ਏਅਰ ਕੈਨੇਡਾ ਜਹਾਜ਼ ‘ਚ ਸੌਂ ਰਹੀ ਮਹਿਲਾ ਯਾਤਰੀ ਨੂੰ ਲਾਕ ਕਰ ਕੀਤਾ ਪਾਰਕ

TeamGlobalPunjab
2 Min Read

ਟੋਰਾਂਟੋ: ਏਅਰ ਕੈਨੇਡਾ ਦੀ ਫਲਾਈਟ ‘ਚ ਇੱਕ ਮਹਿਲਾ ਯਾਤਰੀ ਦਾ ਸਫਰ ਇੰਨਾਂ ਡਰਾਉਣਾ ਰਿਹਾ ਕਿ ਉਹ ਇਸ ਨੂੰ ਕਦੇ ਨਹੀਂ ਭੁੱਲ ਸਕਦੀ। ਟਿਫਨੀ ਐਡਮਸ ਨਾਮ ਦੀ ਇੱਕ ਮਹਿਲਾ ਯਾਤਰੀ ਨਾਲ ਟੋਰਾਂਟੋ ਜਾਣ ਵਾਲੇ ਜਹਾਜ਼ ‘ਚ ਸਫਰ ਦੌਰਾਨ ਉਸ ਨੂੰ ਨੀਂਦ ਆ ਗਈ ਤੇ ਉਹ ਫਲਾਈਟ ਲੈਂਡ ਹੋਣ ਤੋਂ ਬਾਅਦ ਵੀ ਸੁੱਤੀ ਰਹਿ ਗਈ। ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਾਰਕ ਕੀਤੇ ਹੋਏ ਜਹਾਜ਼ ‘ਚ ਜਦੋਂ ਕਈ ਘੰਟਿਆਂ ਬਾਅਦ ਉਸਦੀ ਜਾਗ ਖੁਲ੍ਹੀ ਤਾਂ ਉਸ ਨੇ ਖੁਦ ਨੂੰ ਇੱਕ ਸ਼ਾਤ ਤੇ ਹਨੇਰੀ ਥਾਂ ‘ਤੇ ਪਾਇਆ ਜਿਸ ਨੂੰ ਦੇਖ ਕੇ ਉਹ ਬਹੁਤ ਡਰ ਗਈ।

ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਖਿਰ ਕਰੇ ਤੇ ਕਰੇ ਕੀ ਅਤੇ ਕਿਵੇਂ ਬਾਹਰ ਨਿਕਲੇ। ਟਿਫਨੀ ਦੀ ਸਹੇਲੀ ਡਿਆਨਾ ਨੇ ਟਿਫਨੀ ਵੱਲੋਂ ਏਅਰ ਕੈਨੇਡਾ ਨਾਲ ਫੇਸਬੁੱਕ ‘ਤੇ ਉਸ ਡਰਾਉਣ ਵਾਲੇ ਅਨੁਭਵ ਨੂੰ ਸਾਂਝਾ ਕੀਤਾ ਜੋ ਕਿ ਹੁਣ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਉਸ ਨੇ ਫੇਸਬੁੱਕ ‘ਤੇ ਲਿਖਿਆ ਕਿ ਮੈਂ ਅੱਧੀ ਰਾਤ ਜਾਗਣ ਤੋਂ ਕੁਝ ਘੰਟੇ ਬਾਅਦ ਫਲਾਈਟ ‘ਚ ਬਿਲਕੁਲ ਹਨੇਰਾ ਸੀ ਅਤੇ ਠੰਢ ਕਾਰਨ ਉਸ ਦੀ ਹਾਲਤ ਖਰਾਬ ਹੋ ਰਹੀ ਸੀ, ਸਮਝ ‘ਚ ਨਹੀਂ ਆ ਰਿਹਾ ਸੀ ਕਿ ਇਹ ਇਕ ਬੁਰਾ ਸੁਪਨਾ ਸੀ ਜਾਂ ਫਿਰ ਅਜਿਹਾ ਕਿਵੇਂ ਸੰਭਵ ਹੋਇਆ।

https://www.facebook.com/aircanada/posts/2367790213268860

ਜਹਾਜ਼ ਦਾ ਮੇਨ ਪਾਵਰ ਬੰਦ ਹੋਣ ਕਾਰਨ ਉਹ ਆਪਣਾ ਫੋਨ ਵਿ ਚਾਰਜ ਨਹੀਂ ਕਰ ਸਕੀ ਜਿਸ ਕਾਰਨ ਉਹ ਹੋਰ ਘਬਰਾ ਗਈ। ਜਦੋਂ ਟਿਫਨੀ ਸਹਾਇਤਾ ਲਈ ਇੱਧਰ ਉੱਧਰ ਜਾਣ ਲੱਗੀ ਕਾਕਪਿੱਟ ‘ਚ ਪਹੁੰਚੀ ਤਾਂ ਉੱਥੇ ਉਸ ਨੂੰ ਇੱਕ ਫਲੈਸ਼ਲਾਈਟ ਮਿਲੀ। ਜਿਸ ਦਿ ਸਹਾਇਤਾ ਨਾਲ ਉਸਨੲ ਜਹਾਜ਼ ਦਾ ਦਰਵਾਜ਼ਾ ਖੋਲਿਆ ਤੇ ਰੱਸੀ ਦੇ ਸਹਾਰੇ ਨਿਚੇ ਉੱਤਰੀ। ਟਿਫਨੀ ਦੇ ਹੱਥ ‘ਚ ਫੜੀ ਫਲੈਸ਼ਲਾਈਟ ਦੀ ਰੌਸ਼ਨੀ ‘ਤੇ ਹਵਾਈ ਅੱਡੇ ਦੇ ਗ੍ਰਾਊਂਡ ਸਟਾਫ ਦੀ ਨਜ਼ਰ ਪਈ ਅਤੇ ਉਹ ਟਿਫਨੀ ਨੂੰ ਬਚਾਉਣ ਲਈ ਜਹਾਜ਼ ਵੱਲ ਵਧੇ, ਇਸ ਤੋਂ ਬਾਅਦ ਟਿਫਨੀ ਨੂੰ ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਉਸ ਨੂੰ ਘਰ ਪਹੁੰਚਾਇਆ ਪਰ ਟਿਫਨੀ ਇਸ ਘਟਨਾ ਨੂੰ ਅਜੇ ਵੀ ਭੁਲਾ ਨਹੀਂ ਪਾ ਰਹੀ।

Share this Article
Leave a comment