PM ਮੋਦੀ ਦਾ ਅੱਜ ਵਾਰਾਣਸੀ ‘ਚ ਦੂਜਾ ਦੌਰਾ,ਵਿਕਾਸ ਪ੍ਰਾਜੈਕਟਾਂ ਦਾ ਦੇਣਗੇ ਤੋਹਫ਼ਾ

TeamGlobalPunjab
2 Min Read

ਵਾਰਾਨਸੀ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਿਨਾਂ ਦੇ ਅੰਦਰ ਅੱਜ ਦੂਜੀ ਵਾਰ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨਗੇ। ਜਿੱਥੇ ਉਹ ਕਰੀਬ 2100 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਵਾਰ ਪੀਐੱਮ ਕਾਸ਼ੀ ਸਮੇਤ ਪੂਰਵਾਂਚਲ ਦੀ ਜਨਤਾ ਨੂੰ 2095.67 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ ਦੇਣਗੇ।

ਪੀਐੱਮ ਨਰਿੰਦਰ ਮੋਦੀ ਦੁਪਹਿਰ 12.40 ਵਜੇ ਲਾਲ ਬਹਾਦੁਰ ਸ਼ਾਸਤਰੀ ਏਅਰਪੋਰਟ ਪਹੁੰਚਣਗੇ। ਇੱਥੋਂ ਸਿੱਧੇ ਪਿੰਡਰਾ ਬਲਾਕ ਦੇ ਕਰਖਿਆਂਵ ਵਿਚ ਕਰਵਾਏ ਜਾਣ ਵਾਲੇ ਸਮਾਗਮ ਵਿਚ ਸ਼ਾਮਲ ਹੋਣਗੇ। ਇੱਥੇ 475 ਕਰੋੜ ਦੀ ਲਾਗਤ ਨਾਲ ਬਣ ਵਾਲੇ ‘ਬਨਾਸ ਕਾਸ਼ੀ ਸੰਕੁਲ’ ਕਰਖਿਆਂਵ ਵਿਚ ਅਮੂਲ ਪਲਾਂਟ ਦੀ ਨੀਂਹ ਰੱਖਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ 870.16 ਕਰੋੜ ਦੀ ਲਾਗਤ ਨਾਲ ਬਣੇ 22 ਪ੍ਰਾਜੈਕਟਾਂ ਨੂੰ ਜਨਤਾ ਨੂੰ ਸਮਰਪਿਤ ਕਰਨਗੇ। ਨਾਲ ਹੀ 1225.51 ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਸਮਾਗਮ ਦੌਰਾਨ ਹੀ ਪ੍ਰਧਾਨ ਮੰਤਰੀ ਬਨਾਸ ਡੇਅਰੀ ਨਾਲ ਜੁੜੇ ਸੂਬੇ ਦੇ 1.70 ਲੱਖ ਦੁੱਧ ਉਤਪਾਦਕਾਂ ਨੂੰ 35.2 ਕਰੋੜ ਰੁਪਏ ਬੋਨਸ ਆਨਲਾਈਨ ਟਰਾਂਸਫਰ ਕਰਨਗੇ।

ਬਿਆਨ ਵਿੱਚ ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਵਿਕਾਸ ਅਤੇ ਆਰਥਿਕ ਤਰੱਕੀ ਲਈ ਕੰਮ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਇਸ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਉਹ ਅੱਜ 23 ਦਸੰਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ ਅਤੇ ਵਿਕਾਸ ਨਾਲ ਸਬੰਧਤ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ।

 

Share this Article
Leave a comment