ਮਹਾਤਮਾ ਗਾਂਧੀ ਦੀ ਮੂਰਤੀ ਦੀ ਕੀਤੀ ਭੰਨਤੋੜ, ਮੰਨੀ ਜਾਂਦੀ ਸੀ ਸਭਿਆਚਾਰਕ ਦੀ ਪ੍ਰਤੀਕ

TeamGlobalPunjab
2 Min Read

ਕੈਲੀਫੋਰਨੀਆ- ਕੈਲੀਫੋਰਨੀਆ ਦੇ ਡੇਵਿਸ ਸਿਟੀ ਦੇ ਸੈਂਟਰਲ ਪਾਰਕ ‘ਚ ਅਣਪਛਾਤੇ ਲੋਕਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦੀ ਭੰਨਤੋੜ ਕੀਤੀ। ਇਸ ਮੂਰਤੀ ਨੂੰ ਸਾਲ 2016 ‘ਚ ਡੇਵਿਸ ਸ਼ਹਿਰ ਨੂੰ ਭਾਰਤ ਸਰਕਾਰ ਨੇ ਤੋਹਫੇ ‘ਚ ਦਿੱਤਾ ਸੀ।  ਇਸ ਘਟਨਾ ਤੋਂ ਬਾਅਦ ਅਮਰੀਕੀ-ਭਾਰਤੀ ਲੋਕਾਂ ‘ਚ ਰੋਸ ਨਜ਼ਰ ਆ ਰਿਹਾ ਹੈ ਤੇ ਭਾਰਤ ਸਰਕਾਰ ਨੇ ਵੀ ਸ਼ਹਿਰ ‘ਚ ਵਾਪਰੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਦੱਸ ਦਈਏ ਕਿ ਇਹ ਛੇ ਛੁੱਟ ਉੱਚੀ ਤੇ 294 ਕਿਲੋ ਕਾਂਸ ਦੀ ਮੂਰਤੀ ਉਤਰੀ ਕੈਲੀਫੋਰਨੀਆ ਦੇ ਡੇਵਿਸ ਸਿਟੀ ਦੇ ਸੈਂਟਰਲ ਪਾਰਕ ‘ਚ ਲੱਗੀ ਹੈ। ਜਿਸ ਹੱਦ ਤਕ ਮੂਰਤੀ ਚੂਰ-ਚੂਰ ਕੀਤੀ ਗਈ ਹੈ ਤਾਂ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੂਰਤੀ ਬੁਰੀ ਤਰ੍ਹਾਂ ਟੁੱਟ ਗਈ ਹੈ।

ਪੁਲਿਸ ਨੇ ਦੱਸਿਆ ਕਿ 27 ਜਨਵਰੀ ਦੇ ਤੜਕੇ ਇੱਕ ਪਾਰਕ ਦੇ ਕਰਮਚਾਰੀ ਨੂੰ ਮਹਾਤਮਾ ਗਾਂਧੀ ਦੀ ਟੁੱਟੀ ਮੂਰਤੀ ਮਿਲੀ। ਡੇਵਿਸ ਸਿਟੀ ਦੇ ਕੌਂਸਲਰ ਲੂਕਾਸ ਫਰੀਰੀਚ ਨੇ ਕਿਹਾ ਕਿ ਫਿਲਹਾਲ ਇਸ ਮੂਰਤੀ ਨੂੰ ਹਟਾ ਦਿੱਤਾ ਹੈ ਤੇ ਇਸ ਦਾ ਮੁਲਾਂਕਣ ਹੋਣ ਤੱਕ ਇਸ ਨੂੰ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇਗਾ। ਜਾਂਚਕਰਤਾਵਾਂ ਨੂੰ ਅਜੇ ਇਹ ਨਹੀਂ ਪਤਾ ਹੈ ਕਿ ਅਸਲ ‘ਚ ਮੂਰਤੀ ਦੀ ਭੰਨਤੋੜ ਕਦੋਂ ਕੀਤੀ ਗਈ ਸੀ ਤੇ ਸ਼ਰਾਰਤੀ ਅਨਸਰਾਂ ਦਾ ਅਜਿਹਾ ਕਰਨ ਦਾ ਮਨੋਰਥ ਕੀ ਸੀ।

ਉਧਰ ਡੇਵਿਸ ਪੁਲਿਸ ਵਿਭਾਗ ਦੇ ਡਿਪਟੀ ਚੀਫ਼ ਪਾਲ ਡੋਰੋਸ਼ੋਵ ਨੇ ਕਿਹਾ ਕਿ ਡੇਵਿਸ ‘ਚ ਲੋਕਾਂ ਦੇ ਇੱਕ ਹਿੱਸੇ ਲਈ ਇਸ ਨੂੰ ਸਭਿਆਚਾਰਕ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ, ਇਸ ਲਈ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਚਾਰ ਸਾਲ ਪਹਿਲਾਂ ਸਿਟੀ ਕੌਂਸਲ ਵੱਲੋਂ ਗਾਂਧੀ ਵਿਰੋਧੀ ਤੇ ਭਾਰਤ ਵਿਰੋਧੀ ਸੰਗਠਨਾਂ ਦੇ ਪ੍ਰਦਰਸ਼ਨਾਂ ਦੌਰਾਨ ਇਸ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ।

- Advertisement -

Share this Article
Leave a comment