ਅਧਿਆਪਕ ਗੁਰੂ ਵਾਲਾ ਫਰਜ਼ ਨਿਭਾਉਣ – ਸਰਕਾਰਾਂ ਗੈਰ-ਵਿਦਿਅਕ ਕੰਮ ਨਾ ਲੈਣ

TeamGlobalPunjab
3 Min Read

-ਅਵਤਾਰ ਸਿੰਘ

ਪੰਜ ਸਤੰਬਰ ਦਾ ਦਿਨ ਦੇਸ਼ ਵਿੱਚ ਸਰਵਪੱਲੀ ਡਾ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ‘ਅਧਿਆਪਕ ਦਿਵਸ’ ਵਜੋਂ ਮਨਾਇਆ ਜਾਂਦਾ ਹੈ। 1948-49 ਦੌਰਾਨ ਯੂਨੈਸਕੋ ਦੇ ਐਗ਼ਜ਼ੀਕਿਊਟਿਵ ਤੇ 1962 ਤੋਂ 1967 ਤਕ ਭਾਰਤ ਦੇ ਰਾਸ਼ਟਰਪਤੀ ਰਹੇ।

ਸੰਸਾਰ ਦਾ ਪਹਿਲਾ ਅਧਿਆਪਕ ਸੁਕਰਾਤ ਸੀ ਜੋ ਵਿਦਿਆਰਥੀਆਂ ਨੂੰ ਸੱਚ ਪੜ੍ਹਾਉਂਦਾ ਸੀ। ਸਰਕਾਰੀ ਅਧਿਕਾਰੀਆਂ ਨੇ ਬਥੇਰਾ ਕਿਹਾ “ਏਨਾ ਸੱਚ ਨਾ ਬੋਲ”, ਪਰ ਉਹ ਸੱਚ ‘ਤੇ ਪਹਿਰਾ ਦਿੰਦਾ ਹੋਇਆ ਜ਼ਹਿਰ ਦਾ ਪਿਆਲਾ ਪੀ ਕੇ ਅਮਰ ਹੋ ਗਿਆ।

ਦੇਸ਼ ਦੀ ਪਹਿਲੀ ਔਰਤ ਅਧਿਆਪਕ ਸਵਿਤਰੀ ਬਾਈ ਫੂਲੇ ਸੀ ਜਿਸ ਨੇ ਨਿਰਸੁਆਰਥ, ਪਿਆਰ, ਸਮਾਜਿਕ ਪ੍ਰਤੀਬਧਤਾ, ਸਰਲਤਾ ਤੇ ਅਣਥੱਕ ਯਤਨਾਂ ਨਾਲ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਲੈ ਕੇ ਦਿੱਤਾ।

- Advertisement -

ਅਮਰੀਕਾ ਦੀ ਹੈਲਨ ਕੈਲਰ ਬੱਚੀ ਡੇਢ ਸਾਲ ਦੀ ਉਮਰ ਵਿਚ ਨੇਤਰਹੀਣ ਅਤੇ ਬੋਲੀ ਹੋ ਗਈ। ਉਸਦੇ ਅਧਿਆਪਕ ਐਨੀ ਸੁਲੀਵਾਨ ਨੇ ਮਿਹਨਤ ਨਾਲ ਪੜਾ ਕੇ ਉਸਨੂੰ ਕਈ ਕਿਤਾਬਾਂ ਦਾ ਲੇਖਕ ਬਣਾ ਦਿੱਤਾ।

ਅਜੋਕਾ ਅਧਿਆਪਕ ਹੁਣ ਪਹਿਲਾਂ ਵਾਲਾ ਗੁਰੂ ਨਹੀਂ ਰਿਹਾ। ਅਧਿਆਪਕ ਦਾ ਕੁਝ ਹਿੱਸਾ ਨੇ ਮੁਨਾਫੇਖੋਰ, ਵਪਾਰੀ ਤੇ ਸੌਦੇਬਾਜ਼ੀ ਦੇ ਚੱਕਰ ਵਿੱਚ ਪੈ ਕੇ ਕਿੱਤੇ ਦੀ ਕਦਰ ਘਟਾ ਦਿੱਤੀ ਹੈ।

ਉਹ ਪੜ੍ਹਾਉਦੇ ਨਹੀਂ ਸਗੋਂ ਚੁਗਲਖੋਰ ਤੇ ਭ੍ਰਿਸ਼ਟ ਸਿਆਸਤ ਖੇਡਦੇ ਹਨ। ਨਸ਼ੇੜੀ, ਬਲਾਤਕਾਰੀ ਤੇ ਐਸ਼ਪਰਸਤ ਅਧਿਆਪਕਾਂ ਨੂੰ ਮੁਅੱਤਲ ਕਰਨਾ ਚਾਹੀਦਾ ਹੈ। ਕਈ ਅਧਿਆਪਕ ਵਿਦਿਆਰਥੀਆਂ ਨੂੰ ਅਜੇ ਵੀ ਔਲਾਦ ਸਮਝ ਕੇ ਪੜਾਉਂਦੇ ਹਨ। ਗਰੀਬ ਬੱਚਿਆਂ ਨੂੰ ਕਿਤਾਬਾਂ, ਕੱਪੜੇ ਲੈ ਕੇ ਦਿੰਦੇ ਤੇ ਫੀਸਾਂ ਕੋਲੋ ਭਰਦੇ ਹਨ। ਹਰ ਵਿਅਕਤੀ ਦੀ ਕਾਮਯਾਬੀ ਪਿਛੇ ਉਸਦੇ ਚੰਗੇ ਅਧਿਆਪਕ ਵਲੋਂ ਮਿਲੀ ਸੇਧ ਤੇ ਮਾਰਗ ਦਰਸ਼ਨ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ, ਵਿਦਿਆਰਥੀਆਂ ਲਈ ਮਦਦਗਾਰ ਦੋਸਤ ਤੇ ਚੰਗੇ ਸਲਾਹਕਾਰ ਦੀ ਭੂਮਿਕਾ ਨਿਭਾਉਂਦਾ ਹੈ।

ਮਾਂ ਪਿਉ ਤੋਂ ਬਾਅਦ ਬੱਚੇ ਦੇ ਮਨ ‘ਤੇ ਜਿਆਦਾ ਅਸਰ ਅਧਿਆਪਕ ਦਾ ਪੈਂਦਾ ਹੈ। ਅਧਿਆਪਕਾਂ ਨੂੰ ਵਿਸ਼ੇਸ ਸਤਿਕਾਰ ਦੇਣ ਲਈ ਹਰ ਸਾਲ 5 ਸਤੰਬਰ ਨੂੰ ਸਿਖਿਆ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਅਧਿਆਪਕਾਂ ਤੋਂ ਜਿਆਦਾ ਗੈਰ ਵਿੱਦਿਅਕ ਕੰਮ ਲਏ ਜਾਂਦੇ ਹਨ, ਇਨ੍ਹਾਂ ਤੋਂ ਇਲਾਵਾ ਡਾਕ ਤੇ ਰਿਪੋਰਟਾਂ ‘ਚ ਉਲਝਾਇਆ ਜਾਂਦਾ। ਇਨ੍ਹਾਂ ਨਾਲ ਜਿਥੇ ਬੱਚਿਆਂ ਦੀ ਪੜਾਈ ‘ਤੇ ਪ੍ਰਭਾਵ ਪੈਂਦਾ ਉਥੇ ਅਧਿਆਪਕ ਸਕੂਲਾਂ ਦੀ ਸਫਾਈ, ਬੱਚਿਆਂ, ਇਮਾਰਤਾਂ, ਪੇਰੈਂਟਸ ਮੀਟਿੰਗਾਂ ਤੇ ਹੋਰ ਕੰਮਾਂ ਵੱਲ ਪੂਰਾ ਧਿਆਨ ਨਹੀਂ ਦੇ ਸਕਦੇ।

- Advertisement -

ਅਧਿਆਪਕਾਂ ਦਾ ਵੀ ਫ਼ਰਜ ਬਣਦਾ ਕਿ ਉਹ ਬੱਚਿਆਂ ਨੂੰ ਜੀਵਨ ਜਾਚ ਸਿਖਾਵੇ, ਉਨ੍ਹਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਭਰੇ ਤੇ ਉਨਾਂ ਨੂੰ ਮਾਨਿਸਕ ਵਿਕਾਸ ਤੌਰ ‘ਤੇ ਏਨਾ ਮਜ਼ਬੂਤ ਕਰੇ ਕਿ ਉਹ ਹਾਰ ਨੂੰ ਵੀ ਹੱਸ ਕੇ ਗਲੇ ਲਾ ਲੈਣ।

ਉਨ੍ਹਾਂ ਨੂੰ ਸਿਰਫ ਸਿਲੇਬਸ, ਅੱਖਰੀ ਗਿਆਨ ਤੇ ਆਪਣੇ ਵਿਸ਼ੇ ਦਾ ਗਿਆਨ ਹੀ ਦੇਣਾ ਕਾਫੀ ਨਹੀਂ, ਸਗੋਂ ਨੈਤਿਕ, ਇਤਿਹਾਸਿਕ, ਆਰਥਿਕ ਸਮਾਜਿਕ ਤੇ ਰਾਜਨੀਤਿਕ ਹਾਲਤਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਉਹ ਆਪ ਵੀ ਵਰਤਮਾਨ ਹਾਲਾਤ ਤੋਂ ਜਾਣੂ ਹੋਣ, ਚੰਗੇ ਤੇ ਉਸਾਰੂ ਸਾਹਿਤ ਤੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਏ ਦੇ ਸੰਪਰਕ ਵਿੱਚ ਰਹਿਣ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ।

ਇਸ ਵਾਸਤੇ ਉਨ੍ਹਾਂ ਦੀਆਂ ਹਕੀਕੀ ਮੰਗਾਂ ਮੰਨ ਕੇ ਨੂੰ ਬਣਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਸੁਹਰਿਦ ਅਧਿਆਪਕ ਸੇਵਾ ਮੁਕਤੀ ਤੋਂ ਬਾਅਦ ਵੀ ਸਮਾਜ ਦੀ ਅਗਵਾਈ ਕਰਨ ਦੇ ਸਮਰਥ ਹੁੰਦੇ ਹਨ।

Share this Article
Leave a comment