ਚੀਨ ‘ਚ ਫੈਲਿਆ ਨਵਾਂ ਵਾਇਰਸ, ਪੂਰੀ ਦੁਨੀਆਂ ਨੂੰ ਖਤਰਾ, WHO ਨੇ ਜਾਰੀ ਕੀਤੀ ਚਿਤਾਵਨੀ

TeamGlobalPunjab
3 Min Read

ਬਿਜਿੰਗ: ਚੀਨ ਵਿੱਚ ਜਾਨਲੇਵਾ ਕੋਰੋਨਾ ਵਾਇਰਸ ( Coronavirus ) ਤੇਜੀ ਨਾਲ ਫੈਲ ਰਿਹਾ ਹੈ। ਇਸਨੂੰ ਲੈ ਕੇ ਅਮਰੀਕਾ ਨੇ ਆਪਣੇ ਨਗਾਰਿਕੋਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ੀ ਵਿਭਾਗ ਨੇ ਚੀਨ ਵਿੱਚ ਰਹਿ ਰਹੇ ਅਮਰੀਕੀਆਂ ਨੂੰ ਇਸ ਵਾਇਰਸ ਤੋਂ ਬਚਣ ਦੀ ਸਲਾਹ ਦਿੱਤੀ ਹੈ। ਚੀਨ ਦੇ ਵੁਹਾਨ (Wuhan) ਸ਼ਹਿਰ ਵਿੱਚ ਇਸ ਦਾ ਸਭਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਲੋਕਾਂ ਨੂੰ ਨਿਮੋਨੀਆ (Pneumonia) ਹੋ ਰਿਹਾ ਹੈ ਇਸ ਵਜ੍ਹਾ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ ।

ਬੁੱਧਵਾਰ ਨੂੰ ਅਮਰੀਕੀ ਰੋਗ ਕਾਬੂ ਅਤੇ ਰੋਕਥਾਮ ਕੇਂਦਰ ( U . S . Centers for Disease Control and Prevention ) ਨੇ ਅਲਰਟ ਜਾਰੀ ਕਰ ਚੀਨ ਦੇ ਵੁਹਾਨ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਨੂੰ ਜਾਨਵਰਾਂ ਅਤੇ ਪਸ਼ੁ ਉਤਪਾਦਾਂ ਦੇ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਨਾਗਰਿਕਾਂ ਵਲੋਂ ਕਿਹਾ ਗਿਆ ਹੈ ਕਿ ਜਿਹੜੇ ਵੁਹਾਨ ਦੀ ਯਾਤਰਾ ‘ਤੇ ਗਏ ਸਨ ਤੇ ਹੁਣ ਬੀਮਾਰ ਮਹਿਸੂਸ ਕਰ ਰਹੇ ਹਨ ਉਹ ਤੁਰੰਤ ਡਾਕਟਰੀ ਸਲਾਹ ਲੈਣ।

ਵਾਇਰਸ ਦੀ ਚਪੇਟ ਵਿੱਚ 41 ਲੋਕ

ਚੀਨੀ ਸਿਹਤ ਅਧਿਕਾਰੀਆਂ ਨੇ ਨਵੇਂ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਉਣ ਦੇ 41 ਮਾਮਲਿਆਂ ਦੀ ਸੂਚਨਾ ਦਿੱਤੀ ਹੈ। ਉੱਥੇ ਹੀ, ਸੱਤ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਰੋਗੀਆਂ ਨਾਲ ਸੰਪਰਕ ਰਹਿਣ ਕਾਰਨ 419 ਡਾਕਟਰਾਂ ਸਣੇ ਲਗਭਗ 740 ਲੋਕਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

- Advertisement -

WHO ਦੀ ਚਿਤਾਵਨੀ

ਵਿਸ਼ਵ ਸਿਹਤ ਸੰਗਠਨ ( World Health Organization ) ਨੇ ਵੀ ਇਸ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਵਾਇਰਸ ਤੋਂ ਅਲਰਟ ਰਹਿਣ ਦੀ ਜ਼ਰੂਰਤ ਹੈ। ਚੀਨ ਨੂੰ ਕੋਰੋਨਾ ਵਾਇਰਸ ਦੇ ਕਾਰਨਾਂ ਦਾ ਜਲਦ ਤੋਂ ਜਲਦ ਪਤਾ ਲਗਾਉਣਾ ਹੋਵੇਗਾ।

ਕੋਰੋਨਾ ਵਾਇਰਸ ਦੇ ਲੱਛਣ

ਕੋਰੋਨਾ ਵਾਇਰਸ ਦੇ ਸੰਕਰਮਣ ਦੇ ਲੱਛਣਾਂ ਵਿੱਚ ਬੁਖਾਰ, ਖੰਘ, ਸਾਹ ਲੈਣ ਵਿੱਚ ਤਕਲੀਫ ਸ਼ਾਮਲ ਹੈ। ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਸੰਕਰਮਣ ਨਾਲ ਨਿਮੋਨੀਆ, ਗੁਰਦੇ ਫੇਲ ਹੋਣਾ ਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ।

ਵਾਇਰਸ ਤੋਂ ਬਚਾਅ ਦੇ ਉਪਾਅ

- Advertisement -

ਕੋਰੋਨਾ ਵਾਇਰਸ ਦੇ ਅਸਰ ਤੋਂ ਬਚਾਅ ਲਈ ਕੁੱਝ ਉਪਾਅ ਦੱਸੇ ਗਏ ਹਨ। ਜਿਸ ਵਿੱਚ ਨਿਯਮਤ ਰੂਪ ਨਾਲ ਹੱਥ ਧੋਣਾ, ਖਾਂਸੀ ਤੇ ਛਿੱਕਣ ਸਮੇਂ ਮੂੰਹ ਤੇ ਨੱਕ ਨੂੰ ਢਕਣਾ, ਮਾਸ ਅਤੇ ਆਂਡੇ ਨੂੰ ਚੰਗੀ ਤਰ੍ਹਾਂ ਪਕਾਉਣਾ ਸ਼ਾਮਲ ਹੈ।

Share this Article
Leave a comment