ਭਾਰਤ ਨੇ ਚੀਨ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ, ਰੰਗੀਨ ਟੀ.ਵੀ. ਦੇ ਆਯਾਤ ‘ਤੇ ਲਾਈ ਪਾਬੰਦੀ

TeamGlobalPunjab
1 Min Read

ਨਵੀਂ ਦਿੱਲੀ : ਲੱਦਾਖ ‘ਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਦੋਵੇੇਂ ਦੇਸ਼ਾਂ ‘ਚ ਤਣਾਅ ਹੋਰ ਵੱਧਦਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਭਾਰਤ ਨੇ ਚੀਨ ਨੂੰ ਆਰਥਿਕ ਮੋਰਚੇ ‘ਤੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਹੁਣ ਭਾਰਤ ਸਰਕਾਰ ਨੇ ਰੰਗੀਨ ਟੈਲੀਵਿਯਨ ਦੇ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਚੀਨ ਤੋਂ ਵੱਡੇ ਪੈਮਾਨੇ ‘ਤੇ ਕਲਰ ਟੀ.ਵੀ. ਮੰਗਵਾਏ ਜਾਂਦੇ ਸਨ। ਜਿਸ ‘ਤੇ ਸਰਕਾਰ ਨੇ ਤੁਰੰਤ ਪ੍ਰਭਾਵ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ। ਡਾਇਰੈਕਟਰ ਜਨਰਲ ਆਫ ਫਾਰੇਨ ਟ੍ਰੇਡ ਮਤਲਬ ਡੀ. ਜੀ. ਐਫ. ਟੀ. ਨੇ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਦੇਸ਼ ਵਿਚ ਕਲਰ ਟੀ. ਵੀ. ਦੇ ਆਯਾਤ ਲਈ ਵਣਜ ਮੰਤਰਾਲਾ ਤੋਂ ਲਾਇਸੈਂਸ ਲੈਣਾ ਪਵੇਗਾ।

ਸਰਕਾਰ ਦਾ ਕਹਿਣਾ ਹੈ ਕਿ ਦੇਸ਼ ‘ਚ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ, ਜਿਸ ਨਾਲ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਬਲ ਮਿਲੇਗਾ। 2018-19 ਵਿਚ ਭਾਰਤ ਨੇ 1 ਬਿਲੀਅਨ ਡਾਲਰ ਦੇ ਟੈਲੀਵੀਜ਼ਨ ਦਾ ਆਯਾਤ ਕੀਤਾ ਸੀ। ਇਸ ਵਿਚੋਂ 535 ਮਿਲੀਅਨ ਡਾਲਰ ਦਾ ਆਯਾਤ ਸਿਰਫ ਚੀਨ ਤੋਂ ਕੀਤਾ ਗਿਆ ਸੀ।

Share this Article
Leave a comment