ਅਮਰੀਕਾ ‘ਚ ਦੋ ਹੋਰ ਪੰਜਾਬੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ

TeamGlobalPunjab
1 Min Read

ਵਾਸ਼ਿੰਗਟਨ/ਹੁਸ਼ਿਆਰਪੁਰ: ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਕਰਮ ਸਿੰਘ ਅਤੇ ਮਨਜੀਤ ਸਿੰਘ ਖ਼ਾਲਸਾ ਪੁੱਤਰ ਸੂਰਤ ਸਿੰਘ ਦੇ ਰੂਪ ਵਿਚ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਖਾਲਸਾ ਹਸਪਾਲ ਵਿਚ ਹੀ ਕੋਰੋਨਾ ਦੀ ਲਪੇਟ ਚ ਆ ਗਏ ਸਨ। ਕੈਂਸਰ ਦਾ ਮਰੀਜ ਹੋਣ ਕਾਰਨ ਉਸਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ। ਮ੍ਰਿਤਕ ਖਾਲਸਾ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਟਾਂਡਾ ਦੇ ਪਿੰਡ ਗਿਲਜੀਆਂ ਦੱਸਿਆ ਜਾ ਰਿਹਾ ਹੈ। ਖਾਸਲਾ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ ਨਿਊਯਾਰਕ ਯੂਨਿਟ ਦੇ ਐਗਜੈਕਟਿਵ ਮੈਂਬਰ ਤੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਸੇਵਾਦਾਰ ਸਨ।

ਦੂਜੇ ਮਾਮਲੇ ਵਿੱਚ ਰਿਪੋਰਟਾਂ ਅਨੁਸਾਰ ਬਲਕਾਰ ਸਿੰਘ ਅਮਰੀਕਾ ਵਿੱਚ ਟੈਕਸੀ ਚਲਾਉਂਦੇ ਸਨ। ਬੀਤੇ ਦਿਨਾਂ ਵਿੱਚ ਉਹ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ। ਜਿਸ ਦੌਰਾਨ ਉਸਦੀ ਹਾਲਤ ਜ਼ਿਆਦਾ ਵਿਗੜਣ ਕਾਰਨ ਮੌਤ ਹੋ ਗਈ। ਇਸ ਦੁਖਦ ਖ਼ਬਰ ਨਾਲ ਪਿੰਡ ਗਿਲਜੀਆਂ ਵਿਚ ਦੁੱਖ ਦੀ ਲਹਿਰ ਹੈ। ਮੌਤ ਦਾ ਸ਼ਿਕਾਰ ਹੋਏ ਦੋਨੋ ਵਿਅਕਤੀ ਲੰਬੇ ਸਮੇਂ ਤੋਂ ਅਮਰੀਕਾ ਵਿਚ ਵਸੇ ਹੋਏ ਸਨ।

- Advertisement -

Share this Article
Leave a comment