ਕੀ ਤੁਸੀ ਵੀ ਲੱਸੀ ਨਮਕ ਪਾ ਕਿ ਪੀਂਦੇ ਹੋ ? ਤਾ ਭੁੱਲ ਕਿ ਵੀ ਨਾ ਕਰੋ ਇਹ ਗ਼ਲਤੀ , ਹੋ ਸਕਦਾ ਨੁਕਸਾਨ

navdeep kaur
2 Min Read

ਨਿਊਜ਼ ਡੈਸਕ : ਗਰਮੀਆਂ ਵਿਚ ਹਰ ਕੋਈ ਲੱਸੀ ਪੀਣਾ ਬਹੁਤ ਪਸੰਦ ਕਰਦਾ ਹੈ। ਗਰਮੀ ਵਿੱਚ ਦੁਪਹਿਰ ਦੀ ਰੋਟੀ ਤੋਂ ਬਾਅਦ ਹਰ ਕੋਈ ਲੱਸੀ ਪੀਣਾ ਵਧੀਆ ਸਮਝਦਾ ਹੈ। ਗਰਮੀ ਵਿੱਚ ਸਰੀਰ ਦੀ ਅੰਦਰੂਨੀ ਗਰਮੀ ਨੂੰ ਖ਼ਤਮ ਕਰਨ ਲਈ ਲੋਕ ਲੱਸੀ ਪੀਣਾ ਪਸੰਦ ਕਰੇ ਹਨ। ਕਿਉਂਕਿ ਇਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਪਿੰਡਾਂ ਵਿੱਚ ਘਰ ਦੀ ਬਣੀ ਹੋਈ ਲੱਸੀ ਨੂੰ ਹਰ ਕੋਈ ਖੁਸ਼ੀ ਨਾਲ ਪੀਂਦਾ ਹੈ। ਕਈ ਲੋਕ ਸਰਦੀਆਂ ਵਿੱਚ ਸਾਗ ਨਾਲ ਲੱਸੀ ਨੂੰ ਵਧੇਰੇ ਵਧੀਆ ਸਮਝਦੇ ਹਨ ਤੇ ਸੁਆਦ ਵਜੋਂ ਵੀ ਪੀਂਦੇ ਹਨ।
ਦੱਸ ਦਿੰਦੇ ਹਾਂ ਕਿ ਕਈ ਲੋਕ ਲੱਸੀ ਵਿੱਚ ਨਮਕ ਵੀ ਪਾ ਕਿ ਪੀਂਦੇ ਹਨ ਪਰ ਇਸ ਦੇ ਕਈ ਨੁਕਸਾਨ ਵੀ ਹਨ।

ਪਾਚਨ ਕਿਰਿਆ ਨੂੰ ਕਿਰਿਆਸ਼ੀਲ ਰੱਖਣ ਲਈ ਅੰਤੜੀ ਵਿੱਚ ਖਰਬਾਂ ਬੈਕਟੀਰੀਆ ਮੌਜੂਦ ਹੁੰਦੇ ਹਨ। ਰਾਤ ਨੂੰ ਸੌਂਦੇ ਸਮੇਂ ਇਹ ਬੈਕਟੀਰੀਆ ਅਜਿਹੇ ਕੈਮੀਕਲ ਬਣਾਉਂਦੇ ਹਨ, ਜਿਸ ਕਾਰਨ ਪੇਟ ‘ਚ ਐਸਿਡ ਬਣਨ ਦੀ ਸਮੱਸਿਆ ਨਹੀਂ ਹੁੰਦੀ।

ਲੱਸੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਸਰੀਰ ਨੂੰ ਊਰਜਾ ਵੀ ਮਿਲਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਲੱਸੀ ਪੀਣ ਦੇ ਕਈ ਫਾਇਦੇ ਹੁੰਦੇ ਹਨ। ਹਾਲਾਂਕਿ ਕੁਝ ਲੋਕ ਇਸ ਨੂੰ ਪੀਂਦੇ ਸਮੇਂ ਗਲਤੀ ਕਰਦੇ ਹਨ ਅਤੇ ਉਹ ਗਲਤੀ ਲੱਸੀ ਵਿੱਚ ਨਮਕ ਪਾਉਣ ਦੀ ਕਰਦੇ ਹਨ।

ਬਹੁਤ ਸਾਰੇ ਲੋਕ ਇਸ ਦੇ ਸਵਾਦ ਨੂੰ ਵਧਾਉਣ ਲਈ ਲੱਸੀ ਵਿੱਚ ਲੂਣ ਮਿਲਾਉਂਦੇ ਹਨ। ਲੱਸੀ ‘ਚ ਨਮਕ ਪਾ ਕੇ ਪੀਣ ਨਾਲ ਪੇਟ ‘ਚ ਮੌਜੂਦ ਚੰਗੇ ਬੈਕਟੀਰੀਆ ‘ਤੇ ਹਮਲਾ ਹੋ ਸਕਦਾ ਹੈ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਵੀ ਸ਼ੁਰੂ ਹੋ ਸਕਦੀਆਂ ਹਨ।

- Advertisement -

ਲੱਸੀ ਵਿੱਚ ਨਮਕ ਪਾਉਣ ਨਾਲ ਪੇਟ ‘ਤੇ ਸਭ ਤੋਂ ਮਾੜਾ ਅਸਰ ਪੈਂਦਾ ਹੈ। ਜੇਕਰ ਤੁਸੀਂ ਲੱਸੀ ‘ਚ ਨਮਕ ਮਿਲਾ ਕੇ ਪੀਂਦੇ ਹੋ ਤਾਂ ਤੁਹਾਡਾ ਪੇਟ ਫੁੱਲ ਸਕਦਾ ਹੈ ਅਤੇ ਤੁਹਾਨੂੰ ਭਾਰਾ ਜਿਹਾ ਮਹਿਸੂਸ ਹੋ ਸਕਦਾ ਹੈ।

ਲੱਸੀ ਵਿੱਚ ਲੂਣ ਪਾਉਣਾ ਪ੍ਰੋਬਾਇਓਟਿਕਸ ਦੀ ਗਤੀਵਿਧੀ ਅਤੇ ਪ੍ਰਭਾਵ ਨੂੰ ਕਮਜ਼ੋਰ ਕਰਦਾ ਹੈ। ਇਸ ਕਾਰਨ ਪੇਟ ਦੇ ਚੰਗੇ ਬੈਕਟੀਰੀਆ ਮਰਨਾ ਸ਼ੁਰੂ ਹੋ ਜਾਂਦੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment