BMC ਨੇ ਬਦਲੇ ਦੀ ਭਾਵਨਾ ਤਹਿਤ ਕੰਗਨਾ ਦੇ ਦਫਤਰ ‘ਤੇ ਕੀਤੀ ਸੀ ਕਾਰਵਾਈ: ਹਾਈਕੋਰਟ

TeamGlobalPunjab
2 Min Read

ਮੁੰਬਈ: ਬੀਐੱਮਸੀ ਖ਼ਿਲਾਫ਼ ਲੜਾਈ ‘ਚ ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ ‘ਚ ਵੱਡੀ ਜਿੱਤ ਮਿਲੀ ਹੈ। ਹਾਈਕੋਰਟ ਨੇ ਕੰਗਨਾ ਦੇ ਬੰਗਲੇ ‘ਤੇ ਬੀਐੱਮਸੀ ਦੀ ਕਾਰਵਾਈ ਨੂੰ ਗਲਤ ਮੰਨਿਆ ਹੈ ਤੇ ਬੀਐੱਮਸੀ ਦਾ ਨੋਟਿਸ ਰੱਦ ਕੀਤਾ ਗਿਆ ਹੈ। ਹਾਈ ਕੋਰਟ ਨੇ ਬੀਐੱਮਸੀ ਨੂੰ ਸਖ਼ਤ ਫਟਕਾਰ ਲਗਾਉਂਦਿਆਂ ਕਿਹਾ ਕਿ ਇਹ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਰਵਾਈ ਸੀ।

- Advertisement -

ਹਾਈਕੋਰਟ ਨੇ ਇਕ ਕਮੇਟੀ ਬਣਾਉਣ ਨੂੰ ਕਿਹਾ ਹੈ ਜੋ ਕੰਗਨਾ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਵੇਗੀ  ਤੇ ਮੁੜ ਇਸ ਦੀ ਵਸੂਲੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਦੋਂ ਤਕ ਅਦਾਲਤ ਨੇ ਕੰਗਨਾ ਨੂੰ ਰਹਿਣ ਲਾਈਕ ਨਿਰਮਾਣ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਹੈ।

ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਕੰਗਨਾ ਰਣੌਤ ਨੇ ਟਵੀਟ ਕੀਤਾ, ‘ਜਦੋਂ ਕੋਈ ਵਿਅਕਤੀ ਸਰਕਾਰ ਖ਼ਿਲਾਫ਼ ਖੜ੍ਹਾ ਹੁੰਦਾ ਹੈ ਤੇ ਜਿੱਤਦਾ ਹੈ, ਤਾਂ ਇਹ ਵਿਅਕਤੀ ਦੀ ਜਿੱਤ ਨਹੀਂ ਹੈ, ਬਲਕਿ ਇਹ ਲੋਕਤੰਤਰ ਦੀ ਜਿੱਤ ਹੈ। ਤੁਹਾਨੂੰ ਸਾਰਿਆਂ ਨੂੰ ਧੰਨਵਾਦ ਜਿਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ ਹੈ ਤੇ ਉਨ੍ਹਾਂ ਲੋਕਾਂ ਨੂੰ ਧੰਨਵਾਦ ਜੋ ਮੇਰੇ ਟੁੱਟੇ ਸੁਪਨਿਆਂ ‘ਤੇ ਹੱਸੇ।

Share this Article
Leave a comment