇਤ 7 ਹੋਰ ਕੰਪਨੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।

ਅਦਾਰ ਪੂਨਾਵਾਲਾ ਦੇ ਪਿਤਾ ਸਾਇਰਸ ਪੂਨਾਵਾਲਾ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਟੀਕਾਕਰਨ ‘ਤੇ ਧਿਆਨ ਨਾ ਦਿੱਤਾ ਹੁੰਦਾ ਅਤੇ ਸਿਰਫ਼ ਸਿਹਤ ਮੰਤਰਾਲਾ ਹੀ ਇਸ ਨੂੰ ਚਲਾ ਰਿਹਾ ਹੁੰਦਾ ਤਾਂ ਅੱਜ 100 ਕਰੋੜ ਡੋਜ਼ਾਂ ਦਾ ਪ੍ਰਬੰਧ ਨਾ ਹੁੰਦਾ।

ਉਧਰ ਅਦਾਰ ਪੂਨਾਵਾਲਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਤੁਹਾਡੇ ਸਹਿਯੋਗ ਨਾਲ ਹੀ ਵੈਕਸੀਨ ਉਦਯੋਗ ਇਹ ਟੀਚਾ ਹਾਸਲ ਕਰਨ ਵਿਚ ਸਫ਼ਲ ਰਿਹਾ ਹੈ। ਅਸੀਂ ਵੈਕਸੀਨ ਉਦਯੋਗ ਲਈ ਤੁਹਾਡੇ ਦੁਆਰਾ ਰੱਖੇ ਗਏ ਦ੍ਰਿਸ਼ਟੀਕੋਣ ਦੁਆਰਾ ਊਰਜਾਵਾਨ ਅਤੇ ਉਤਸ਼ਾਹਤ ਮਹਿਸੂਸ ਕਰਦੇ ਹਾਂ।’

 

 

   ਦੇਸ਼ ਵਿੱਚ 100 ਕਰੋੜ ਵੈਕਸੀਨ ਖੁਰਾਕਾਂ ਲਗਾਏ ਜਾਣ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਵੈਕਸੀਨ ਨਿਰਮਾਤਾਵਾਂ ਤੋਂ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਪੁੱਛਿਆ। ਇਸ ਦੇ ਨਾਲ ਹੀ ਉਨ੍ਹਾਂ ਨਾਲ ਵੈਕਸੀਨ ਦੀ ਖੋਜ ਨੂੰ ਅੱਗੇ ਵਧਾਉਣ ਬਾਰੇ ਵੀ ਚਰਚਾ ਕੀਤੀ।

ਵੀਰਵਾਰ ਨੂੰ ਦੇਸ਼ ਵਿੱਚ ਵੈਕਸੀਨ ਟੀਕੇ ਦੀ ਖੁਰਾਕ ਦਾ 100 ਕਰੋੜ ਦਾ ਅੰਕੜਾ ਪਾਰ ਹੋਇਆ ਹੈ। ਇਸ ਤੋਂ ਬਾਅਦ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਟੀਕਾਕਰਨ ਨੂੰ ਹੋਰ ਤੇਜ਼ ਕਰਨ ਅਤੇ ਗਰੀਬ ਦੇਸ਼ਾਂ ਨੂੰ ਇਸ ਦੀ ਸਪਲਾਈ ਕਰਨ ਬਾਰੇ ਵੀ ਗੱਲ ਕੀਤੀ।

Share this Article
Leave a comment