ਟਰੰਪ ਕੀ ਬੋਲੇ ਹਨ ਪਾਣੀ ਦੀ ਬਰਬਾਦੀ ‘ਤੇ

TeamGlobalPunjab
2 Min Read

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਰ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ‘ਚ ਰਹਿੰਦੇ ਹਨ ਤੇ ਅੱਜ ਉਨ੍ਹਾਂ ਦੇ ਚਰਚੇ ਵਿੱਚ ਆਉਣ ਦਾ ਕਾਰਨ ਹੈ  ਪਖਾਨੇ। ਜੀ ਹਾਂ ਤੁਸੀਂ ਠੀਕ ਪੜ੍ਹਿਆ ਪਖਾਨੇ। ਦਰਅਸਲ ਅਮਰੀਕੀ ਰਾਸ਼ਟਰਪਤੀ ਕਹਿੰਦੇ ਹਨ ਕਿ ਦੇਸ਼ ਵਿੱਚ ਪਖਾਨੇ ਜਦੋਂ 10 ਤੋਂ 15 ਵਾਰ ਫਲੱਸ਼ ਹੁੰਦੇ ਹਨ ਤਾਂ ਵਧੇਰੇ ਪਾਣੀ ਦੀ ਬਰਬਾਦੀ ਹੁੰਦੀ ਹੈ। ਇਸ ‘ਤੇ ਉਨ੍ਹਾਂ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ‘ਚ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਅਮਰੀਕੀਆਂ ਨੂੰ ਵਾਰ ਵਾਰ ਫਲੱਸ਼ ਕਰਨ ਦੀ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਟਰੰਪ ਨੇ ਇੱਕ ਉੱਚ ਪੱਧਰੀ ਬੈਠਕ ਵਿੱਚ ਕਿਹਾ ਕਿ ਸਰਕਾਰ ਦੇਸ਼ ਦੇ ਬਾਥਰੂਮਾਂ ਅਤੇ ਪਖਾਨਿਆਂ ਵਿੱਚ ਪਾਣੀ ਦੇ ਵਹਾਅ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵੇਖ ਰਹੀ ਹੈ।

ਡੋਨਾਲਡ ਟਰੰਪ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਟੂਟੀ ਚਲਾਉਂਦਾ ਹੈ ਤਾਂ ਉਸ ਨੂੰ ਪਾਣੀ ਨਹੀਂ ਮਿਲਦਾ ਅਤੇ ਇਸ ਤੋਂ ਇਲਾਵਾ ਫਲੈਸ਼ ਵੀ 10 ਤੋਂ 15 ਵਾਰ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਅਜਿਹੀ ਨੌਬਤ ਬਣ ਜਾਂਦੀ ਹੈ ਕਿ ਕਈ ਕਈ ਵਾਰ ਪਾਣੀ ਛੱਡਣ ਦੇ ਬਾਵਜੂਦ ਵੀ ਆਪਣੇ ਹੱਥ ਚੰਗੀ ਤਰ੍ਹਾਂ ਸਾਫ ਨਹੀਂ ਕਰ ਪਾਉਂਦਾ।

ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਪਾਣੀ ਦੀ ਵਰਤੋਂ ਬਾਰੇ ਨਿਯਮਾਂ ਨੂੰ ਸੌਖਾ ਕਰਨ ਲਈ ਸੰਘੀ ਵਾਤਾਵਰਣ ਅਥਾਰਟੀ (ਈਪੀਏ) ਨੂੰ ਨਿਰਦੇਸ਼ ਦਿੱਤੇ ਹਨ। ਉਸਨੇ ਮਾਰੂਥਲ ਦੇ ਇਲਾਕਿਆਂ ਵਿੱਚ ਪਾਣੀ ਦੀ ਸੰਭਾਲ ਲਈ ਅਪੀਲ ਕੀਤੀ।

Share this Article
Leave a comment