ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ‘ਚ ਸਥਿਤ ਸੈਂਟ ਡਿਆਗੋ ਵਿਖੇ ਇੱਕ ਮਹਿਲਾ ਦੇ ਨਾਲ ਬਹੁਤ ਹੀ ਅਜੀਬ ਘਟਨਾ ਵਾਪਰੀ। ਜਿੱਥੇ ਇੱਕ ਮਹਿਲਾ ਨੂੰ ਇਹ ਲੱਗਿਆ ਕਿ ਉਸ ਨੇ ਨੀਂਦ ਵਿੱਚ ਆਪਣੇ ਮੰਗਣੇ ਦੀ ਅੰਗੂਠੀ ਨਿਗਲ ਲਈ। ਇਸ ਘਟਨਾ ਦੇ ਬਾਰੇ ਉਸਨੂੰ ਆਪਣੇ ਸੁਪਨੇ ਤੋਂ ਪਤਾ ਲੱਗਿਆ ਮਹਿਲਾ ਨੇ ਇਸ ਘਟਨਾ ਨਾਲ ਜੁੜੀ ਇੱਕ ਫੇਸਬੁਕ ਪੋਸਟ ਕੀਤੀ ਜੋ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ।
ਮਹਿਲਾ ਨੂੰ ਸੁਪਨਾ ਆਇਆ ਸੀ ਕਿ ਉਹ ਤੇ ਉਸਦਾ ਮੰਗੇਤਰ ਤੇਜ ਰਫ਼ਤਾਰ ਨਾਲ ਚੱਲ ਰਹੀ ਇੱਕ ਟਰੇਨ ਵਿੱਚ ਯਾਤਰਾ ਕਰ ਰਹੇ ਹਨ ਤੇ ਇਸ ਦੌਰਾਨ ਕੁੱਝ ਬਦਮਾਸ਼ਾਂ ਤੋਂ ਅਗੂੰਠੀ ਨੂੰ ਬਚਾਉਣ ਲਈ ਉਸ ਨੇ ਇਸ ਨੂੰ ਨਿਗਲ ਲਿਆ। ਮਹਿਲਾ ਲਈ ਬੁਰੀ ਗੱਲ ਇਹ ਹੋਈ ਕਿ ਉਸਨੇ ਸੁਪਨੇ ਵਿੱਚ ਹੀ ਨਹੀਂ, ਸਗੋਂ ਹਕੀਕਤ ਵਿੱਚ ਹੀ ਅੰਗੂਠੀ ਨਿਗਲ ਲਈ।
ਕੈਲੀਫੋਰਨੀਆ ਨਿਵਾਸੀ 29 ਸਾਲਾ ਦੀ ਜੇਨਾ ਇਵਾਂਸ ਜਦੋਂ ਇਹ ਭੈੜਾ ਸੁਪਨੇ ਦੇਖਣ ਤੋਂ ਬਾਅਦ ਉੱਠੀ ਤਾਂ ਉਸਨੇ ਦੇਖਿਆ ਕਿ ਉਸਦੀ ਹੀਰੇ ਦੀ ਅੰਗੂਠੀ ਉਸਦੀ ਉਂਗਲੀ ਵਿੱਚ ਨਹੀਂ। ਮਹਿਲਾ ਨੇ ਕਿਹਾ ਕਿ ਇਸ ਵਾਰੇ ਦੱਸਣ ਲਈ ਉਸ ਨੇ ਆਪਣੇ ਮੰਗੇਤਰ ਨੂੰ ਉਠਾਇਆ ਤੇ ਇਸ ਤੋਂ ਬਾਅਦ ਦੋਵੇਂ ਹਸਪਤਾਲ ਪਹੁੰਚ ਗਏ।
https://www.facebook.com/jenna.evans.121/posts/10214281316816234
ਜੇਨਾ ਨੇ ਆਪਣੀ ਪੋਸਟ ‘ਚ ਲਿਖਿਆ ਕਿ ਮੈਨੂੰ ਨਹੀਂ ਲੱਗਦਾ ਕਿ ਮੇਰੇ ਮੰਗੇਤਰ ਬਾਬ ਨੇ ਮੇਰੀ ਗੱਲ ‘ਤੇ ਪਹਿਲਾਂ ਵਿਸ਼ਵਾਸ ਕੀਤਾ ਸੀ। ਮੇਰੀ ਗੱਲ ਸੁਣਨ ਤੋਂ ਬਾਅਦ ਅਸੀ ਡੇਢ ਘੰਟਾ ਬੁਰੀ ਤਰ੍ਹਾਂ ਹੱਸਦੇ ਰਹੇ।
ਉਸ ਵੇਲੇ ਮੈਂ ਇਸ ਵਾਰੇ ਆਪਣੀ ਮਾਂ ਨੂੰ ਦੱਸਿਆ ਤੇ ਗੂਗਲ ਸਰਚ ਕੀਤੀ ਕੀ ਸੱਚੀ ਅਜਿਹਾ ਕੁਝ ਹੋ ਸਕਦਾ ਹੈ। ਕਿਉਂਕਿ ਬੱਚੇ ਅਜਿਹਾ ਕਰਦੇ ਰਹਿੰਦੇ ਹਨ ਪਰ ਵੱਡਿਆ ਲਈ ਇਹ ਆਮ ਗੱਲ ਨਹੀਂ ਹੈ। ਇਸ ਤੋਂ ਬਾਅਦ ਉਹ ਡਾਕਟਰ ਕੋਲ ਗਏ ਜਿੱਥੇ ਐਕਸ-ਰੇਅ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਸ਼ੱਕ ਠੀਕ ਸੀ ਤੇ ਉਹ ਹਕੀਕਤ ‘ਚ ਆਪਣੀ ਮੰਗਣੀ ਦੀ ਅੰਗੂਠੀ ਨਿਗਲ ਚੁੱਕੀ ਹੈ।
ਜੇਨਾ ਨੇ ਲਿਖਿਆ ਕਿ ਮੇਰਾ ਐਕਸ-ਰੇਅ ਦੇਖਣ ਤੋਂ ਬਾਅਦ ਡਾਕਟਰ ਵੀ ਹੈਰਾਨ ਰਹਿ ਗਏ ਤੇ ਉਹ ਆਪਣੇ ਨਾਲ ਇੱਕ ਹੋਰ ਡਾਕਟਰ ਨੂੰ ਲੈ ਕੇ ਆਏ। ਉਨ੍ਹਾਂ ਨੇ ਮੈਨੂੰ ਐਕਸ-ਰੇਅ ਦੀ ਰਿਪੋਰਟ ਵਿਖਾਈ ਜਿਸ ਵਿੱਚ ਅੰਗੂਠੀ ਸਾਫ਼ ਦਿਖ ਰਹੀ ਸੀ। ਇਸ ਤੋਂ ਬਾਅਦ ਕਈ ਹੋਰ ਡਾਕਟਰਾਂ ਦੀ ਸਹਾਇਤਾ ਨਾਲ ਇਸ ਨੂੰ ਕੱਢਿਆ ਗਿਆ ਤੇ ਡਾਕਟਰਾਂ ਨੇ ਅੰਗੂਠੀ ਬਾਬ ਨੂੰ ਸੌਂਪ ਦਿੱਤੀ।