ਓਟਾਵਾ : ਫੈਡਰਲ ਚੋਣਾਂ ‘ਚ ਹੁਣ ਤਿੰਨ ਹਫ਼ਤਿਆਂ ਦਾ ਸਮਾਂ ਬਾਕੀ ਹੈ, ਅਜਿਹੇ ‘ਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਇਲੈਕਸ਼ਨਜ਼ ਕੈਨੇਡਾ ਲਗਾਤਾਰ ਤਿਆਰੀਆਂ ਕਰ ਰਿਹਾ ਹੈ।
ਰਜਿਸਟਰਡ ਵੋਟਰਾਂ ਨੂੰ ਸੂਚਨਾ ਕਾਰਡ ਭੇਜਣ ਦੀ ਪ੍ਰਕਿਰਿਆ ਇਲੈਕਸ਼ਨਜ਼ ਕੈਨੇਡਾ ਵੱਲੋਂ ਸ਼ੁਰੂ ਕਰ ਕੀਤੀ ਜਾ ਚੁੱਕੀ ਹੈ । 10 ਸਤੰਬਰ ਤੱਕ ਹਰ ਵੋਟਰ ਨੂੰ ਇਹ ਕਾਰਡ ਮਿਲ ਜਾਣਗੇ। ਪੋਲਿੰਗ ਸਟੇਸ਼ਨਾਂ ਨੂੰ ਅੰਤਮ ਰੂਪ ਦਿਤੇ ਜਾਣ ਮਗਰੋਂ ਕਾਰਡ ਭੇਜਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਤੁਸੀਂ ਕਿਹੜੇ ਪੋਲਿੰਗ ਸਟੇਸ਼ਨ ‘ਤੇ ਜਾ ਕੇ ਵੋਟ ਪਾਉਣੀ ਹੈ।
- Advertisement -
ਵੋਟ ਪਾਉਣ ਲਈ ਸ਼ਨਾਖ਼ਤ ਦਾ ਸਬੂਤ ਪੇਸ਼ ਕਰਨਾ ਲਾਜ਼ਮੀ ਹੋਵੇਗਾ ਅਤੇ ਵੋਟਰ ਸੂਚਨਾ ਕਾਰਡ ਪੋਲਿੰਗ ਸਟੇਸ਼ਨ ‘ਤੇ ਲਿਆਉਣਾ ਲਾਜ਼ਮੀ ਨਹੀਂ ਪਰ ਇਲੈਕਸ਼ਨਜ਼ ਕੈਨੇਡਾ ਨੇ ਕਿਹਾ ਹੈ ਕਿ ਸ਼ਨਾਖ਼ਤ ਦੇ ਸਬੂਤ ਦੇ ਨਾਲ-ਨਾਲ ਵੋਟਰ ਸੂਚਨਾ ਹੋਣ ਦੀ ਸੂਰਤ ਵਿਚ ਵੋਟ ਪਾਉਣ ਦਾ ਕੰਮ ਜਲਦ ਨਿਬੇੜਿਆ ਜਾ ਸਕੇਗਾ।
ਸ਼ਨਾਖਤ ਦੇ ਸਬੂਤ ਵਜੋਂ ਡਰਾਈਵਿੰਗ ਲਾਇਸੰਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਫ਼ੈਡਰਲ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕਿਸੇ ਵੀ ਫੋਟੋ ਵਾਲੇ ਕਾਰਡ ਨੂੰ ਪੇਸ਼ ਕੀਤਾ ਜਾ ਸਕਦਾ ਹੈ।