ਇਹ ਹੈ ਦੁਨੀਆਂ ਦਾ ਸਭ ਤੋਂ ਠੰਢਾ ਸਕੂਲ, -50 ਡਿਗਰੀ ਤਾਪਮਾਨ ‘ਚ ਵੀ ਬੱਚੇ ਲਗਾਉਂਦੇ ਨੇ ਕਲਾਸਾਂ

TeamGlobalPunjab
1 Min Read

ਸਾਈਬੇਰੀਆ :- ਸਾਈਬੇਰੀਆ ਨੂੰ ਦੁਨੀਆ ਦੀ ਸਭ ਤੋਂ ਠੰਢੀ ਥਾਵਾਂ ‘ਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸੇ ਖੇਤਰ ਵਿਚ ਦੁਨੀਆਂ ਦਾ ਸਭ ਤੋਂ ਠੰਡਾ ਸਕੂਲ ਵੀ ਹੈ। ਜਿੱਥੇ ਤਾਪਮਾਨ ਅਕਸਰ -50 ਡਿਗਰੀ ਸੈਲਸੀਅਸ ਦੇ ਨੇੜ੍ਹੇ ਹੁੰਦਾ ਹੈ।

ਅਜਿਹੀ ਹੱਡ ਚੀਰਵੀਂ ਠੰਢ ਦੇ ਬਾਵਜੂਦ ਛੋਟੇ-ਛੋਟੇ ਬੱਚੇ ਇਸ ਸਕੂਲ ਵਿੱਚ ਪੜ੍ਹਾਈ ਕਰਨ ਪਹੁੰਚ ਰਹੇ ਹਨ ਅਤੇ ਇਹ ਸਕੂਲ 11 ਸਾਲ ਜਾਂ ਉਨ੍ਹਾਂ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ ਉਸ ਵੇਲੇ ਹੀ ਬੰਦ ਹੁੰਦਾ ਹੈ, ਜਦੋਂ ਤਾਪਮਾਨ -52 ਡਿਗਰੀ ਜਾਂ ਉਸ ਤੋਂ ਘੱਟ ਹੋ ਜਾਂਦਾ ਹੈ।

- Advertisement -

ਇਹ ਸਰਕਾਰੀ ਸਕੂਲ 83 ਸਾਲ ਪੁਰਾਣਾ ਹੈ ਅਤੇ ਸਾਈਬੇਰੀਆ ਦੇ ਪਿੰਡ ਵਿੱਚ ਸਥਿਤ ਹੈ। ਓਮੀਆਕੋਨ ਦੀ ਆਬਾਦੀ ਲਗਭਗ 2500 ਹੈ ਅਤੇ ਸਕੂਲ ਵਿੱਚ ਨੇੜਲੇ ਪਿੰਡਾਂ ਦੇ ਬੱਚੇ ਵੀ ਪੜ੍ਹਨ ਲਈ ਆਉਂਦੇ ਹਨ। ਓਮੀਆਕੋਨ ਵਿੱਚ ਮੁਢਲੀਆਂ ਸਹੂਲਤਾਂ ਵੀ ਹਨ ਜਿਵੇਂ ਡਾਕਘਰ ਅਤੇ ਬੈਂਕ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਇਥੇ ਸਕੂਲ ਖੁੱਲ੍ਹ ਰਿਹਾ ਹੈ। ਹਾਲਾਂਕਿ, ਬੱਚਿਆਂ ਦੇ ਨਾਲ ਮਾਪਿਆਂ ਅਤੇ ਸਟਾਫ ਵਿੱਚ ਕਰੋਨਾ ਨੂੰ ਰੋਕਣ ਲਈ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਤਾਪਮਾਨ ਦੀ ਜਾਂਚ ਕੀਤੀ ਜਾਂਦੀ ਹੈ । ਜੇ ਕੋਈ ਵਿਦਿਆਰਥੀ ਜਾਂ ਸਟਾਫ ਮੈਂਬਰ ਬਿਮਾਰ ਹੋ ਜਾਂਦਾ ਹੈ, ਤਾਂ ਕੋਵਿਡ ਟੈਸਟ ਤੁਰੰਤ ਕੀਤਾ ਜਾਂਦਾ ਹੈ।

Share this Article
Leave a comment