ਕੌਣ ਨੇ ਉਹ ਲੋਕ ਜੋ ਹਰ ਸਾਲ ਕਰੋੜਾਂ ਬਿੱਲੀਆਂ ਤੇ ਕੁੱਤੇ ਮਾਰ ਖਾਂਦੇ ਹਨ, ਆਖ਼ਰ ਕੀ ਹੈ ਰਾਜ

navdeep kaur
3 Min Read

ਨਿਊਜ਼ ਡੈਸਕ : ਦੁਨੀਆਂ ਦੇ ਕੋਨੇ ਵਿੱਚ ਹਜ਼ਾਰਾਂ ਲੋਕ ਵੱਸਦੇ ਹਨ। ਵੱਖ -ਵੱਖ ਥਾਵਾਂ ਤੇ ਲੋਕਾਂ ਦਾ ਰਹਿਣ -ਸਹਿਣ ਵੀ ਵੱਖ ਵੱਖ ਹੁੰਦਾ ਹੈ। ਉਹਨਾਂ ਦਾ ਖਾਣ ਪੀਣ ਤੇ ਪਹਿਨਣ ਤਕ ਸਭ ਅਲਗ ਹੁੰਦਾ ਹੈ। ਕੁਝ ਮਾਸਾਹਾਰੀ ਹੁੰਦੇ ਹਨ ਤੇ ਕੁੱਝ ਸ਼ਾਕਾਹਾਰੀ ਹੁੰਦੇ ਹਨ। ਮਾਸਾਹਾਰੀ ਲੋਕ ਕਈ ਤਰ੍ਹਾਂ ਮਾਸ ਖਾਂਦੇ ਹਨ। ਅੱਜ ਉਸ ਥਾਂ ਦੀ ਗੱਲ ਕਰਨ ਲਗੇ ਹਾਂ ਜਿੱਥੇ ਕਰੋੜਾਂ ਲੋਕ ਕੁੱਤੇ ਤੇ ਬਿੱਲੀਆਂ ਨੂੰ ਮਾਰ ਕਿ ਖਾ ਰਹੇ ਹਨ।ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਨੂੰ ਖਾਣ ਦੀ ਪਰੰਪਰਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਹਰ ਸਾਲ ਮੀਟ ਲਈ 40 ਲੱਖ ਬਿੱਲੀਆਂ ਨੂੰ ਮਾਰਿਆ ਜਾਂਦਾ ਹੈ। ਇੱਥੇ ਲੋਕ ਰਾਤ ਦੇ ਖਾਣੇ ਵਿੱਚ ਕੁੱਤੇ ਦਾ ਮਾਸ ਖਾਂਦੇ ਹਨ।
ਪਾਲਤੂ ਕੁੱਤਿਆਂ ਨੂੰ ਮਾਰ ਕੇ ਖਾਧਾ ਜਾਂਦਾ ਹੈ
ਇਹ ਸਭ ਜਾਣ ਕੇ ਹੁਣ ਤੱਕ ਤੁਸੀਂ ਸੋਚਿਆ ਹੋਵੇਗਾ ਕਿ ਅਸੀਂ ਇੱਥੇ ਕਿਸੇ ਦੇਸ਼ ਦੀ ਗੱਲ ਕਰ ਰਹੇ ਹਾਂ। ਅਸੀਂ ਇੱਥੇ ਆਪਣੇ ਗੁਆਂਢੀ ਦੇਸ਼ ਚੀਨ ਦੀ ਗੱਲ ਕਰ ਰਹੇ ਹਾਂ। ਹਿਊਮਨ ਸੋਸਾਇਟੀ ਇੰਟਰਨੈਸ਼ਨਲ ਮੁਤਾਬਕ ਏਸ਼ੀਆਈ ਦੇਸ਼ਾਂ ਵਿੱਚ ਹਰ ਸਾਲ ਮਾਸ ਲਈ ਲਗਭਗ 30 ਮਿਲੀਅਨ ਕੁੱਤੇ ਮਾਰੇ ਜਾਂਦੇ ਹਨ। ਇਕੱਲੇ ਚੀਨ ਵਿਚ ਹੀ ਹਰ ਸਾਲ ਇਕ ਕਰੋੜ ਕੁੱਤੇ ਅਤੇ 40 ਲੱਖ ਬਿੱਲੀਆਂ ਨੂੰ ਮਾਰਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਾਨਵਰ ਪਾਲਤੂ ਹਨ। ਇਹ ਉਹ ਜਾਨਵਰ ਹਨ, ਜਿਨ੍ਹਾਂ ਨੂੰ ਚੋਰੀ ਕਰਕੇ ਮਾਰਿਆ ਜਾਂਦਾ ਹੈ।
ਡੌਗ ਮੀਟ ਫੈਸਟੀਵਲ ਵੀ ਮਨਾਇਆ ਜਾਂਦਾ ਹੈ
ਚੀਨ ਵਿੱਚ ਕੁੱਤੇ ਦਾ ਮਾਸ ਖਾਣ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਹੈ। ਦੱਖਣੀ ਚੀਨ ਦੇ ਯੂਲਿਨ ਸ਼ਹਿਰ ਵਿੱਚ ਹਰ ਸਾਲ ਜੂਨ ਦੇ ਮਹੀਨੇ ਵਿੱਚ ਡੌਗ ਮੀਟ ਫੈਸਟੀਵਲ ਵੀ ਮਨਾਇਆ ਜਾਂਦਾ ਹੈ, ਜਿਸ ਵਿੱਚ ਜਿਊਂਦੇ ਕੁੱਤਿਆਂ ਅਤੇ ਬਿੱਲੀਆਂ ਨੂੰ ਖਾਣ ਲਈ ਵੇਚਿਆ ਜਾਂਦਾ ਹੈ। ਇੱਕ ਅੰਦਾਜ਼ੇ ਅਨੁਸਾਰ ਇਸ ਤਿਉਹਾਰ ਵਿੱਚ 10 ਤੋਂ 15 ਹਜ਼ਾਰ ਦੇ ਕਰੀਬ ਕੁੱਤੇ ਮਾਰ ਕੇ ਖਾਧੇ ਜਾਂਦੇ ਹਨ।
ਦੱਖਣੀ ਕੋਰੀਆ ਵਿੱਚ ਕੁੱਤੇ ਦੇ ਮੀਟ ਤੋਂ ਬਣੇ ਪਕਵਾਨ ਵੀ ਕਾਫ਼ੀ ਆਮ ਹਨ। ਹਿਊਮਨ ਸੁਸਾਇਟੀ ਦੇ ਅਨੁਸਾਰ, ਦੱਖਣੀ ਕੋਰੀਆ ਵਿੱਚ ਅੰਦਾਜ਼ਨ 17,000 ਕੁੱਤਿਆਂ ਦੇ ਫਾਰਮ ਹਨ। ਇਹਨਾਂ ਵਿੱਚ, ਜਾਨਵਰਾਂ ਨੂੰ ਮਨੁੱਖੀ ਖਪਤ ਲਈ ਤਿਆਰ ਕੀਤਾ ਜਾਂਦਾ ਹੈ। ਇੱਥੇ ਲੋਕ ਆਪਣੇ ਖ਼ਾਸ ਪ੍ਰੋਗਰਾਮਾਂ ਵਿੱਚ ਭੋਜਨ ਵਿੱਚ ਮਾਸ ਦਾ ਸੇਵਨ ਕਰਦੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment