ਵਿਸ਼ਵ ਆਬਾਦੀ ਦਿਵਸ: ਵਧਦੀ ਆਬਾਦੀ ਉਪਰ ਕਾਬੂ ਪਾਉਣਾ ਸੁਖੀ ਜੀਵਨ ਦਾ ਰਾਹ !

TeamGlobalPunjab
6 Min Read

-ਅਵਤਾਰ ਸਿੰਘ

ਆਬਾਦੀ ਦਾ ਗਣਿਤ ਹਮੇਸ਼ਾ ਦੁਨੀਆ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਅੱਜ ਵਧਦੀ ਆਬਾਦੀ ਦਾ ਸੰਕਟ ਦੁਨੀਆ ਲਈ ਵੱਡੀ ਚੁਣੌਤੀ ਬਣ ਚੁੱਕਿਆ ਹੈ। ਇਸ ਬਾਰੇ ਵਿਗਿਆਨਿਕ ਪ੍ਰੋ ਫਰੈਂਕ ਫ਼ੇਨਰ ਨੇ ਇਕ ਦਹਾਕਾ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਮਨੁੱਖੀ ਵੱਧ ਰਹੀ ਜਨਸੰਖਿਆ ਅਤੇ ਕੁਦਰਤੀ ਸਾਧਨਾ ਦੀ ਬੇਲਗਾਮ ਖਪਤ ਨੂੰ ਬਰਦਾਸ਼ਤ ਨਹੀਂ ਕਰ ਸਕੇਗੀ। ਇਸ ਦਾ ਨਤੀਜਾ ਇਹ ਹੋਵੇਗਾ ਕਿ ਅਗਲੇ ਸੌ ਸਾਲਾਂ ਵਿੱਚ ਧਰਤੀ ਉਪਰ ਮਨੁੱਖ ਲਈ ਰਹਿਣ ਦਾ ਸੰਕਟ ਪੈਦਾ ਹੋ ਸਕਦਾ ਹੈ। ਹੁਣ ਬਹੁਤ ਦੇਰ ਹੋ ਚੁੱਕੀ ਹੈ। ਜਲਵਾਯੁ ਪਰਿਵਰਤਨ ਦੀ ਵੀ ਮਨੁੱਖ ਜਾਤੀ ਲਈ ਵੱਡੀ ਚੁਣੌਤੀ ਹੈ। ਜਲਵਾਯੂ ਪਰਿਵਰਤਨ ਮਹਿਜ ਇਕ ਸ਼ੁਰੂਆਤ ਹੈ ਜਦੋਂਕਿ ਸਾਨੂੰ ਮੌਸਮ ਵਿੱਚ ਹੋਣ ਵਾਲੇ ਬਦਲਾਅ ਪਹਿਲਾਂ ਹੀ ਦਿਖਣੇ ਸ਼ੁਰੂ ਹੋ ਗਏ ਸਨ। ਇਸ ਬਾਰੇ ਦੁਨੀਆ ਦੇ ਵਿਗਿਆਨਕਾਂ ਅਤੇ ਵਾਤਾਵਰਨ ਮਾਹਿਰਾਂ ਦੀ ਵੱਖ ਵੱਖ ਰਾਇ ਹੈ ਪਰ ਬਹੁਤੇ ਫੇਨਰ ਦੇ ਮਤ ਨਾਲ ਸਹਿਮਤ ਹਨ।

ਆਪਟੀਮਮ ਪਾਪੁਲੇਸ਼ਨ ਟ੍ਰਸਟ ਦੇ ਉਪ ਪ੍ਰਧਾਨ ਸੀਮਾਨ ਰਾਸ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ, ਜੀਵ ਜੰਤੂਆਂ ਦਾ ਨੁਕਸਾਨ ਅਤੇ ਤੇਜ਼ੀ ਨਾਲ ਵਧਦੀ ਆਬਾਦੀ ਦੇ ਕਾਰਨ ਮਨੁੱਖ ਜਾਤੀ ਖਤਰਨਾਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੋਵੇਗਾ। ਇਕ ਹੋਰ ਵਿਦਵਾਨ ਜੇਮਸ ਲਵਲੋਕ ਨੇ 2006 ਵਿੱਚ ਕਿਹਾ ਸੀ ਕਿ ਅਗਲੀ ਸਦੀ ਵਿੱਚ ਗਲੋਬਲ ਵਾਰਮਿੰਗ ਦੇ ਕਾਰਨ ਦੁਨੀਆ ਦੀ ਆਬਾਦੀ 50 ਕਰੋੜ ਤਕ ਸਿਮਟ ਕੇ ਰਹਿ ਜਾਵੇਗੀ। ਉਨ੍ਹਾਂ ਦੇ ਕਥਨ ਅਨੁਸਾਰ ਜਲਵਾਯੂ ਪਰਿਵਰਤਨ ਨੂੰ ਰੋਕਣ ਦਾ ਕੋਈ ਵੀ ਯਤਨ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਕਾਮਯਾਬ ਨਹੀਂ ਹੋਵੇਗਾ।

ਸੰਯੁਕਤ ਰਾਸ਼ਟਰ ਅਨੁਸਾਰ ਸਾਡੇ ਦੇਸ਼ ਦੀ ਆਬਾਦੀ ਜੋ ਹੁਣ ਇਕ ਅਰਬ 35 ਕਰੋੜ ਦੇ ਆਸਪਾਸ ਹੈ, ਸਦੀ ਦੇ ਅੱਧ ਦੇ ਸ਼ੁਰੂ ਹੋਣ ਤਕ ਇਕ ਅਰਬ 50 ਕਰੋੜ ਨੂੰ ਪਾਰ ਕਰ ਜਾਵੇਗੀ। ਜਿਥੋਂ ਤਕ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਹੋਣ ਦਾ ਮਾਣ ਦਾ ਸਵਾਲ ਹੈ ਇਹ 2027 ਵਿੱਚ ਹੀ ਹਾਸਿਲ ਹੋ ਜਾਵੇਗਾ। ਜੇ ਪੂਰੀ ਦੁਨੀਆ ਵਲ ਝਾਤ ਮਾਰੀ ਜਾਵੇ ਤਾਂ 1987 ਵਿੱਚ ਦੁਨੀਆ ਦੀ ਆਬਾਦੀ ਪੰਜ ਅਰਬ ਸੀ। ਇਸ ਵਿੱਚ ਹਰ ਸਾਲ 80 ਲੱਖ ਦਾ ਵਾਧਾ ਹੋ ਰਿਹਾ ਹੈ। 2050 ਤਕ ਇਸ ਦਾ 9.8 ਅਰਬ ਹੋਣ ਦਾ ਅਨੁਮਾਨ ਹੈ ਜੋ ਸਦੀ ਦੇ ਅਖੀਰ ਤਕ ਸਾਢੇ ਬਾਰਾਂ ਅਰਬ ਦਾ ਅੰਕੜਾ ਪਾਰ ਕਰ ਜਾਵੇਗੀ।

- Advertisement -

1650 ਤੱਕ ਆਬਾਦੀ ਨਾ ਵਧਦੀ ਨਾ ਘੱਟਦੀ ਸੀ। ਫਿਰ ਕੀੜੀ ਦੀ ਤੋਰ ਤੋਂ ਹੁੰਦੀ ਹੋਈ ਰਾਕੇਟ ਦੀ ਗਤੀ ਨਾਲ ਵਧਣ ਲੱਗੀ। 1804 ਵਿੱਚ ਸੰਸਾਰ ਦੀ ਆਬਾਦੀ 100 ਕਰੋੜ (1 ਅਰਬ)1927-200,1959-300,1974-400,1987-500,1999-600 ਕਰੋੜ (6 ਅਰਬ) ਤੇ 31/12/ 2011 ਨੂੰ 700 ਕਰੋੜ (7 ਅਰਬ) ਤੇ 2021 ਨੂੰ 11ਅਰਬ 2 ਕਰੋੜ ਹੋਣ ਦੀ ਆਸ ਹੈ। ਮਾਰਚ 2016 ਨੂੰ 7 ਅਰਬ 40 ਕਰੋੜ ਸੀ। ਹਰ ਸਾਲ 8 ਕਰੋੜ 3 ਲੱਖ ਦਾ ਵਾਧਾ ਹੋ ਰਿਹਾ ਦੇਸ਼ ਵਿਚ ਇਕ ਮਿੰਟ ਵਿੱਚ 51 ਤੇ ਯੂ ਪੀ ਵਿਚ 11 ਬੱਚੇ ਪੈਦਾ ਹੋ ਰਹੇ ਹਨ। ਭਾਰਤ ਦੀ 1901 ਵਿੱਚ 2 ਕਰੋੜ 38 ਲੱਖ,1947 ਵਿੱਚ ਵੰਡ ਕਾਰਣ 34 ਕਰੋੜ ਦੋ ਲੱਖ,11/5/ 2000 ਵਿਚ 100 ਕਰੋੜ (ਇਕ ਅਰਬ) ਹੋ ਗਈ। ਮਈ 2016 ਵਿਚ ਇਕ ਅਰਬ 33 ਕਰੋੜ ਅਬਾਦੀ ਹੋ ਗਈ। 34 ਕਰੋੜ 27 ਲੱਖ ਗਰੀਬੀ ਰੇਖਾ ਤੋਂ ਹੇਠਾਂ ਜਿੰਦਗੀ ਜੀ ਰਹੇ ਹਨ।

ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ1)-ਚੀਨ 1ਅਰਬ,43 ਕਰੋੜ,2)-ਭਾਰਤ 1ਅਰਬ 38ਕਰੋੜ,3)-ਅਮਰੀਕਾ 33ਕਰੋੜ,4)-ਇੰਡੋਨੇਸ਼ੀਆ 27 ਕਰੋੜ,5)-ਬਰਾਜੀਲ 21ਕਰੋੜ,6)-ਪਾਕਿਸਤਾਨ 22, 7)ਬੰਗਲਾ ਦੇਸ਼ 16ਕਰੋੜ 86 ਲਖ-8)-ਨਾਈਜੇਰੀਆ 15 ਕਰੋੜ 52 ਲੱਖ-9)-ਰੂਸ 14 ਕਰੋੜ 87 ਲੱਖ-10) ਜਪਾਨ 12 ਕਰੋੜ 65 ਲੱਖ।ਵੱਡੇ ਸ਼ਹਿਰ ਚਾਰ ਸਾਲ ਪਹਿਲਾਂ 1) ਟੋਕੀਉ, ਜਪਾਨ 2) ਦਿੱਲੀ 3) ਸਿੰਘਾਈ, ਚੀਨ 4) ਮੈਕਸੀਕੋ 5) ਸਾਊ ਪੋਲੋ ਬਰਾਜ਼ੀਲ 6) ਮੁੰਬਈ 7) ਉਸਾਕਾ, ਜਪਾਨ 8) ਬੀਜਿੰਗ,ਚੀਨ 9) ਨਿਊਯਾਰਕ, ਅਮਰੀਕਾ 10) ਕਹਿਰਾ, ਮਿਸਰ।14)ਕਲਕੱਤਾ।ਸਭ ਤੋਂ ਘੱਟ ਅਬਾਦੀ ਵਾਲੇ ਦੇਸ਼ ਪਿਟ ਕੇਰਨ ਟਾਪੂ-50 ਤੇ ਵੈਟੀਕਨ ਵਿੱਚ 500 ਲੋਕ ਰਹਿੰਦੇ ਹਨ।ਦੇਸ਼ ਵਿੱਚ 1952-53 ਵਿੱਚ 32:1 ਸਾਲ ਅਤੇ ਹੁਣ 68 ਸਾਲ ਔਸਤ ਉਮਰ ਹੈ।

1987 ਵਿਚ 5 ਅਰਬ ਅਬਾਦੀ ਹੋਣ ਤੇ ਵੱਖ 2 ਦੇਸਾਂ ਨੇ ਮੀਟਿੰਗ ਕਰਕੇ ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਉਣ ਦੀ ਸ਼ੁਰੂਆਤ 1989 ਤੋਂ ਕੀਤੀ। ਯੋਗੋਸਲਾਵੀਆ ਦੇਸ ਵਿੱਚ ਜੰਮੇ ਬਚੇ Matej Gasper ਨੂੰ 500 ਕਰੋੜ ਦੀ ਗਿਣਤੀ ਦੇ ਨੰਬਰ ਦਾ ਦਰਜਾ ਦਿਤਾ ਗਿਆ। ਵੱਧ ਰਹੀ ਆਬਾਦੀ ਨਾਲ ਸਮੱਸਿਆਵਾਂ-ਬੇਰੋਜਗਾਰੀ,ਅਨਪੜਤਾ, ਗਰੀਬੀ, ਫਿਰਕਾਪਰਸਤ, ਲੁੱਟ-ਮਾਰ ਤੇ ਖੋਹ, ਕਤਲ, ਐਕਸੀਡੈਂਟ, ਸ਼ਹਿਰੀਕਰਨ ਉਦਯੋਗੀਕਰਨ, ਕਲੋਨੀਆਂ ਦੀਆਂ ਵਾਧੂ ਉਸਾਰੀਆਂ, ਪ੍ਰਦੂਸ਼ਣ, ਵੱਡੀਆਂ ਵੱਡੀਆਂ ਸੜਕਾਂ (4-4 ਮਾਰਗੀ )ਨਾਲ ਉਪਜਾਉ ਜਮੀਨਾਂ ਦੀ ਘਾਟ,ਰੁੱਖਾਂ ਦੀ ਕਟਾਈ, )ਆਲਮੀ ਤਪਸ਼ ਵੱਡੇ ਵੱਡੇ ਗਲੇਸ਼ੀਅਰ ਪਿੰਘਲਣੇ, ਰੇਤੇ ਬਜਰੀ ਕਾਰਨ ਹਰੇ ਭਰੇ ਪਹਾੜ ਖਤਮ ਹੋਣੇ,ਘੱਟੋ ਘੱਟ ਜੰਗਲ 33% ਚਾਹੀਦੇ ਪਰ ਦੇਸ ਵਿਚ 7% ਰਹਿ ਗਏ, ਜੰਗਲੀ ਜੀਵ ਪਸ਼ੂ ਪੰਛੀਆਂ ਦੀਆਂ ਨਸਲਾਂ ਅਲੋਪ, ਸ਼ੁਧ ਖੁਰਾਕ,ਪਾਣੀ ਦੀ ਘਾਟ, ਬਿਮਾਰੀਆਂ ਵਿੱਚ ਵਾਧਾ ਆਦਿ। ਇਕੱਲੀ ਅਬਾਦੀ ਦਾ ਵਾਧਾ ਹੀ ਜਿੰਮੇਵਾਰ ਨਹੀਂ, ਸਗੋਂ ਇਥੇ ਲੁੱਟ ਦੇ ਅਧਾਰ ਤੇ ਉਸਰਿਆ ਅਣਸਾਂਵੀ ਵੰਡ ਵਾਲਾ ਅਨਿਆਈਂ ਸਮਾਜਿਕ ਪ੍ਰਬੰਧ ਵੀ ਹੈ। ਲੱਖਾਂ ਟਨ ਅਨਾਜ ਗੁਦਾਮਾਂ ਵਿੱਚ ਬਾਹਰ ਪਿਆ ਸੜ ਗਲ ਰਿਹਾ ਹੈ ਦੂਜੇ ਬੰਨੇ ਰੋਜਾਨਾ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ। ਅਫਸੋਸ ਸਿਆਸੀ ਤੇ ਧਾਰਮਿਕ ਆਗੂ (ਕਈਆਂ ਦੇ ਖੁਦ ਬੱਚੇ ਨਹੀਂ,ਖਾਸ ਤੌਰ ‘ਤੇ ਆਰ ਐਸ ਐਸ)ਉਹ ਵੀ ਵੋਟਾਂ ਦੀ ਗਿਣਤੀ ਵਧਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀਆਂ ਦੁਹਾਈਆਂ ਦੇ ਰਹੇ ਹਨ। ਕੁਝ ਸਾਲ ਪਹਿਲਾਂ ਟੀ ਵੀ ਐਂਕਰ ਲਾਲੂ ਪ੍ਰਸਾਦਿ ਯਾਦਵ ਨੂੰ ਪੁਛ ਰਿਹਾ ਸੀ ਕਿ ਤੁਸੀਂ ਪਰਿਵਾਰ ਨਿਯੋਜਨ ਕਿਉਂ ਨਹੀ ਅਪਣਾਇਆ? ਤੁਹਾਡੇ ਦੋ ਤੋਂ ਵੱਧ ਬਚੇ ਹਨ। ਲਾਲੂ ਯਾਦਵ ਨੇ ਨਿਵੇਕਲੀ ਸ਼ੈਲੀ ਵਿਚ ਜੁਆਬ ਦਿਤਾ, “ਇਸ ਲਈ ਸਰਕਾਰ ਜੁੰਮੇਵਾਰ ਹੈ ਕਿਉਂਕਿ ਅਸੀ ਤਾਂ ਵਿਰੋਧੀ ਧਿਰ ਵਿਚ ਸੀ, ਵਿਰੋਧੀ ਧਿਰ ਦਾ ਕੰਮ ਹੁੰਦਾ ਸਰਕਾਰੀ ਨੀਤੀਆਂ ਦਾ ਵਿਰੋਧ ਕਰਨਾ। ਇਸ ਵਿਚ ਠੀਕ ਗਲਤ ਦਾ ਕੋਈ ਮਤਲਬ ਨਹੀਂ ਹੁੰਦਾ, ਅਸੀਂ ਬੱਚੇ ਪੈਦਾ ਕਰਦੇ ਗਏ।”

Share this Article
Leave a comment