Tag Archives: white house

ਅਮਰੀਕਾ ‘ਚ ਹੁਣ ਰੁਕਣਗੀਆਂ ਅੰਨ੍ਹੇਵਾਹ ਗੋਲੀਬਾਰੀ ਵਰਗੀਆਂ ਘਟਨਾਵਾਂ, ਜੋਅ ਬਾਇਡਨ ਨੇ ‘ਗੰਨ ਕੰਟਰੋਲ ਬਿੱਲ’ ‘ਤੇ ਕੀਤੇ ਦਸਤਖਤ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਨੀਵਾਰ ਨੂੰ ਪਿਛਲੇ ਕੁਝ ਦਹਾਕਿਆਂ ‘ਚ ਸਭ ਤੋਂ ਮਹੱਤਵਪੂਰਨ ਮੰਨੇ ਜਾਂਦੇ ਬੰਦੂਕ ਹਿੰਸਾ ਵਿਰੋਧੀ ਬਿੱਲ ‘ਤੇ ਦਸਤਖਤ ਕੀਤੇ। ਬਿੱਲ ਨੂੰ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਵਾਂ ਸਿਆਸੀ ਪਾਰਟੀਆਂ ਦਾ ਸਮਰਥਨ ਮਿਲਿਆ ਹੈ। ਟੈਕਸਾਸ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਦੁਆਰਾ 19 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ …

Read More »

ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਵਾਸ਼ਿੰਗਟਨ : ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਲੋਂ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਮੁਤਾਬਕ ਗੈਸੋਲੀਨ ਅਤੇ ਡੀਜ਼ਲ ‘ਤੇ ਲੱਗਣ ਵਾਲਾ ਟੈਕਸ ਮੁਆਫ਼ ਕੀਤਾ ਜਾ ਸਕਦਾ ਹੈ ਜਾਂ ਸਬਸਿਡੀ ਦਿੱਤੀ ਜਾ ਸਕਦੀ ਹੈ। ਰਾਸ਼ਟਰਪਤੀ ਜੋਅ ਬਾਇਡਨ …

Read More »

ਜੋਅ ਬਾਇਡਨ ਅਗਲੇ ਮਹੀਨੇ ਇਜ਼ਰਾਈਲ, ਸਾਊਦੀ ਅਰਬ ਅਤੇ ਵੈਸਟ ਬੈਂਕ ਦਾ ਕਰਨਗੇ ਦੌਰਾ

ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਰਾਸ਼ਟਰਪਤੀ ਜੋਅ ਬਾਇਡਨ ਜੁਲਾਈ ਵਿੱਚ ਮੱਧ ਪੂਰਬ ਦੀ ਯਾਤਰਾ ਕਰਨਗੇ, ਜਿਸ ਵਿੱਚ ਉਹ ਇਜ਼ਰਾਈਲ, ਵੈਸਟ ਬੈਂਕ ਅਤੇ ਸਾਊਦੀ ਅਰਬ ਦਾ ਦੌਰਾ ਕਰਨਗੇ। 13-16 ਜੁਲਾਈ ਨੂੰ ਹੋਣ ਵਾਲੀ ਇਸ ਯਾਤਰਾ ਵਿੱਚ ਸੁਰੱਖਿਆ, ਊਰਜਾ, ਜਲਵਾਯੂ ਮੁੱਦਿਆਂ, ਮਨੁੱਖੀ ਅਧਿਕਾਰਾਂ ਅਤੇ ਈਰਾਨ ਲਈ ਵੱਧ ਰਹੇ …

Read More »

ਅਮਰੀਕੀ ਸਰਕਾਰ ਦੀ ਵੈੱਬਸਾਈਟ ਦਾ ਹਿੰਦੀ, ਪੰਜਾਬੀ, ਗੁਜਰਾਤੀ ਵਿੱਚ ਅਨੁਵਾਦ ਕਰਨ ਦਾ ਸੁਝਾਅ

ਵਾਸ਼ਿੰਗਟਨ- ਅਮਰੀਕੀ ਪ੍ਰੈਜ਼ੀਡੈਂਸ਼ੀਅਲ ਕਮਿਸ਼ਨ ਨੇ ਵ੍ਹਾਈਟ ਹਾਊਸ ਅਤੇ ਹੋਰ ਸੰਘੀ ਏਜੰਸੀਆਂ ਦੀਆਂ ਵੈੱਬਸਾਈਟਾਂ ਨੂੰ ਏਸ਼ੀਆਈ-ਅਮਰੀਕਨ ਅਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਨ੍ਹਾਂ ਭਾਸ਼ਾਵਾਂ ਵਿੱਚ ਹਿੰਦੀ, ਗੁਜਰਾਤੀ ਅਤੇ ਪੰਜਾਬੀ ਭਾਸ਼ਾਵਾਂ ਵੀ ਸ਼ਾਮਿਲ ਹਨ। ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਆਨ ਏਸ਼ੀਅਨ ਅਮਰੀਕਨ (ਏਏ), …

Read More »

ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਲੱਖ ਤੋਂ ਪਾਰ, ਰਾਸ਼ਟਰਪਤੀ ਬਾਇਡਨ ਨੇ ਕੀਤਾ ਅਲਰਟ

ਵਾਸ਼ਿੰਗਟਨ- ਕੋਰੋਨਾ ਨੇ ਪਿਛਲੇ ਤਿੰਨ ਸਾਲਾਂ ਤੋਂ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ‘ਚ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ …

Read More »

ਜੋਅ ਬਾਇਡਨ ਨੇ ਯੂਕਰੇਨ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਫੋਨ ‘ਤੇ ਕੀਤੀ ਗੱਲ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇੱਕ ਫੋਨ ਕਾਲ ਵਿੱਚ ਯੂਕਰੇਨ ਉੱਤੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ ਅਤੇ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ …

Read More »

ਰੂਸ ਤੋਂ ਤੇਲ ਖਰੀਦਣ ‘ਤੇ ਬਦਲਿਆ ਅਮਰੀਕਾ ਦਾ ਰੁਖ? ਭਾਰਤ ਨੂੰ ਚੇਤਾਵਨੀ ਤੋਂ ਕੀਤਾ ਇਨਕਾਰ

ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਮਰੀਕੀ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਨਵੀਂ ਦਿੱਲੀ ਦੇ ਦੌਰੇ ਦੌਰਾਨ ਭਾਰਤ ਨੂੰ ਚੇਤਾਵਨੀ ਦਿੱਤੀ ਸੀ। ਉਨ੍ਹਾਂ ਨੇ ਦਲੀਪ ਸਿੰਘ ਦੀ ਗੱਲਬਾਤ ਨੂੰ ‘ਉਸਾਰੂ ਗੱਲਬਾਤ’ ਦੱਸਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ …

Read More »

ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ ਪਹੁੰਚੇ ਬਰਾਕ ਓਬਾਮਾ, ਜੋਅ ਬਾਇਡਨ ਨੂੰ ਕਿਹਾ- ‘ਉਪ ਰਾਸ਼ਟਰਪਤੀ’ 

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ‘ਤੇ ਭਾਵੇਂ ਜੋਅ ਬਾਇਡਨ ਬਿਰਾਜਮਾਨ ਹਨ ਪਰ ਅੱਜ ਵੀ ਤਰਜੀਹ ਉਨ੍ਹਾਂ ਦੇ ਸਾਬਕਾ ਬੌਸ ਯਾਨੀ ਬਰਾਕ ਓਬਾਮਾ ਨੂੰ ਜ਼ਿਆਦਾ ਮਿਲਦੀ ਹੈ। ਅਜਿਹਾ ਹੀ ਕੁਝ ਬੁੱਧਵਾਰ ਨੂੰ ਦੇਖਣ ਨੂੰ ਮਿਲਿਆ, ਜਦੋਂ ਓਬਾਮਾ ਇੱਕ ਪ੍ਰੋਗਰਾਮ ਲਈ ਵ੍ਹਾਈਟ ਹਾਊਸ ਪਹੁੰਚੇ। ਜਦੋਂ ਤੱਕ ਸਾਬਕਾ ਰਾਸ਼ਟਰਪਤੀ ਓਬਾਮਾ ਉੱਥੇ ਮੌਜੂਦ …

Read More »

ਭਾਰਤ ਨੂੰ ਅਮਰੀਕਾ ਦੀ ਚੇਤਾਵਨੀ- ‘ਮਾਸਕੋ ਤੋਂ ਤੇਲ ਅਤੇ ਹੋਰ ਸਮਾਨ ਦੀ ਦਰਾਮਦ ਵਧਾਉਣਾ ਤੁਹਾਡੇ ਹਿੱਤ ਵਿੱਚ ਨਹੀਂ’

ਵਾਸ਼ਿੰਗਟਨ- ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਅਤੇ ਉਥੋਂ ਕੱਚੇ ਤੇਲ ਅਤੇ ਹੋਰ ਸਮਾਨ ਦੀ ਦਰਾਮਦ ਅਤੇ ਬਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ। ਹਾਲਾਂਕਿ ਭਾਰਤ ਰੂਸ ਤੋਂ ਕੱਚਾ ਤੇਲ ਅਤੇ ਹੋਰ ਵਸਤੂਆਂ ਦੀ ਦਰਾਮਦ ਕਰ ਰਿਹਾ ਹੈ। ਅਮਰੀਕਾ ਨੇ …

Read More »

ਵ੍ਹਾਈਟ ਹਾਊਸ ਨੇ ਅਮਰੀਕੀ ਡਿਪਟੀ ਐਨਐਸਏ ਦਲੀਪ ਸਿੰਘ ਦੀ ਭਾਰਤ ਯਾਤਰਾ ਨੂੰ ਦੱਸਿਆ ਸਫ਼ਲ, ਬਿਆਨ ਜਾਰੀ ਕਰ ਕਹੀ ਇਹ ਗੱਲ

ਵਾਸ਼ਿੰਗਟਨ- ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਏ ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਭਾਰਤ ਨੂੰ ਰੂਸ ਦਾ ਸਮਰਥਨ ਕਰਨ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਹਾਲਾਂਕਿ ਹੁਣ ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਭਾਰਤ ਦੌਰੇ ਨੂੰ ਲੈ ਕੇ ਵ੍ਹਾਈਟ ਹਾਊਸ ਦੀ ਪ੍ਰਤੀਕਿਰਿਆ ਆਈ ਹੈ। ਵ੍ਹਾਈਟ ਹਾਊਸ ਨੇ …

Read More »