ਪੰਜਾਬ ਵਿਚ ਇਸ ਦਿਨ ਤੋਂ ਦੋੜੇਗੀ ਰੋਡਵੇਜ ਦੀ ਲਾਰੀ! ਜਿਲ੍ਹੇ ਤੋਂ ਜਿਲ੍ਹੇ ਅੰਦਰ ਨਹੀਂ ਹੋਵੇਗਾ ਕੋਈ ਸਟਾਪ

TeamGlobalPunjab
1 Min Read

ਚੰਡੀਗੜ੍ਹ : ਕਰਫਿਊ ਦੇ ਖਤਮ ਹੁੰਦਿਆਂ ਹੀ ਹੁਣ ਰੋਡਵੇਜ ਦੀ ਲਾਰੀ ਸੂਬੇ ਦੀਆ ਸੜਕਾਂ ਤੇ ਮੁੜ ਤੋਂ ਦੌੜਨਾ ਸ਼ੁਰੂ ਕਰ ਰਹੀ ਹੈ । ਇਸ ਦੀ ਜਾਣਕਾਰੀ ਟ੍ਰਾੰਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵਲੋਂ ਦਿਤੀ ਗਈ ਹੈ । ਉਨ੍ਹਾਂ ਦਸਿਆ ਕਿ ਬੱਸਾਂ ਭਾਵੇ ਚਲ ਰਹੀਆਂ ਹਨ ਪਰ ਇਹ ਬੱਸਾਂ ਇਕ ਜਿਲ੍ਹੇ ਤੋਂ ਸ਼ੁਰੂ ਹੋ ਕੇ ਦੂਸਰੇ ਜਿਲ੍ਹੇ ਵਿਚ ਜਾ ਕੇ ਹੀ ਰੁਕਣਗੀਆਂ । ਜਾਣਕਾਰੀ ਮੁਤਾਬਿਕ ਇਹ ਸੇਵਾ ਬੁਧਵਾਰ ਤੋਂ ਸ਼ੁਰੂ ਹੋ ਰਹੀ ਹੈ ।

ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਟੈਕਸੀ ਵਿਚ ਸਿਰਫ ਡਰਾਈਵਰ ਸਮੇਤ 3 ਵਿਅਕਤੀ ਹੀ ਸਫ਼ਰ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਸਕ ਪਹਿਨਣ ਦੀ ਹਿਦਾਇਤ ਹੋਵੇਗੀ । ਇਸ ਤੋਂ ਇਲਾਵਾ ਜੇਕਰ ਗੱਲ 2 ਵੀਲਰ ਦੀ ਕਰੀਏ ਤਾ ਉਸ ਉਪਰ ਪਤੀ ਪਤਨੀ ਜਾ ਫਿਰ ਬਚਾ ਹੀ ਸਾਫ ਕਰ ਸਕਦਾ ਹੈ । ਉਨ੍ਹਾਂ ਬੱਸਾਂ ਨੂੰ ਲੈ ਕਿ ਹਿਦਾਇਤ ਜਾਰੀ ਕਰਦਿਆਂ ਕਿਹਾ ਕਿ 50 ਸੀਟਾਂ ਵਾਲੀ ਬੱਸ ਵਿਚ ਸਿਰਫ 25 ਵਿਅਕਤੀ ਹੀ ਸਾਫ ਕਰ ਸਕਣਗੇ ।

Share this Article
Leave a comment