ਜੋ ਸੀਬੀਆਈ ਨਾ ਕਰ ਸਕੀ ਉਹ ਕਰਤਾ ਖਹਿਰਾ ਨੇ, ਬੇਅਦਬੀ ਕਾਂਡ ਦਾ ਕੱਢ ਲਿਆਇਆ ਅੰਦਰਲਾ ਸੱਚ!

TeamGlobalPunjab
5 Min Read

ਜਲੰਧਰ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਬਾਰੇ ਜੇਕਰ ਕੋਈ ਗੱਲ ਸਭ ਤੋਂ ਵੱਧ ਮਸ਼ਹੂਰ ਹੈ ਤਾਂ ਉਹ ਹੈ ਉਨ੍ਹਾਂ ਵੱਲੋਂ ਹਰ ਦਿਨ ਕਿਸੇ ਨੇ ਕਿਸੇ ਚੱਲ ਰਹੇ ਮੁੱਦੇ ‘ਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ। ਜਿਨ੍ਹਾਂ ਟਿੱਪਣੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਾਂ ਤਾਂ ਉਹ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ ਜਾਂ ਫਿਰ ਪੱਤਰਕਾਰ ਸੰਮਲੇਨ ਕਰਦੇ ਹਨ। ਅਜਿਹੇ ਹੀ ਇੱਕ ਹੋਰ ਮੁੱਦੇ ਨੂੰ ਉਭਾਰਨ ਲਈ ਖਹਿਰਾ ਨੇ ਇੱਕ ਵਾਰ ਬੀਤੀ ਕੱਲ੍ਹ ਪੱਤਰਕਾਰ ਸੰਮੇਲਨ ਕਰਕੇ ਬਾਦਲਾਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਪੱਤਰਕਾਰ ਸੰਮਲੇਨ ਵਿੱਚ ਖਹਿਰਾ ਨੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਬਾਰੇ ਬੋਲਦਿਆਂ ਦੋਸ਼ ਲਾਇਆ ਕਿ ਬੀਤੇ ਦਿਨੀਂ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਜਿਹੜਾ ਚਲਾਨ ਪੇਸ਼ ਕੀਤਾ ਗਿਆ ਹੈ ਉਸ ਤੋਂ ਪਤਾ ਲਗਦਾ ਹੈ ਕਿ ਇਸ ਸਾਰੇ ਪੁਵਾੜੇ ਦੀ ਜੜ੍ਹ ਸੁਖਬੀਰ ਬਾਦਲ ਹੈ ਕਿਉਂਕਿ ਜਦੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ਤਾਂ ਉਸ ਨੂੰ ਮਾਫੀ ਸੁਖਬੀਰ ਬਾਦਲ ਨੇ ਦਵਾਈ ਸੀ।

ਖਹਿਰਾ ਨੇ ਕਿਹਾ ਕਿ ਉਸ ਸਮੇਂ ਬਠਿੰਡਾ ਦੇ ਕੋਤਵਾਲੀ ਥਾਣੇ ਅੰਦਰ ਐਫਆਈਆਰ ਨੰ: 262/2017 ਦਰਜ ਹੋਈ ਸੀ। ਖਹਿਰਾ ਨੇ ਇਸ ਤੋਂ ਅੱਗੇ ਦੋਸ਼ ਲਾਇਆ ਕਿ ਉਸ ਕੇਸ ਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ 5 ਦਿਨ ਪਹਿਲਾਂ 25 ਜਨਵਰੀ ਵਾਲੇ ਦਿਨ ਸੁਖਬੀਰ ਬਾਦਲ ਨੇ ਖੁਦ ਢਹਿ ਢੇਰੀ ਕਰਵਾਇਆ ਸੀ ਅਤੇ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਅਦਾਲਤ ਵਿੱਚ ਦਾਖਲ ਕਰਵਾ ਕੇ ਗੁਨਾਹਗਾਰਾਂ ਨੂੰ ਉਸ ਕੇਸ ‘ਚੋਂ ਬਾਹਰ ਕੱਢਵਾ ਦਿੱਤਾ ਸੀ। ਖਹਿਰਾ ਨੇ ਅੱਗੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਕੋਈ ਮਤਲਬ ਨਹੀਂ ਸੀ। ਉਸ ਨੂੰ ਸਿਰਫ ‘ਤੇ ਸਿਰਫ ਵੋਟਾਂ ਤੱਕ ਹੀ ਮਤਲਬ ਸੀ। ਸੁਖਪਾਲ ਖਹਿਰਾ ਨੇ ਖੁਲਾਸਾ ਕੀਤਾ ਕਿ ਇਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਤਾਂ ਉਸ ਵੇਲੇ ਬਾਦਲਾਂ ਨੇ ਏਡੀਜੀਪੀ ਰੈਂਕ ਦੇ ਇੱਕ ਅਧਿਕਾਰੀ ਹਰਦੀਪ ਸਿੰਘ ਢਿੱਲੋਂ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸੀ ਹੈੱਡ ਤੋਂ ਹਟਾ ਕੇ ਅਤੇ ਉਸ ਅਧਿਕਾਰੀ ਤੋਂ ਕਿਤੇ ਛੋਟੇ ਰੈਂਕ ਦੇ ਇੱਕ ਡੀਆਈਜੀ ਪੱਧਰ ਦੇ ਅਧਿਕਾਰੀ ਨੂੰ ਇਸ ਹੈੱਡ ਦਾ ਮੁਖੀ ਲਾ ਦਿੱਤਾ।

ਸੁਖਪਾਲ ਖਹਿਰਾ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਸਾਬਕਾ ਐਮਪੀ ਤਰਲੋਚਨ ਸਿੰਘ ਨੇ ਇਹੋ ਬਿਆਨ ਐਸਆਈਟੀ ਕੋਲ ਖੁਦ ਦਰਜ ਕਰਵਾਏ ਹਨ ਕਿ ਕਿ ਡੇਰਾ ਮੁਖੀ ਨੂੰ ਮਾਫੀ ਦਵਾਉਣ ਲਈ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਆਰਿਆ ਸਮਾਜ ਦੇ ਪ੍ਰਧਾਨ ਸਵਾਮੀ ਅਗਨੀਵੇਸ਼ ਤੇ ਚਾਰ ਹੋਰ ਧਾਰਮਿਕ ਆਗੂਆਂ ਨਾਲ ਮਿਲ ਕੇ ਦਿੱਲੀ ਵਿਖੇ ਇੱਕ ਮੀਟਿੰਗ ਕੀਤੀ। ਜਿਸ ਤੋਂ ਬਾਅਦ ਤਰਲੋਚਨ ਸਿੰਘ ਵੱਲੋਂ ਲਿਖੀ ਗਈ ਇੱਕ ਚਿੱਠੀ ਰਾਮ ਰਹੀਮ ਨੂੰ ਭੇਜੀ ਗਈ ਤੇ ਉਸ ਚਿੱਠੀ ‘ਤੇ ਰਾਮ ਰਹੀਮ ਨੇ ਦਸਤਖਤ ਕਰ ਦਿੱਤੇ। ਖਹਿਰਾ ਨੇ ਅੱਗੇ ਖੁਲਾਸਾ ਕੀਤਾ ਕਿ ਉਹੀ ਚਿੱਠੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਧਾਂਤੀ ਕੋਲ ਪਹੁੰਚੀ ਤਾਂ ਉਨ੍ਹਾਂ ਚਿੱਠੀ ਦੇਖਦਿਆਂ ਹੀ ਉਸ ਨੂੰ ਨਾ ਮਨਜੂਰ ਕਰ ਦਿੱਤਾ ਕਿਉਂਕਿ ਉਸ ਵਿੱਚ ਖਿਮਾਂ ਦਾ ਜਾਚਕ ਸ਼ਬਦ ਸ਼ਾਮਲ ਨਹੀਂ ਸੀ।

ਪੱਤਰਕਾਰ ਸੰਮੇਲਨ ਦੌਰਾਨ ਖਹਿਰਾ ਨੇ ਦੱਸਿਆ ਕਿ ਇਹ ਬਿਆਨ ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਕੋਲ ਖੁਦ ਦਰਜ ਕਰਵਾਏ ਹਨ, ਕਿ ਇਸ ਤੋਂ ਬਾਅਦ ਜਦੋਂ 24 ਸਤੰਬਰ 2015 ਨੂੰ ਡੇਰਾ ਮੁਖੀ ਰਾਮ ਰਹੀਮ ਨੂੰ ਮਾਫ ਕੀਤਾ ਗਿਆ ਤਾਂ ਉਦੋਂ 2007 ਵਾਲੀ ਚਿੱਠੀ ਨੂੰ ਹੀ ਚੁੱਕਿਆ ਗਿਆ ਸੀ ਤੇ ਉਸ ਵਿੱਚ ‘ਖਿਮਾਂ ਦਾ ਜਾਚਕ’ ਸ਼ਬਦ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਕਿਸੇ ਜਾਣਕਾਰ ਤੋਂ ਦਰਜ ਕਰਵਾਏ ਸਨ। ਖਹਿਰਾ ਨੇ ਅੱਗੇ ਦੋਸ਼ ਲਾਇਆ ਕਿ ਇਹ ਸਭ ਬਾਦਲ ਪਿਓ ਪੁੱਤਰ ਦੀ ਸਹਿਮਤੀ ਨਾਲ ਹੀ ਸੰਭਵ ਹੋਇਆ ਸੀ।

- Advertisement -

ਸੁਖਪਾਲ ਖਹਿਰਾ ਨੇ ਸੀਬੀਆਈ ਵੱਲੋਂ ਅਦਾਲਤ ‘ਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ ਇਸ ਰਿਪੋਰਟ ‘ਤੇ ਸੁਖਬੀਰ ਸਿਰਫ ‘ਤੇ ਸਿਰਫ ਮਗਰਮੱਛੀ ਹੰਝੂ ਹੀ ਵਹਾ ਰਹੇ ਹਨ। ਖਹਿਰਾ ਨੇ ਕਿਹਾ ਕਿ ਚਲਾਨ ਵਿੱਚ ਇਹ ਦਰਜ ਹੈ ਕਿ 2014 ਵਿੱਚ ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਨੂੰ ਗੋਲੀ ਚਲਾ ਕੇ ਹੀ ਭੜਕਾਇਆ ਗਿਆ। ਖਹਿਰਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਜੋ ਕੁਝ ਹੋਇਆ ਇਹ ਹੈ ਸਭ ਅਕਾਲੀ-ਭਾਜਪਾ ਦੇ ਇਸ਼ਾਰੇ ‘ਤੇ ਹੀ ਹੋਇਆ ਹੈ।

 

Share this Article
Leave a comment